ਸੰਗਰੂਰ (ਰਜੇਸ਼ ਕੋਹਲੀ) - ਦੇਸ਼-ਵਿਦੇਸ਼ ਅਤੇ ਪੰਜਾਬ ਦੇ ਕਿਸੇ ਵੀ ਕੋਨੇ ’ਚ ਰਹਿ ਰਹੇ ਪੰਜਾਬੀ ਆਪਣੇ ਕਿਸੇ ਨਾ ਕਿਸੇ ਹੁਨਰ ਕਰਕੇ ਜਾਂ ਆਪਣੇ ਸ਼ੌਕਾਂ ਦੇ ਕਾਰਨ ਜਾਣੇ ਜਾਂਦੇ ਹਨ। ਆਪਣੇ ਸ਼ੋਕ ਨੂੰ ਪੂਰਾ ਕਰਨ ਲਈ ਪੰਜਾਬੀ ਲੱਖਾਂ-ਕਰੋੜਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ। ਅਜਿਹਾ ਹੀ ਕੁਝ ਸੰਗਰੂਰ ਜ਼ਿਲੇ ’ਚ ਵੀ ਦੇਖਣ ਨੂੰ ਮਿਲਿਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੰਗਰੂਰ ਜ਼ਿਲੇ ’ਚ ਰਹਿ ਰਹੇ ਪੰਜਾਬੀ ਹਰਬੰਸ ਲਾਲ ਗਰਗ ਨੇ ਅਨੋਖਾ ਹੀ ਸ਼ੌਕ ਪਾ ਰੱਖਿਆ ਹੈ, ਜਿਸ ਨੇ ਉਸ ਨੂੰ ਵਿਸ਼ੇਸ਼ ਪ੍ਰਸਿੱਧੀ ਦਿਵਾਈ ਹੈ। ਹਰਬੰਸ ਲਾਲ ਦੇ ਪੋਤੇ ਜਸਜੀਤ ਨੂੰ ਵੀ ਇਸ ਦਾ ਸ਼ੌਕ ਦਾ ਹੈ, ਜੋ ਆਪਣੇ ਦਾਦਾ ਜੀ ਦਾ ਸਾਥ ਦੇ ਰਿਹਾ ਹੈ। ਆਪਣੇ ਇਸ ਸ਼ੌਕ ਦੇ ਸਦਕਾ ਦਾਦੇ-ਪੋਤੇ ਦੀ ਜੋੜੀ ਸਾਰਿਆਂ ਲੋਕਾਂ ਲਈ ਇਕ ਮਿਸਾਲ ਬਣਦੀ ਜਾ ਰਹੀ ਹੈ। ਦੱਸ ਦੇਈਏ ਕਿ ਹਰਬੰਸ ਲਾਲ ਨੂੰ ਪੁਰਾਣੀਆਂ ਮਾਚਿਸਾਂ ਅਤੇ ਅਖਬਾਰਾਂ ਇਕੱਠੀਆਂ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ। ਹਰਬੰਸ ਲਾਲ ਨੇ ਹੁਣ ਤੱਕ 15 ਹਜ਼ਾਰ ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਮਾਚਿਸਾਂ ਇਕੱਠੀਆਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵੱਖ-ਵੱਖ ਟਾਈਟਲ ਦੀਆਂ 2100 ਤੋਂ ਵੱਧ ਅਖਬਾਰਾਂ ਦਾ ਸੰਗ੍ਰਿਹ ਵੀ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਬੰਸ ਲਾਲ ਨੇ ਸਿਰਫ ਹਿੰਦੂਸੰਤਾਨ ਦੀਆਂ ਹੀ ਮਾਚਿਸਾਂ ਇਕੱਠੀਆਂ ਨਹੀਂ ਕੀਤੀਆਂ, ਸਗੋਂ ਚਾਈਨਾਂ ਤੱਕ ਦੀਆਂ ਮਾਚਿਸਾਂ ਵੀ ਇਕੱਠੀਆਂ ਕੀਤੀਆਂ ਹਨ, ਜੋ ਅੱਜ ਦੇ ਸਮੇਂ ’ਚ ਕਿਤੇ ਦੇਖਣ ਨੂੰ ਨਹੀਂ ਮਿਲ ਰਹੀਆਂ। ਉਨ੍ਹਾਂ ਨੇ ਇਹ ਸਾਰੀਆਂ ਮਾਚਿਸਾਂ ਨੂੰ ਇਕ ਪੇਪਰ ’ਚ ਜੋੜ ਕੇ ਰੱਖਿਆ ਹੋਇਆ ਹੈ। ਹਰਬੰਸ ਲਾਲ ਨੇ 1920 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਅਖਬਾਰਾਂ ਆਪਣੇ ਕੋਲ ਰੱਖੀਆਂ ਹੋਈਆਂ ਹਨ, ਜੋ ਵੱਖ-ਵੱਖ ਭਾਸ਼ਾਵਾਂ ’ਚ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਹਰਬੰਸ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸ਼ੌਕ ਬਚਪਨ ਤੋਂ ਸੀ ਪਰ ਉਸ ਸਮੇਂ ਸਮਾਂ ਨਾ ਹੋਣ ਕਾਰਨ ਉਹ ਇਸ ਨੂੰ ਪੂਰਾ ਨਹੀਂ ਕਰ ਪਾਏ। ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਹੋਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦਾ ਫੈਸਲਾ ਕਰ ਲਿਆ ਸੀ ਤਾਂਕਿ ਉਹ ਕੋਈ ਨਾ ਕੋਈ ਕੰਮ ਕਰ ਸਕਣ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕਲ ਮਾਰਕਿਟ ’ਚੋਂ ਬਹੁਤ ਸਾਰੀਆਂ ਮਾਚਿਸਾਂ ਖਰੀਦੀਆਂ। ਫਿਰ ਜਦੋਂ ਉਹ ਕਿਤੇ ਬਾਹਰ ਜਾਂਦੇ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਸੀ ਤਾਂ ਉਥੋਂ ਵੀ ਉਹ ਇਨ੍ਹਾਂ ਨੂੰ ਇਕੱਠਾ ਕਰ ਲੈਂਦੇ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਇਕ ਲੱਖ ਤੋਂ ਵੱਧ ਦਾ ਖਰਚ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਸਤ ਦੀ ਮਦਦ ਨਾਲ ਚਾਈਨਾਂ ਦੀਆਂ ਮਾਚਿਸਾਂ ਵੀ ਇਕੱਠੀਆਂ ਕੀਤੀਆਂ, ਜਿਥੋਂ ਇਕ ਮਾਚਿਸ ਉਸ ਨੂੰ 2500 ਰੁਪਏ ਦੀ ਮਿਲੀ। ਹਰਬੰਸ ਲਾਲ ਨੇ ਦੱਸਿਆ ਕਿ 5ਵੀਂ ਜਮਾਤ ਤੋਂ ਉਨ੍ਹਾਂ ਨੇ ਅਖਬਾਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਸਦਕਾ ਅੱਜ ਉਸ ਕੋਲ 2100 ਤੋਂ ਵੱਧ ਅਖਬਾਰਾਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਉਨ੍ਹਾਂ ਤੋਂ ਪੁਰਾਣੀਆਂ ਅਖਬਾਰਾਂ ਦੀ ਮੰਗ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪੋਤਾ ਇਸ ਸ਼ੌਕ ਨੂੰ ਪੂਰਾ ਕਰੇਗਾ।
ਪੰਜਾਬ ਬਜਟ ਇਜਲਾਸ ਦੇ ਆਖਰੀ ਦਿਨ ਵੀ ਹੰਗਾਮਾ, ਵਿਰੋਧੀਆਂ ਨੇ ਘੇਰੀ ਕਾਂਗਰਸ
NEXT STORY