ਜਲੰਧਰ (ਪੁਨੀਤ) : ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਫੜੇ ਗਏ 48 ਕਰੋੜ ਰੁਪਏ ਦੇ ਬੋਗਸ ਬਿਲਿੰਗ ਸਕੈਂਡਲ ਦਾ ਚਲਾਨ ਵਿਭਾਗ ਵੱਲੋਂ ਕੋਰਟ ’ਚ ਪੇਸ਼ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੁੱਖ ਮੁਲਜ਼ਮ ਪੰਕਜ ਕੁਮਾਰ ਉਰਫ਼ ਪੰਕਜ ਆਨੰਦ ਵੱਲੋਂ ਲਾਈ ਗਈ ਜ਼ਮਾਨਤ ਪਟੀਸ਼ਨ ਦੀ ਅਰਜ਼ੀ ਨੂੰ ਵਾਪਸ ਲੈ ਲਿਆ ਗਿਆ ਹੈ। ਉਥੇ ਹੀ , ਦੂਜੇ ਮੁਲਜ਼ਮ ਰਵਿੰਦਰ ਸਿੰਘ ਨੂੰ ਵੀ ਜ਼ਮਾਨਤ ਨਹੀਂ ਮਿਲ ਸਕੀ। ਦੋਵੇਂ ਮੁਲਜ਼ਮ ਅਗਲੀ ਕਾਰਵਾਈ ਤੱਕ ਜੇਲ ਵਿਚ ਹੀ ਰਹਿਣਗੇ। 48 ਕਰੋੜ ਦੀ ਬੋਗਸ ਬਿਲਿੰਗ ਦੇ ਸਕੈਂਡਲ ’ਚ ਜਲੰਧਰ-2 ਵੱਲੋਂ ਪੇਸ਼ ਕੀਤੇ ਗਏ ਚਲਾਨ ’ਚ ਪੰਜਾਬ ਜੀ. ਐੱਸ. ਟੀ. ਐਕਟ 2017 ਦੀ ਧਾਰਾ 132 (1), (ਏ), (ਬੀ), (ਸੀ) ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇਸਦੇ ਮੁਤਾਬਕ ਬਿਨਾਂ ਮਾਲ ਦੇ ਬਿੱਲ ਜਾਰੀ ਕਰਨ, ਬਿਨਾਂ ਮਾਲ ਦੇ ਬਿੱਲ ਲੈਣ ਅਤੇ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਕਲੇਮ ਕਰਨ ਵਰਗੇ ਜੁਰਮਾਂ ਨੂੰ ਜੋੜਿਆ ਗਿਆ ਹੈ। ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਦਲਬੀਰ ਰਾਜ ਕੌਰ, ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਨ ਉਪਰੰਤ ਆਈ. ਓ. (ਇਨਵੈਸਟੀਗੇਟਿਵ ਆਫਿਸਰ) ਸ਼ੈਲੇਂਦਰ ਸਿੰਘ ਵੱਲੋਂ ਕੋਰਟ ਵਿਚ ਚਲਾਨ ਪੇਸ਼ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਪੰਕਜ ਕੁਮਾਰ ਉਰਫ ਪੰਕਜ ਆਨੰਦ ਪੁੱਤਰ ਪ੍ਰਵੇਸ਼ ਆਨੰਦ ਨਿਵਾਸੀ ਕਾਲੀਆ ਕਾਲੋਨੀ, ਜੋ ਕਿ ਮੈਸਰਜ਼ ਪੀ. ਕੇ. ਟਰੇਡਿੰਗ ਕੰਪਨੀ ਨਾਲ ਸਬੰਧਤ ਦੱਸਿਆ ਗਿਆ ਹੈ, ਨੇ ਕੋਰਟ ’ਚ ਲਾਈ ਆਪਣੀ ਜ਼ਮਾਨਤ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ : ਚੌਧਰੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਬਹੁਤਾ ਅਸਰ ਨਹੀਂ ਦਿਸ ਰਿਹਾ ਕਰਤਾਰਪੁਰ ਦੇ ਕਾਂਗਰਸੀਆਂ ’ਚ
ਉਥੇ ਹੀ, ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਕੋਟ ਰਾਮਦਾਸ (ਗੁਰੂ ਹਰਰਾਏ ਟਰੇਡਿੰਗ ਕੰਪਨੀ) ਨੂੰ ਜ਼ਮਾਨਤ ਨਹੀਂ ਮਿਲ ਸਕੀ ਹੈ। ਇਸ ਕੇਸ ’ਚ ਗੁਰਵਿੰਦਰ ਸਿੰਘ ਨਿਵਾਸੀ ਕਾਲਾ ਸੰਘਿਆਂ ਰੋਡ ਈਸ਼ਵਰ ਨਗਰ (ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼) ਅਤੇ ਅੰਮ੍ਰਿਤਪਾਲ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਢਿੱਲੋਂ ਕਾਲੋਨੀ ਰਾਮਾ ਮੰਡੀ (ਮੈਸਰਜ਼ ਨਾਰਥ ਵੋਗ) ਨੂੰ ਵੀ ਕੇਸ ’ਚ ਮੁਲਜ਼ਮ ਬਣਾਇਆ ਗਿਆ ਹੈ। ਉਕਤ 2 ਵਿਅਕਤੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਜੀ. ਐੱਸ. ਟੀ. ਵਿਭਾਗ ਵੱਲੋਂ 30 ਜਨਵਰੀ ਨੂੰ ਇਸ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸਦੇ ਮੁਤਾਬਕ ਕੇਸ ਵਿਚ ਨਾਮਜ਼ਦ ਵਿਅਕਤੀਆਂ ਵੱਲੋਂ ਬੋਗਸ ਬਿਲਿੰਗ ਕਰ ਕੇ ਵਿਭਾਗ ਨੂੰ 48 ਕਰੋੜ ਦਾ ਚੂਨਾ ਲਾਇਆ ਗਿਆ ਸੀ। ਇਹ ਕੇਸ ਫਰਜ਼ੀ ਬਿੱਲ ਵੇਚਣ, ਖਰੀਦਣ ਅਤੇ ਗਲਤ ਢੰਗ ਨਾਲ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਜ਼ਰੀਏ ਗਬਨ ਕਰਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਜਲੰਧਰ ’ਚ ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ
ਅਜਿਹੇ ਹਾਲਾਤ ’ਤੇ ਕਾਂਗਰਸੀਆਂ ਤੇ ਚੌਧਰੀ ਦੇ ਕਾਫੀ ਨੇੜੇ ਰਹਿਣ ਵਾਲੇ ਕਾਂਗਰਸੀਆਂ ’ਚ ਪਾਰਟੀ ਪ੍ਰਤੀ ਨਿਸ਼ਠਾ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਚੌਧਰੀ ਸੁਰਿੰਦਰ ਸਿੰਘ ਦਾ ‘ਆਪ’ ’ਚ ਸ਼ਾਮਲ ਹੋਣਾ ਕੋਈ ਬਹੁਤਾ ਫਰਕ ਵੋਟਰਾਂ ’ਤੇ ਨਹੀਂ ਪਾ ਰਿਹਾ ਹੈ। ਇਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਕਿ ‘ਆਪ’ ਦਾ ਮੌਜੂਦਾ ਕੇਡਰ ਵੀ ਚੌਧਰੀ ਦੇ ਸ਼ਾਮਲ ਹੋਣ ਨਾਲ ਖੁਸ਼ ਨਜ਼ਰ ਨਹੀਂ ਆ ਰਿਹਾ ਤੇ ‘ਆਪ’ ਵੱਲੋਂ ਬਦਲਾਅ ਦੀ ਰਾਜਨੀਤੀ ਦਾ ਪੰਜਾਬ ਦੇ ਵੋਟਰਾਂ ਨਾਲ ਕੀਤਾ ਵਾਇਦੇ ’ਤੇ ਵੀ ਇਸ ਤਰ੍ਹਾਂ ਲਗਾਤਾਰ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਕਰਨ ਨਾਲ ਉਨ੍ਵਾਂ ਦੇ ਆਪਣੇ ਵੋਟ ਬੈਂਕ ਦੇ ਨਾਲ-ਨਾਲ ਮੌਜੂਦਾ ਚੋਣਾਂ ’ਤੇ ਵੀ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਅੱਗ ਲੱਗਣ ਨਾਲ ਕਿਸਾਨਾਂ ਦੀ ਕਰੀਬ ਢਾਣੀ ਏਕੜ ਕਣਕ ਦੀ ਫਸਲ ਸੜ੍ਹੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੁੜ ਵਿਵਾਦਾਂ 'ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਗੈਂਗਸਟਰ ਗੁਰਪ੍ਰੀਤ ਗੋਪੀ ਸਮੇਤ ਹਵਾਲਾਤੀਆਂ ਕੋਲੋਂ 5 ਫੋਨ ਬਰਾਮਦ
NEXT STORY