ਦੋਰਾਹਾ (ਵਿਨਾਇਕ) : ਦੋਰਾਹਾ ਸ਼ਹਿਰ ਦੇ ਨਾਮੀ ਘਰਾਣੇ ਨਾਲ ਸੰਬੰਧਤ ਉੱਘੇ ਸਮਾਜ ਸੇਵੀ ਨੌਜਵਾਨ ਅਮਿਤ ਸੇਠੀ ਪੁੱਤਰ ਵਿਨੋਦ ਸੇਠੀ ਆਪਣੀ ਲਾੜੀ ਨੂੰ ਵਿਆਹੁਣ ਲਈ ਸਿਰਫ਼ ਪੰਜ ਬਰਾਤੀਆਂ ਨਾਲ ਸਹੁਰੇ ਘਰ ਗਿਆ, ਜੋ ਹੁਣ ਤੱਕ ਦੋਰਾਹਾ ਦੇ ਸਾਰੇ ਵਿਆਹਾਂ ਵਿਚੋਂ ਸੱਭ ਤੋਂ ਸਾਦਗੀ ਭਰਿਆ ਵਿਆਹ ਹੈ। ਕੋਰੋਨਾ ਵਾਇਰਸ ਕਾਰਨ ਜ਼ਿਆਦਾ ਬਰਾਤੀਆਂ ਨੂੰ ਲੈ ਕੇ ਜਾਣ 'ਤੇ ਲੱਗੀ ਪਾਬੰਦੀ ਦੇ ਚਲਦਿਆਂ ਲਾੜੇ ਦੇ ਪਰਿਵਾਰ ਨੂੰ ਕੁੱਝ ਬਰਾਤੀ ਲੈ ਜਾਣ ਦੀ ਆਗਿਆ ਮਿਲੀ ਸੀ ਪਰ ਇਸ ਦੇ ਬਾਵਜੂਦ ਲਾੜੇ ਨੇ ਕੇਵਲ ਆਪਣੇ ਦਾਦਾ, ਪਿਤਾ, ਚਾਚਾ ਅਤੇ ਭੈਣ ਨੂੰ ਹੀ ਨਾਲ ਲਿਜਾਣਾ ਜ਼ਰੂਰੀ ਸਮਝਿਆ ਅਤੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਲਾਵਾਂ ਲੈ ਆਪਣੀ ਲਾੜੀ ਨੂੰ ਘਰ ਲੈ ਆਇਆ।
ਇਸ ਮੌਕੇ ਦੋਰਾਹਾ ਪੁਲਸ ਨੇ ਇੰਸਪੈਕਟਰ ਦਵਿੰਦਰ ਪਾਲ ਸਿੰਘ ਐੱਸ.ਐੱਚ. ਓ. ਦੀ ਅਗਵਾਈ 'ਚ ਨਵੀਂ ਵਿਆਹੀ ਜੋੜੀ ਦੇ ਵਿਆਹ ਮੌਕੇ ਥਾਣੇ ਅੱਗੇ ਕੇਕ ਕੱਟ ਕੇ ਸਰਪ੍ਰਾਈਜ ਗਿਫਟ ਦਿੰਦਿਆਂ ਵਧਾਈ ਦਿੱਤੀ। ਉੱਥੇ ਹੀ ਸਮਾਜ ਸੇਵੀ ਸੋਨੂੰ ਸੇਠੀ ਨੇ ਬੋਲੀਆਂ ਪਾ ਕੇ ਖੂਬ ਰੋਣਕ ਲਗਾਈ। ਉਕਤ ਵਿਆਹ ਦੀ ਪੂਰੇ ਇਲਾਕੇ ਨੇ ਸਿਫ਼ਤ ਕੀਤੀ ਬਿਨਾਂ ਬੈਂਡ ਬਾਜੇ ਅਤੇ ਵਾਧੂ ਖ਼ਰਚ ਕੀਤਿਆਂ ਇਕ ਚੰਗੀ ਗ੍ਰਹਿਸਥ ਵਸਾਉਣ ਦਾ ਸੁਨੇਹਾ ਦਿੰਦਾ ਇਹ ਵਿਆਹ ਸੰਪਨ ਹੋਇਆ, ਜਿਸ ਦੀ ਦੋਰਾਹਾ ਸ਼ਹਿਰ ਅੰਦਰ ਭਰਪੂਰ ਚਰਚਾ ਹੋ ਰਹੀ ਹੈ।
ਫਿਰੋਜ਼ਪੁਰ 'ਚ ਕੋਰੋਨਾ ਦੇ 3 ਹੋਰ ਨਵੇਂ ਮਰੀਜ਼ ਆਏ ਸਾਹਮਣੇ
NEXT STORY