ਸ੍ਰੀ ਮੁਕਤਸਰ ਸਾਹਿਬ ( ਬਿਊਰੋ) - ਵਾਤਾਵਰਣ ਦੀ ਸ਼ੁੱਧਤਾ ਬਹਾਲੀ ਦੇ ਲਈ ਪੰਜਾਬ ਸਰਕਾਰ ਨੇ ਦਰਿੜ ਸਕੰਲਪ ਦੋਹਰਾਉਦਿਆਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜੰਗਲਾਤ ਵਿਭਾਗ ਨੇ 'ਆਈ ਹਰਿਆਲੀ ਐਪ' ਦੁਆਰਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਪਿੰਡ ਝੱਬੇਲਵਾਲੀ ਤੋਂ ਘਰ-ਘਰ ਹਰਿਆਲੀ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਹੈ। ਵਾਤਾਵਰਣ ਸਤੁੰਲਨ ਨੂੰ ਕਾਇਮ ਰੱਖਣ ਲਈ ਹਰੇਕ ਘਰ 'ਚ 5 ਤੋਂ 6 ਪੌਦੇ ਲਗਾਉਣ ਦੀ ਪੰਜਾਬ ਸਰਕਾਰ ਦੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਜੰਗਲਾਤ ਅਫਸਰ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਤਕਨੀਕ ਦੇ ਯੁੱਗ 'ਚ ਐਂਡਰਾਇਡ ਫੋਨ ਦੇ ਰਾਹੀ ਘਰ-ਘਰ ਪੌਦੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਂਡਰਾਇਡ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀ ਸਿੱਧੇ ਤੌਰ 'ਤੇ ਵਣ ਵਿਭਾਗ ਦੀ ਨਰਸਰੀ 'ਚ ਪਹੁੰਚ ਕੇ ਪੌਦੇ ਲੈ ਸਕਦੇ ਹਨ।
ਵਣ ਵਿਭਾਗ ਦੀ ਮੁਹਿੰਮ ਸੰਬਧੀ ਪਿੰਡ ਵਾਸੀਆਂ 'ਚ ਚੰਗਾ ਹੁੰਗਾਰਾ ਵੇਖਣ ਨੂੰ ਮਿਲੀਆ। ਉਨ੍ਹਾਂ ਨੇ ਇਸ ਸਬੰਧੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੀ ਮੁਹਿੰਮ ਦੀ ਸ਼ੁਰੂਆਤ ਲਗਾਤਾਰ ਕਰਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਰਕਾਰ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਅਜਿਹਾ ਕਰਕੇ ਸਰਕਾਰ ਨੇ ਆਪਣਾ ਫਰਜ਼ ਤਾਂ ਪੂਰਾ ਕੀਤਾ ਹੈ ਪਰ ਲੋਕਾਂ ਨੂੰ ਵੱਡੇ ਪੱਧਰ 'ਤੇ ਇਸ ਮੁਹਿੰਮ ਦੇ ਲਈ ਅੱਗੇ ਆਉਣਾ ਹੋਵੇਗਾ। ਤਾਂਕਿ ਨਿੱਤ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਾਫ ਕਰਕੇ ਆਉਣ ਵਾਲੀਆਂ ਪੀੜੀਆਂ ਨੂੰ ਅਸੀਂ ਇਕ ਚੰਗੀ ਸੁਗਾਤ ਦੇ ਸਕੀਏ।
ਨਹਿਰ 'ਚ ਜੀਪ ਡਿੱਗਣ ਕਾਰਨ ਇਕ ਦੀ ਮੌਤ
NEXT STORY