ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਮੁਹਿੰਮ “ਮਿਸ਼ਨ 100% ਗਿਵ ਯੁਅਰ ਬੈਸਟ” ਰਾਹੀਂ ਸਰਵੋਤਮ ਨਤੀਜੇ ਹਾਸਲ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਅੱਠਵੀਂ ਅਤੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਸਹਾਇਤਾ ਕੀਤੀ ਜਾਵੇਗੀ। ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਫੋਟੋਸਟੇਟ ਅਤੇ ਪ੍ਰਿੰਟਡ ਮੈਟੀਰੀਅਲ ਮੁਹੱਈਆ ਕਰਵਾਉਣ ਵਾਸਤੇ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ, ਬੇਅਦਬੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਪੜ੍ਹੋ Top 10
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 72 ਰੁਪਏ ਅਤੇ ਦਸਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ 90 ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਬੈਂਸ ਅਨੁਸਾਰ ਇਸ ਰਾਸ਼ੀ ਨਾਲ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਫੋਟੋ ਸਟੇਟ ਜਾਂ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਖਰੀਦ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਤਰੁਣ ਚੁੱਘ ਨੇ ਘੇਰੀ 'ਆਪ' ਸਰਕਾਰ, '2 ਕਰੋੜ ਦੇ ਕੇ ਜ਼ਿੰਮੇਵਾਰੀ ਨਹੀਂ ਮੁੱਕਣੀ'
ਕਿਹੜੇ ਜ਼ਿਲ੍ਹੇ ਨੂੰ ਕਿੰਨੀ ਗਰਾਂਟ ਮਿਲੀ
ਇਸ ਗ੍ਰਾਂਟ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਨੂੰ 26.38944 ਲੱਖ, ਬਰਨਾਲਾ ਨੂੰ 7.0767 ਲੱਖ, ਬਠਿੰਡਾ ਨੂੰ 18.04032 ਲੱਖ, ਫਰੀਦਕੋਟ ਨੂੰ 7.9867 ਲੱਖ, ਫਤਿਹਗੜ੍ਹ ਸਾਹਿਬ ਨੂੰ 6.5421 ਲੱਖ, ਫਾਜ਼ਿਲਕਾ ਨੂੰ 19.16298 ਲੱਖ, ਫ਼ਿਰੋਜ਼ਪੁਰ ਨੂੰ 12.2192 ਲੱਖ, ਗੁਰਦਾਸਪੁਰ ਨੂੰ 20.13318 ਲੱਖ, ਹੁਸ਼ਿਆਰਪੁਰ ਨੂੰ 17.76906 ਲੱਖ, ਜਲੰਧਰ ਨੂੰ 20.71746 ਲੱਖ, ਕਪੂਰਥਲਾ ਨੂੰ 7.90722 ਲੱਖ, ਲੁਧਿਆਣਾ ਨੂੰ 32.67072 ਲੱਖ, ਮਲੇਰਕੋਟਲਾ ਨੂੰ 4.15926 ਲੱਖ, ਮਾਨਸਾ ਨੂੰ 11.61 ਲੱਖ, ਮੋਗਾ ਨੂੰ 11.87406 ਲੱਖ, ਸ੍ਰੀ ਮੁਕਤਸਰ ਸਾਹਿਬ ਨੂੰ 13.06098 ਲੱਖ, ਪਠਾਨਕੋਟ ਨੂੰ 7.44912 ਲੱਖ, ਪਟਿਆਲਾ ਨੂੰ 23.80014 ਲੱਖ, ਰੂਪਨਗਰ ਨੂੰ 8.2935 ਲੱਖ, ਐਸਬੀਐਸ ਨਗਰ ਨੂੰ 6.60924 ਲੱਖ, ਸੰਗਰੂਰ ਨੂੰ 15.0489 ਲੱਖ, ਐਸ ਏ ਐਸ ਨਗਰ ਨੂੰ 11.96244 ਲੱਖ ਅਤੇ ਤਰਨਤਾਰਨ ਨੂੰ 15.5142 ਲੱਖ ਰੁਪਏ ਜਾਰੀ ਹੋਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਾਰ 3 ਕਰੋੜ 25 ਲੱਖ 98 ਹਜ਼ਾਰ 504 ਰੁਪਏ ਜਾਰੀ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਵੈ-ਇੱਛਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਜ਼ਬਰਦਸਤੀ ਧਰਮ ਪਰਿਵਰਤਨ : ਐਡਵੋਕੇਟ ਧਾਮੀ
NEXT STORY