ਚੰਡੀਗੜ੍ਹ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੋਂ 19 ਲੱਖ ਦੀ ਅਹਿਮ ਵਿੱਤੀ ਗ੍ਰਾਂਟ ਹਾਸਲ ਕਰਕੇ ਅਕਾਦਮਿਕ ਖੋਜ ਦੇ ਖੇਤਰ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏ.ਆਈ.ਸੀ.ਟੀ.ਈ. ਵੱਲੋਂ ਇਹ ਵਿੱਤੀ ਗ੍ਰਾਂਟ ਕਾਲਜ ਵੱਲੋਂ ਵਿਸ਼ਵ ਪੱਧਰ 'ਤੇ ਤਕਨੀਕੀ ਖੋਜ ਦੇ ਖੇਤਰ 'ਚ ਪਾਏ ਅਹਿਮ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕਾ ਦੇ ਟੈਕਸਾਸ ਵਿਖੇ ਹੋਣ ਵਾਲੇ ਨਾਸਾ ਦੇ ਕੌਮਾਤਰੀ ਖੋਜ ਮੁਕਾਬਲੇ 'ਕੈਨਸੈਟ 2018' ਅਤੇ ਲਿੰਕਨ, ਨੇਬਰਾਸਕਾ ਵਿਖੇ ਸੋਸਾਇਟੀ ਆਫ ਆਟੋਮੋਟਿਵ ਇੰਜੀਨੀਅਰਜ਼ ਵੱਲੋਂ ਕਰਵਾਏ ਜਾ ਰਹੇ 'ਫਾਰਮੂਲਾ 1 ਰੇਸਿੰਗ ਕਾਰ' ਦੇ ਅਹਿਮ ਖੋਜ ਮੁਕਾਬਲੇ ਲਈ ਉਚੇਚੇ ਤੌਰ 'ਤੇ ਜਾਰੀ ਕੀਤੀ ਹੈ।
ਕਾਲਜ ਦੇ ਬੁਲਾਰੇ ਨੇ ਆਖਿਆ ਕਿ ਏ.ਆਈ.ਸੀ.ਟੀ.ਈ. ਵੱਲੋਂ ਇਸ ਅਹਿਮ ਗ੍ਰਾਂਟ ਲਈ ਸਾਡੇ ਕਾਲਜ ਦੀ ਚੋਣ ਕਰਨ ਨਾਲ ਇਹ ਸਿੱਧ ਹੋ ਗਿਆ ਕਿ ਸਾਡੇ ਵਿਦਿਆਰਥੀ ਕੌਮਾਂਤਰੀ ਪੱਧਰ 'ਤੇ ਖੋਜ ਦੇ ਖੇਤਰ 'ਚ ਦੇਸ਼ ਦੀ ਨੁਮਾਇੰਦਗੀ ਕਰਨ 'ਚ ਮੋਹਰੀ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਕਾਲਜ ਦੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਦਿਆਰਥੀਆਂ ਦੀ 10 ਮੈਂਬਰੀ ਟੀਮ ਨੂੰ 'ਕੈਨਸੈਟ 2018' ਦੇ ਅੰਤਤਰਾਸ਼ਟਰੀ ਖੋਜ ਮੁਕਾਬਲੇ 'ਚ ਆਪਣਾ ਖੋਜ ਪ੍ਰੋਜੈਕਟ ਤਿਆਰ ਲਈ 10 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਦਿਆਰਥੀਆਂ ਦੀ 9 ਮੈਂਬਰੀ ਟੀਮ ਨੂੰ 'ਫਾਰਮੂਲਾ 1 ਰੇਸਿੰਗ ਕਾਰ' ਦੇ ਖੋਜ ਪ੍ਰੋਜੈਕਟ ਲਈ 9 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਪਟਿਆਲਾ 'ਚ ਚਿੱਟੇ ਦਿਨ ਪਿਆ ਹਨ੍ਹੇਰ, ਭਿਆਨਕ ਤੂਫਾਨ ਨੇ ਲਈ ਦੋ ਦੀ ਜਾਨ (ਤਸਵੀਰਾਂ)
NEXT STORY