Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    6:59:03 PM

  • five indian origin men charged theft in canada

    ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5...

  • khalistani module exposed again in punjab big conspiracy behind isi

    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI...

  • major weather warning in punjab on may 3 and 4

    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ,...

  • high voltage drama in bihar

    ਬਿਹਾਰ ਦੇ ਮੁੰਡੇ ਨਾਲ ਲਿਵ-ਇਨ 'ਚ ਰਹਿ ਸੀ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ 'ਚ ਵਿਕਸਿਤ ਟੈਕਨਾਲੋਜੀ ਦੀ ਪਹਿਲਾਂ ਵਿਦੇਸ਼ਾਂ ਨੂੰ ਵਿਕਰੀ ਨਾ ਕੀਤੀ ਜਾਵੇ

BLOG News Punjabi(ਬਲਾਗ)

ਭਾਰਤ 'ਚ ਵਿਕਸਿਤ ਟੈਕਨਾਲੋਜੀ ਦੀ ਪਹਿਲਾਂ ਵਿਦੇਸ਼ਾਂ ਨੂੰ ਵਿਕਰੀ ਨਾ ਕੀਤੀ ਜਾਵੇ

  • Edited By Anmol Tagra,
  • Updated: 28 Feb, 2026 04:12 PM
Blog
world sciece day
  • Share
    • Facebook
    • Tumblr
    • Linkedin
    • Twitter
  • Comment

28 ਫਰਵਰੀ ਨੂੰ ਮਹਾਨ ਵਿਗਿਆਨੀ, ਨੋਬਲ ਪੁਰਸਕਾਰ ਨਾਲ ਸਨਮਾਨਿਤ ਅਤੇ ‘ਰਮਨ ਇਫੈਕਟ’ ਨਾਲ ਪ੍ਰਸਿੱਧ ਡਾਕਟਰ ਸੀ. ਵੀ. ਰਮਨ ਦੀ ਯਾਦ ’ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਆਪਣੇ ਆਖਰੀ ਸਾਹ ਤੱਕ ਵਿਗਿਆਨ ਦੀ ਸੇਵਾ ਕੀਤੀ ਅਤੇ 1970 ’ਚ 82 ਸਾਲ ਦੀ ਉਮਰ ’ਚ ਦਿਹਾਂਤ ਹੋਇਆ।

ਉਨ੍ਹਾਂ ਦੀ ਖੋਜ ‘ਰਮਨ ਸਪੈਕਟ੍ਰੋਸਕੋਪੀ’ ਦੁਨੀਆ ਭਰ ’ਚ ਅੱਜ ਵੀ ਉਪਯੋਗੀ ਹੈ। ਲੱਖਾਂ ਪ੍ਰਯੋਗਸ਼ਾਲਾਵਾਂ ’ਚ ਇਸ ਦੀ ਵਰਤੋਂ ਹੁੰਦੀ ਹੈ। ਸਾਧਾਰਨ ਭਾਸ਼ਾ ’ਚ ਸਮਝੀਏ ਤਾਂ ਇਹ ਕੈਮਿਸਟਰੀ ਸਾਇੰਸ, ਦਵਾਈਆਂ ਦੀ ਜਾਂਚ, ਕੈਂਸਰ ਟਿਸ਼ੂ ਅਤੇ ਇੱਥੋਂ ਤੱਕ ਕਿ ਅਸਲੀ-ਨਕਲੀ ਹੀਰੇ ਦੀ ਪਛਾਣ ਕਰਨ ’ਚ ਵੀ ਕੰਮ ਆਉਂਦਾ ਹੈ।

ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਪਹਿਲੇ ਭਾਰਤੀ ਨਿਰਦੇਸ਼ਕ ਬਣਨ ਦਾ ਮਾਣ ਉਨ੍ਹਾਂ ਨੂੰ ਮਿਲਿਆ। ਦੇਸ਼ ਵਾਸੀਆਂ ਨੂੰ ਵਿਗਿਆਨਕ ਸੋਚ ਦਾ ਮੰਤਰ ਦਿੱਤਾ ਅਤੇ ਵਿਗਿਆਨ ਸੰਮਤ ਦ੍ਰਿਸ਼ਟੀਕੋਣ ਅਪਣਾਉਣ ’ਤੇ ਜ਼ੋਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਅੰਧਵਿਸ਼ਵਾਸ ਅਤੇ ਭਰਮ ਦੀ ਸਥਿਤੀ ਨੂੰ ਸਮਝਣ ਦੀ ਸਮਰੱਥਾ ਵਿਕਸਿਤ ਹੋਣ ਲੱਗੀ ਅਤੇ ਲੋਕਾਂ ਨੂੰ ਅਸਲੀਅਤ ਅਤੇ ਢਕਵੰਜਾਂ ਦਾ ਫਰਕ ਸਮਝ ਆਉਣ ਲੱਗਾ। ਸਮਾਜ ’ਚ ਇਕ ਨਵੀਂ ਚੇਤਨਾ ਪੈਦਾ ਹੋਈ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਪਾਖੰਡ ਦਾ ਖੋਖਲਾਪਣ ਦਿਖਾਈ ਦੇਣ ਲੱਗਾ।

ਭਾਰਤ ਦਾ ਵਿਗਿਆਨ ਅਤੇ ਖੋਜ

ਭਾਰਤ ’ਚ ਵਿਗਿਆਨਕ ਖੋਜ ਅਤੇ ਤੱਥਾਂ ਦੇ ਆਧਾਰ ’ਤੇ ਖੋਜ ਕਰਨ ਦੀ ਕਾਰਜਸ਼ੈਲੀ ਬਹੁਤ ਪ੍ਰਾਚੀਨ ਹੈ। ਉਦਾਹਰਣ ਲਈ ਸਿੰਧੂ ਘਾਟੀ ਸੱਭਿਅਤਾ ’ਚ ਸ਼ਹਿਰਾਂ ਦੀ ਪਲਾਨਿੰਗ, ਜਲ ਅਤੇ ਸੀਵਰ ਪ੍ਰਣਾਲੀ ਦੀ ਵਿਵਸਥਾ, ਕਿਸੇ ਵੀ ਸਥਾਨ ਦਾ ਵਿਕਾਸ ਕਰਨ ਤੋਂ ਪਹਿਲਾਂ ਨਦੀਆਂ ਦਾ ਨੇੜੇ ਹੋਣਾ, ਉਨ੍ਹਾਂ ਦੇ ਵਹਾਅ ਦੀ ਜਾਣਕਾਰੀ ਅਤੇ ਜੰਗਲਾਤ ਖੇਤਰਾਂ ਦੀ ਲੋੜ ਅਤੇ ਨਗਰ ਤੇ ਨਾਗਰਿਕਾਂ ਦੀ ਸੁਰੱਖਿਆ ਲਈ ਲੋੜੀਂਦੇ ਉਪਾਅ ਕਰਨ ਨਾਲ ਹੁੰਦੀ ਸੀ।

ਇਹੀ ਕਾਰਨ ਹੈ ਕਿ ਇਤਿਹਾਸ ’ਚ ਨਦੀਆਂ ਦੀ ਕ੍ਰੋਪੀ, ਬੇਮੌਸਮੀ ਬਾਰਿਸ਼ ਅਤੇ ਪਹਾੜਾਂ ਦੇ ਖਿਸਕਣ ਅਤੇ ਬੱਦਲਾਂ ਦੇ ਫਟਣ ਦੀਆਂ ਘਟਨਾਵਾਂ ਆਮ ਤੌਰ ’ਤੇ ਨਹੀਂ ਮਿਲਦੀਆਂ। ਵੈਦਿਕ ਕਾਲ ’ਚ ਜੋਤਿਸ਼, ਜਿਊਮੈਟਰੀ, ਗਣਿਤ ਅਤੇ ਖਗੋਲ ਵਿਗਿਆਨ ਵਿਕਸਿਤ ਹੋਏ।

ਸਿਫ਼ਰ ਦੀ ਖੋਜ ਭਾਰਤ ਦੀ ਹੀ ਸੀ। ਆਰੀਆਭੱਟ ਨੇ ਹੀ ਪ੍ਰਿਥਵੀ ਦੇ ਗੋਲਾਕਾਰ ਹੋਣ ਅਤੇ ਸੂਰਜ ਦੇ ਚਾਰੋਂ ਪਾਸੇ ਪ੍ਰਿਥਵੀ ਦੀ ਪਰਿਕਰਮਾ ਵਰਗੀ ਧਾਰਨਾ ਦਿੱਤੀ। ਭਾਰਤੀ ਵਿਗਿਆਨ ਬਹੁਤ ਉੱਨਤ ਸੀ ਪਰ ਸਮਾਂ ਚੱਕਰ ਨੇ ਵਿਦੇਸ਼ੀ ਹਮਲਾਵਰਾਂ ਦੀ ਬਦੌਲਤ ਸਭ ਕੁਝ ਭੁਲਾ ਦਿੱਤਾ।

ਆਜ਼ਾਦੀ ਤੋਂ ਬਾਅਦ ਦੇਸ਼ ’ਚ ਸੀ. ਐੱਸ. ਆਈ. ਆਰ., ਆਈ. ਸੀ. ਏ. ਆਰ. ਅਤੇ ਆਈ. ਆਈ. ਟੀ. ਵਰਗੀਆਂ ਵਿਗਿਆਨ ਅਤੇ ਤਕਨਾਲੋਜੀ ਨੂੰ ਸਮਰਪਿਤ ਸੰਸਥਾਵਾਂ ਸ਼ੁਰੂ ਕਰਨ ਦਾ ਕਾਰਜ ਇਸ ਲਈ ਕੀਤਾ ਕਿ ਭਾਰਤ ’ਚ ਖੇਤੀਬਾੜੀ ਅਤੇ ਉਦਯੋਗ ਦੀ ਲੋੜ ਅਨੁਸਾਰ ਟੈਕਨਾਲੋਜੀ ਵਿਕਸਿਤ ਕੀਤੀ ਜਾਵੇ ਅਤੇ ਉਨ੍ਹਾਂ ਦੀ ਵਰਤੋਂ ਕਰ ਕੇ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾਵੇ। ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਹੋਈ ਅਤੇ ਆਸ ਕੀਤੀ ਗਈ ਕਿ ਦੇਸ਼ ਦੇ ਕਿਸਾਨਾਂ, ਉੱਦਮੀਆਂ ਅਤੇ ਨੌਜਵਾਨਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਖੇਤੀ ਦੀਆਂ ਉੱਨਤ ਅਤੇ ਉੱਚ ਗੁਣਵੱਤਾ ਵਾਲੀਆਂ ਤਕਨੀਕਾਂ ਦਾ ਵਿਕਾਸ ਹੋਵੇਗਾ। ਤਕਨੀਕਾਂ ਅਤੇ ਟੈਕਨਾਲੋਜੀ ਦਾ ਵਿਕਾਸ ਹੋਇਆ।

ਇਹ ਕੰਮ ਅਜਿਹਾ ਨਹੀਂ ਸੀ ਕਿ ਅੱਖ ਝਪਕਦੇ ਹੀ ਹੋ ਜਾਂਦਾ, ਇਸ ’ਚ ਦਿਨ, ਮਹੀਨੇ ਨਹੀਂ, ਸਾਲ ਲੱਗਦੇ ਹਨ। ਵਿਗਿਆਨੀ ਆਪਣਾ ਕੰਮ ਕਰਦੇ ਰਹੇ ਅਤੇ ਜਿਵੇਂ-ਜਿਵੇਂ ਉਨ੍ਹਾਂ ਨੇ ਤਕਨਾਲੋਜੀ ਦਾ ਵਿਕਾਸ ਕੀਤਾ, ਉਹ ਲੈਬਾਰਟਰੀ ਦੀਆਂ ਅਲਮਾਰੀਆਂ ਜਾਂ ਉਨ੍ਹਾਂ ਦੇ ਆਕਾਰ ਅਨੁਸਾਰ ਉਪਲਬਧ ਥਾਵਾਂ ’ਚ ਰੱਖਦੇ ਗਏ ਅਤੇ ਆਪਣੇ ਅਗਲੇ ਕੰਮ ’ਚ ਲੱਗ ਗਏ।

ਸਰਕਾਰ ਅਤੇ ਸਬੰਧਤ ਸੰਸਥਾਵਾਂ ਦੇ ਲੋਕ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨਾ ਭੁੱਲ ਗਏ ਜਿਨ੍ਹਾਂ ਲਈ ਇਹ ਸਭ ਕੰਮ ਹੋਇਆ ਸੀ। ਮਤਲਬ ਇਹ ਕਿ ਕਿਸਾਨ ਅਤੇ ਉੱਦਮੀ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦੀ ਵਰਤੋਂ ਲਈ ਇੰਨਾ ਵੱਡਾ ਕੰਮ ਹੋਇਆ ਹੈ! ਜਿਹੜੇ ਕਿਸਾਨ ਅਤੇ ਐਂਟਰਪ੍ਰਿਨਿਓਰ ਥੋੜ੍ਹਾ ਜਾਗਰੂਕ ਸਨ, ਉਨ੍ਹਾਂ ਨੇ ਇਨ੍ਹਾਂ ਦਾ ਲਾਭ ਬੇਸ਼ੱਕ ਉਠਾਇਆ ਪਰ ਜ਼ਿਆਦਾਤਰ ਲੋਕ ਜਾਣਕਾਰੀ ਦੀ ਘਾਟ ਕਾਰਨ ਇਨ੍ਹਾਂ ਸਭ ਤੋਂ ਅਣਜਾਣ ਰਹੇ ਅਤੇ ਇਸ ਤਰ੍ਹਾਂ ਉੱਚ ਤਕਨੀਕ ਅਤੇ ਤਕਨੀਕੀ ਗਿਆਨ ਬਿਨਾਂ ਇਸਤੇਮਾਲ ਕੀਤੇ ਅਲਮਾਰੀਆਂ ’ਚ ਬੰਦ ਰਹਿ ਕੇ ਪੁਰਾਣਾ ਭਾਵ ‘ਆਊਟ ਆਫ ਡੇਟ’ ਹੁੰਦਾ ਗਿਆ।

ਸਹੀ ਸਰਵੇਖਣ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਜ਼ਿਆਦਾਤਰ ਖਪਤਕਾਰਾਂ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਅਜਿਹੀਆਂ ਵੀ ਸੰਸਥਾਵਾਂ ਦੇਸ਼ ’ਚ ਹਨ ਜੋ ਉਨ੍ਹਾਂ ਦੇ ਲਾਭ ਲਈ ਕੰਮ ਕਰ ਰਹੀਆਂ ਹਨ। ਜਿਹੜੇ ਸਮਰੱਥ ਸਨ ਉਹ ਪ੍ਰਾਈਵੇਟ ਸੈਕਟਰ ਦੀਆਂ ਪ੍ਰਯੋਗਸ਼ਾਲਾਵਾਂ ਜਾਂ ਵਿਦੇਸ਼ਾਂ ਤੋਂ ਮਹਿੰਗੇ ਭਾਅ ’ਤੇ ਇਹ ਸਭ ਲਿਆਉਂਦੇ ਰਹੇ ਅਤੇ ਉਨ੍ਹਾਂ ਦੀ ਵਰਤੋਂ ਕਰ ਕੇ ਉਤਪਾਦਨ ਕਰਦੇ ਰਹੇ। ਕਹਿਣ ਦਾ ਅਰਥ ਇਹ ਕਿ ਕਿਸਾਨ ਅਣਜਾਣ ਅਤੇ ਨੌਜਵਾਨ ਉੱਦਮੀ ਪ੍ਰੇਸ਼ਾਨ ਬਣਿਆ ਰਿਹਾ ਕਿ ਕਿਵੇਂ ਆਪਣੇ ਉਤਪਾਦ ਦੀ ਕੁਆਲਿਟੀ ਵਧਾਏ ਅਤੇ ਮੁਕਾਬਲੇ ’ਚ ਭਾਗ ਲੈ ਸਕੇ। ਜੇ ਕਦੇ ਹਿੰਮਤ ਕੀਤੀ ਵੀ ਤਾਂ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ।

ਕਿਸਾਨ ਕਹਿੰਦਾ ਹੈ ਕਿ ਉਸ ਕੋਲ ਉੱਚ ਗੁਣਵੱਤਾ ਵਾਲੀ ਤਕਨੀਕ ਅਤੇ ਉਪਕਰਨ ਨਹੀਂ ਹਨ ਅਤੇ ਵਿਦੇਸ਼ਾਂ ਤੋਂ ਦਰਾਮਦ ਕਰਨ ਦੀ ਉਸ ਦੀ ਹੈਸੀਅਤ ਨਹੀਂ ਹੈ, ਇਸ ਲਈ ਉਹ ਆਪਣੀ ਉਪਜ ਕਿਵੇਂ ਵਧਾਏ। ਇਹੀ ਹਾਲ ਉੱਦਮੀ ਦਾ ਹੈ ਕਿਉਂਕਿ ਉਸ ਤੱਕ ਨਵੀਨਤਮ ਖੋਜ ਪਹੁੰਚਾਏ ਜਾਣ ਦੀ ਕੋਈ ਵਿਵਸਥਾ ਹੀ ਨਹੀਂ ਹੈ। ਹਾਲਾਂਕਿ ਜਦੋਂ ਇਨ੍ਹਾਂ ਸਭ ਸੰਸਥਾਵਾਂ ਦੀ ਸਥਾਪਨਾ ਹੋਈ ਸੀ ਤਾਂ ਤੈਅ ਇਹੀ ਕੀਤਾ ਗਿਆ ਸੀ ਕਿ ਵਿਕਸਿਤ ਤਕਨੀਕ ਜਾਂ ਟੈਕਨਾਲੋਜੀ ਉਨ੍ਹਾਂ ਦੇ ਦਰ ਤੱਕ ਪਹੁੰਚੇਗੀ, ਉਨ੍ਹਾਂ ਨੂੰ ਕਿਤੇ ਜਾਣਾ ਜਾਂ ਭਟਕਣਾ ਨਹੀਂ ਪਵੇਗਾ ਪਰ ਅਜਿਹਾ ਨਹੀਂ ਹੋਇਆ।

ਕੀ ਉਮੀਦ ਕੀਤੀ ਜਾ ਸਕਦੀ ਹੈ :

ਰਾਸ਼ਟਰੀ ਵਿਗਿਆਨ ਦਿਵਸ ’ਤੇ ਸਰਕਾਰ ਅਤੇ ਸਬੰਧਤ ਸੰਸਥਾਵਾਂ ਤੋਂ ਇਹ ਆਸ ਕਰਨਾ ਗ਼ਲਤ ਨਹੀਂ ਹੋਵੇਗਾ ਕਿ ਅਜਿਹੀ ਨੀਤੀ ਬਣੇ ਕਿ ਜਿਵੇਂ ਹੀ ਕੋਈ ਨਵੀਨਤਮ ਖੋਜ ਜਾਂ ਆਧੁਨਿਕ ਉਪਕਰਨ ਜਾਂ ਗਲੋਬਲ ਸਟੈਂਡਰਡ ਦੀ ਕੋਈ ਈਜਾਦ ਕੀਤੀ ਜਾਂਦੀ ਹੈ ਤਾਂ ਉਹ ਬਿਨਾਂ ਸਮਾਂ ਗੁਆਏ ਭਾਰਤੀ ਉੱਦਮੀਆਂ, ਕਿਸਾਨਾਂ ਅਤੇ ਨੌਜਵਾਨਾਂ ਤੱਕ ਪਹੁੰਚੇ।

ਇਹ ਵੀ ਧਿਆਨ ਰਹੇ ਕਿ ਇਸ ਦੀ ਵਰਤੋਂ ਅਤੇ ਉਪਲਬਧਤਾ ਪਹਿਲਾਂ ਦੇਸ਼ ’ਚ ਹੋਵੇ ਅਤੇ ਉਸ ਤੋਂ ਬਾਅਦ ਉਸ ਨੂੰ ਵਿਦੇਸ਼ਾਂ ਨੂੰ ਵੇਚਿਆ ਜਾਵੇ। ਇਸ ਦੇ ਨਾਲ ਹੀ ਉਸ ਦੀਆਂ ਕੀਮਤਾਂ ਇੰਨੀਆਂ ਘੱਟ ਹੋਣ ਕਿ ਜੋ ਖਪਤਕਾਰ ਹੈ, ਉਹ ਇਨ੍ਹਾਂ ਦੇ ਇਸਤੇਮਾਲ ਲਈ ਆਪਣੀ ਜੇਬ ਦੇ ਪੈਸਿਆਂ ਨੂੰ ਨਾ ਗਿਣੇ, ਮਤਲਬ ਨਾਂਹ ਦੇ ਬਰਾਬਰ ਕੀਮਤ ’ਤੇ ਇਹ ਉਸ ਨੂੰ ਉਪਲਬਧ ਹੋਣ।

ਉਦਾਹਰਣ ਲਈ ਬਿਜਲੀ ਅਤੇ ਊਰਜਾ, ਸਿਹਤ ਅਤੇ ਫਾਰਮਾ ਤੋਂ ਲੈ ਕੇ ਬਹੁਤ ਸਾਰੇ ਹੋਰ ਮਹੱਤਵਪੂਰਨ ਖੇਤਰਾਂ ’ਚ ਵਿਕਸਿਤ ਭਾਰਤੀ ਤਕਨਾਲੋਜੀ ਪਹਿਲਾਂ ਵਿਦੇਸ਼ਾਂ ’ਚ ਵੇਚੀ ਜਾਂਦੀ ਹੈ ਅਤੇ ਸਵਦੇਸ਼ੀ ਵਰਤੋਂ ਲਈ ਉਪਲਬਧ ਨਹੀਂ ਕੀਤੀ ਜਾਂਦੀ।

ਅਸੀਂ ਥੋਰੀਅਮ ਅਤੇ ਯੂਰੇਨੀਅਮ ਨੂੰ ਸਹੀ ਜਾਂ ਗਲਤ ਤਰੀਕਿਆਂ ਨਾਲ ਵਿਦੇਸ਼ਾਂ ’ਚ ਪਹੁੰਚਾ ਦਿੰਦੇ ਹਾਂ, ਸੋਲਰ ਟੈਕਨਾਲੋਜੀ, ਕਮਰਸ਼ੀਅਲ ਸੈਟੇਲਾਈਟ ਅਤੇ ਇਲੈਕਟ੍ਰਿਕ ਵ੍ਹੀਕਲ ਤੋਂ ਅਸੀਂ ਵਿਦੇਸ਼ੀ ਮੁਦਰਾ ਤਾਂ ਕਮਾਉਂਦੇ ਹਾਂ ਪਰ ਭਾਰਤੀ ਵਰਤੋਂ ਲਈ ਇਨ੍ਹਾਂ ਨੂੰ ਇੰਨਾ ਮਹਿੰਗਾ ਕਰ ਦਿੰਦੇ ਹਾਂ ਕਿ ਸਾਧਾਰਨ ਖਪਤਕਾਰ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ।

ਉਦਾਹਰਣ ਲਈ ਭਾਰਤ ’ਚ ਸੋਲਰ ਸਿਸਟਮ, ਇਲੈਕਟ੍ਰੀਕਲ ਵਾਹਨ ਅਤੇ ਊਰਜਾ ਪਲਾਂਟ ਇੰਨੇ ਮਹਿੰਗੇ ਹਨ ਕਿ ਲੋਕ ਪੁਰਾਣੀ ਥਰਮਲ ਪਾਵਰ ਟੈਕਨਾਲੋਜੀ ਜਾਂ ਪੈਟਰੋਲ-ਡੀਜ਼ਲ ਗੱਡੀਆਂ ਦੀ ਹੀ ਵਰਤੋਂ ਕਰਦੇ ਹਨ। ਇੰਸਟਾਲੇਸ਼ਨ ਇੰਨੀ ਮਹਿੰਗੀ ਹੈ ਅਤੇ ਚਾਰਜਿੰਗ ਦੀਆਂ ਸਹੂਲਤਾਂ ਇੰਨੀਆਂ ਘੱਟ ਹਨ ਕਿ ਜ਼ਿਆਦਾਤਰ ਉੱਦਮੀਆਂ ਦੀ ਹਿੰਮਤ ਹੀ ਨਹੀਂ ਹੁੰਦੀ ਕਿ ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰ ਸਕਣ। ਦੇਸ਼ ’ਚ ਇਨ੍ਹਾਂ ਦੀ ਵਰਤੋਂ ਵਧਾਉਣੀ ਹੈ ਤਾਂ ਇਨ੍ਹਾਂ ਨੂੰ ਸਸਤਾ ਕਰਨਾ ਹੀ ਹੋਵੇਗਾ ਭਾਵੇਂ ਇਸ ਦੇ ਲਈ ਪੁਰਾਣੇ ਪਲਾਂਟਾਂ ਨੂੰ ਅਣਉਪਯੋਗੀ ਹੀ ਕਿਉਂ ਨਾ ਕਰਨਾ ਪਵੇ।

–ਪੂਰਨ ਚੰਦ ਸਰੀਨ

  • World Science Day
  • Technology
  • CV Raman
  • Aryabhatta

‘ਨਸ਼ਾ-ਮੁਕਤ ਹਿਮਾਚਲ ਬਣਾਉਣ ਲਈ’ ਸੂਬਾਈ ਸਰਕਾਰ ਦੇ ਵੱਡੇ ਕਦਮ!

NEXT STORY

Stories You May Like

  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • woman suicide case
    ਔਲਾਦ ਨਾ ਹੋਣ ਤੋਂ ਪਰੇਸ਼ਾਨ ਔਰਤ ਨੇ ਕੀਤੀ ਖ਼ੁਦਕੁਸ਼ੀ
  • rbi launches mission saksham  training
    RBI ਨੇ 'ਮਿਸ਼ਨ ਸਕਸ਼ਮ' ਦੀ ਕੀਤੀ ਸ਼ੁਰੂਆਤ, 1.40 ਲੱਖ ਲੋਕਾਂ ਨੂੰ ਮਿਲੇਗੀ ਟ੍ਰੇਨਿੰਗ
  • india us trade relations meaningful discussions held in washington
    ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡੀ ਪ੍ਰਗਤੀ: ਅੰਤਰਿਮ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ 'ਚ ਹੋਈ ਸਾਰਥਕ ਚਰਚਾ
  • t20 series india
    IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ ਮੈਚ
  • america s big blow to russia and iran
    ਰੂਸ ਤੇ ਈਰਾਨ ਨੂੰ ਅਮਰੀਕੀ ਵਿੱਤ ਮੰਤਰੀ ਦਾ ਵੱਡਾ ਝਟਕਾ: ਤੇਲ ਦੀ ਵਿਕਰੀ 'ਤੇ ਹੁਣ ਨਹੀਂ ਮਿਲੇਗੀ ਕੋਈ ਛੋਟ
  • odisha  violence  independent investigation  jairam ramesh
    ਓਡੀਸ਼ਾ ਦੇ ਸਿਜਿਮਾਲੀ 'ਚ ਹਿੰਸਾ ਦੀ ਹੋਵੇ ਸੁਤੰਤਰ ਜਾਂਚ, ਪੇਸਾ ਅਤੇ ਜੰਗਲਾਤ ਕਾਨੂੰਨ ਦੀ ਕੀਤੀ ਜਾਵੇ ਪਾਲਣਾ : ਜੈਰਾਮ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
Trending
Ek Nazar
weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +