ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਅਤੇ ਜ਼ੀਰਾ ਗੇਟ ਵਿਚ ਦਿਨ ਦੇ ਸਮੇਂ ਭਾਰੇ ਵਾਹਨਾਂ ਦੀ ਐਂਟਰੀ ਦੇ ਕਾਰਨ ਅੱਜ ਲੰਬੇ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਿੰਦਰ ਗੋਇਲ ਜੁਗਨੂ (ਸਾਬਕਾ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਸ਼ਹਿਰ) ਉਦਯੋਗਪਤੀ ਨੇ ਦੱਸਿਆ ਕਿ ਭਾਰੇ ਵਾਹਨਾਂ ਦੇ ਸ਼ਹਿਰ ਵਿਚ ਦਾਖਲ ਹੋਣ ਦੇ ਕਾਰਨ ਸਕੂਲ ਵੱਲ ਜਾਂਦੇ ਅਤੇ ਆਉਂਦੇ ਬੱਚਿਆਂ ਦੀ ਜਾਨ ਜ਼ੋਖਮ ਵਿਚ ਪਈ ਰਹੀ ਅਤੇ ਲੰਬੇ ਸਮੇਂ ਤੱਕ ਲੋਕ ਟ੍ਰੈਫਿਕ ਵਿਚ ਫਸੇ ਰਹੇ। ਇਕ ਦਿਨ ਪਹਿਲਾਂ ਜ਼ਿਲਾ ਮੈਜਿਸਟ੍ਰੇਟ ਫਿਰੋਜ਼ਪੁਰ ਨੇ ਸ਼ਹਿਰ ਵਿਚ ਭਾਰੇ ਵਾਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਾਈ ਹੈ ਅਤੇ ਪਾਬੰਦੀ ਦੇ ਬਾਵਜੂਦ ਅੱਜ ਵੀ ਸ਼ਹਿਰ 'ਚ ਬਿਨਾਂ ਕਿਸੇ ਖੌਫ ਦੇ ਭਾਰੇ ਵਾਹਨ ਆਉਂਦੇ-ਜਾਂਦੇ ਰਹੇ।
ਕਿੰਨੇ ਦੁੱਖ ਦੀ ਗੱਲ ਹੈ ਕਿ 3 ਦਿਨ ਪਹਿਲਾਂ ਭਾਰੇ ਵਾਹਨਾਂ ਦੇ ਦਾਖਲ ਹੋਣ ਦੇ ਕਾਰਨ ਫਿਰੋਜ਼ਪੁਰ ਸ਼ਹਿਰ ਦੇ 16 ਸਾਲ ਦੇ ਲੜਕੇ ਮਯੰਕ ਸ਼ਰਮਾ ਦੀ ਬੱਸ ਦੇ ਹੇਠਾਂ ਆਉਣ ਨਾਲ ਮੌਤ ਹੋਈ ਹੈ ਅਤੇ ਇਸ ਹਾਦਸੇ ਨੂੰ ਲੈ ਕੇ ਸਾਰਾ ਸ਼ਹਿਰ ਸਦਮੇ ਵਿਚ ਹੈ।
ਇਹ ਹੈ ਮੰਗ
ਉਨ੍ਹਾਂ ਮੰਗ ਕੀਤੀ ਕਿ ਸ਼ਹਿਰ 'ਚ ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਜਾਣ ਅਤੇ ਭਾਰੇ ਵਾਹਨਾਂ ਨੂੰ ਰੋਕਣ ਦੇ ਲਈ ਸ਼ਹਿਰ ਦੇ ਸਾਰੇ ਮੇਨ ਰਸਤੇ ਸਵੇਰੇ 7 ਤੋਂ ਰਾਤ 9 ਵਜੇ ਤੱਕ ਸੀਲ ਕੀਤੇ ਜਾਣ।
ਪੰਜਾਬ ਦੇ ਮੋਹਾਲੀ ਸ਼ਹਿਰ 'ਚ ਪਾਣੀ ਦੀ ਘਾਟ, 1400 ਫੁੱਟ 'ਤੇ ਪੁੱਜਿਆ ਬੋਰ
NEXT STORY