ਚੰਡੀਗੜ੍ਹ,(ਭੁੱਲਰ): ਨਵੀਂ ਦਿੱਲੀ 'ਚ ਹੋਣ ਵਾਲੀ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਨਵੀਂ ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਦੀ ਪ੍ਰਧਾਨਗੀ ਹੇਠ ਇਹ ਪਹਿਲੀ ਮਹੱਤਵਪੂਰਨ ਬੈਠਕ ਹੋ ਰਹੀ ਹੈ। ਜਿਸ ਵਿਚ ਜੀ. ਐੱਸ. ਟੀ. ਦਰਾਂ ਨੂੰ ਲੈ ਕੇ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਇਸ ਮੀਟਿੰਗ 'ਚ ਪੰਜਾਬ ਦਾ ਇਕ ਮੁੱਖ ਏਜੰਡਾ ਇਲੈਕਟ੍ਰਾਨਿਕ ਮੋਟਰ ਵ੍ਹੀਕਲ 'ਤੇ ਵਧਾਏ ਗਏ ਟੈਕਸ ਨੂੰ ਘੱਟ ਕਰਵਾਉਣ ਸਬੰਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ 'ਚ ਇਲੈਕਟ੍ਰਾਨਿਕ ਮੋਟਰ ਵ੍ਹੀਕਲਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਲਾਗੂ ਕਰਨ ਲਈ ਯਤਨਸ਼ੀਲ ਹੈ ਪਰ ਇਸ 'ਤੇ ਵਧੇਰੇ ਟੈਕਸ ਹੋਣ ਕਾਰਨ ਮੁਸ਼ਕਲ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੀਟਿੰਗ 'ਚ ਇਲੈਕਟ੍ਰਾਨਿਕ ਮੋਟਰ ਵ੍ਹੀਕਲ ਨੂੰ ਟੈਕਸ ਛੋਟ ਦਿਵਾਉਣ ਲਈ ਜੀ. ਐੱਸ. ਟੀ. ਕੌਂਸਲ 'ਚ ਪੂਰੀ ਵਾਹ ਲਾਉਣਗੇ।
ਸਿਹਤ ਮੰਤਰੀ ਨੇ ਸਿਵਲ ਹਸਪਤਾਲ 'ਚ ਮਾਰਿਆ ਛਾਪਾ
NEXT STORY