ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਐਤਵਾਰ ਨੂੰ ਖੁੱਲ੍ਹੇ ਤੌਰ ’ਤੇ ਐਲਾਨ ਕੀਤਾ ਹੈ ਕਿ ਜਲਦੀ ਹੀ ਪੰਜਾਬ ਵਿਚ ਕਾਂਗਰਸ ਖਿਲਾਫ਼ ਮਹਾ-ਗਠਜੋੜ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਵਿਚ ਕਈ ਹਮਖਿਆਲੀ ਪਾਰਟੀਆਂ ਸ਼ਾਮਲ ਹੋਣਗੀਆਂ ਤੇ ਇਹ ਗਠਜੋੜ ਮਹਾ-ਗਠਜੋੜ ਦੀ ਸ਼ਕਲ ਅਖ਼ਤਿਆਰ ਕਰੇਗਾ। ਇਸ ਗਠਜੋੜ ਨਾਲ ਪੰਜਾਬ ਵਿਕਾਸ ਦੇ ਰਾਹ ’ਤੇ ਦੁਬਾਰਾ ਆਵੇਗਾ, ਜਿਸ ਪੰਜਾਬ ਨੂੰ ਕਾਂਗਰਸ ਸਰਕਾਰ ਨੇ ਅੰਤਿਮ ਪਾਇਦਾਨ ’ਤੇ ਖੜ੍ਹਾ ਕਰ ਦਿੱਤਾ ਹੈ।
ਜਨਤਾ ਦੇ ਸਮਰਥਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਉਣ ਵਾਲੀਆ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਹਰਾ ਕੇ ਕਲੀਨ ਸਵੀਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਇਸ ਤੋਂ ਜ਼ਾਹਿਰ ਹੈ ਕਿ ਸਭ ਇਕ ਹੀ ਥਾਲੇ ਦੇ ਚੱਟੇ-ਵੱਟੇ ਹਨ। ਸੱਤਾ ਵਿਚ ਆਉਣ ’ਤੇ ਇਨ੍ਹਾਂ ਭ੍ਰਿਸ਼ਟਾਚਾਰੀਆਂ ਤੇ ਤਮਾਮ ਘੋਟਾਲਿਆਂ ਦੀ ਪਰਤ ਦਰ ਪਰਤ ਉਧੇੜੀ ਜਾਵੇਗੀ।
ਹੈਲਥ ਡਿਪਾਰਟਮੈਂਟ ਦਾ 'ਫੂਡ ਸੇਫਟੀ ਵਿਭਾਗ' ਫਿਰ ਰਿਸ਼ਵਤਖੋਰੀ ਦੇ ਦੋਸ਼ਾਂ ’ਚ ਘਿਰਿਆ
NEXT STORY