ਲੁਧਿਆਣਾ (ਸੇਠੀ) : ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਮੰਗਲਵਾਰ ਨੂੰ ਬੋਗਸ ਬਿਲਿੰਗ ਨਾਲ ਜੁੜੇ ਇਕ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਨੇੜੇ ਜੀ.ਟੀ. ਕਾਲੋਨੀ, ਓਲਡ ਲੁਧਿਆਣਾ ਸਥਿਤ ‘ਵੇਦ ਐਂਡ ਸੰਸ’ ਫਰਮ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਅਸਿਸਟੈਂਟ ਕਮਿਸ਼ਨਰ ਮੋਬਾਇਲ ਵਿੰਗ ਕੁਲਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਮੌਕੇ ‘ਤੇ ਸਟੇਟ ਐਕਸ ਅਫਸਰ ਅਵਨੀਤ ਸਿੰਘ ਭੋਗਲ ਤੇ ਹੋਰ ਅਧਿਕਾਰੀ ਅਤੇ ਨਿਰੀਖਣ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਕਾਰਵਾਈ ਦੌਰਾਨ ਟੀਮ ਨੇ ਫਰਮ ਨਾਲ ਸਬੰਧਤ ਭਾਰੀ ਮਾਤਰਾ ਵਿਚ ਦਸਤਾਵੇਜ਼, ਬਿੱਲ ਬੁਕ ਤੇ ਲੈਣ ਦੇਣ ਦੇ ਰਿਕਾਰਡ ਆਪਣੇ ਕਬਜ਼ੇ ਵਿਚ ਲਏ ਹਨ ਜਿਨ੍ਹਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੇਲਵੇ ਟਿਕਟ ਬੁਕਿੰਗ ’ਚ ਚਲਾਕੀ ਪਵੇਗੀ ਭਾਰੀ, AI ਦੀ ਨਜ਼ਰ ’ਚ ਆਏ ਯੂਜ਼ਰ, ID ਹੋਵੇਗੀ ਬਲਾਕ
ਬੋਗਸ ਬਿਲਿੰਗ ਦਾ ਸ਼ੱਕ
ਮੁੱਢਲੀ ਜਾਂਚ ਵਿਚ ਵਿਭਾਗ ਨੂੰ ਸ਼ੱਕ ਹੈ ਕਿ ਫਰਮ ਵੱਲੋਂ ਅਸਲ ਵਪਾਰ ਤੇ ਬਿਲਿੰਗ ਦੇ ਵਿਚ ਅੰਤਰ ਰੱਖਿਆ ਜਾ ਰਿਹਾ ਸੀ। ਵਿਭਾਗੀ ਸੂਤਰਾਂ ਦੇ ਮੁਤਾਬਕ ਟਾਇਰਾਂ ਦੀ ਵਿਕਰੀ ਮੁੱਖ ਤੌਰ ’ਤੇ ਰਿਟੇਲ ਵਿਚ ਕੀਤੀ ਜਾ ਰਹੀ ਸੀ, ਜਦੋਂਕਿ ਬਿੱਲ ਕਥਿਤ ਰੂਪ ਨਾਲ ਠੇਕੇਦਾਰਾਂ ਜਾਂ ਹੋਰ ਕਾਰੋਬਾਰੀ ਇਕਾਈਆਂ ਦੇ ਨਾਮ ’ਤੇ ਜਾਰੀ ਕੀਤੇ ਜਾ ਰਹੇ ਸਨ। ਇਸ ਤਥਾਕਥਿਤ ‘ਮੋਡਸ ਆਪਰੇਂਡੀ’ ਦੇ ਤਹਿਤ ਅਸਲ ਖਰੀਦਦਾਰਾਂ ਅਤੇ ਬਿੱਲ ਪ੍ਰਾਪਤਕਰਤਾਵਾਂ ਵਿਚ ਫਰਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਜੇਕਰ ਜਾਂਚ ਵਿਚ ਇਹ ਪੁਸ਼ਟੀ ਹੁੰਦੀ ਹੈ ਕਿ ਬਿਨਾਂ ਅਸਲ ਸਪਲਾਈ ਦੇ ਜਾਂ ਗਲਤ ਵਰਗੀਕਰਨ ਦੇ ਆਧਰ ’ਤੇ ਬਿੱਲ ਜਾਰੀ ਕੀਤੇ ਗਏ ਤਾਂ ਇਸ ਨੂੰ ਕਰ ਚੋਰੀ ਦੀ ਸ਼੍ਰੇਣੀ ਵਿਚ ਮੰਨਿਆ ਜਾਵੇਗਾ।
ਵਿਭਾਗੀ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਜਾਂਚ ਵਿਚ ਕਰ ਚੋਰੀ ਜਾਂ ਫਰਜ਼ੀ ਬਿਲਿੰਗ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਤ ਵਿਅਕਤੀਆਂ ਖਿਲਾਫ ਜੀ. ਐੱਸ. ਟੀ. ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਜੁਰਮਾਨਾ ਅਤੇ ਪੈਨਲਟੀ ਵੀ ਸ਼ਾਮਲ ਹੋ ਸਕਦੀ ਹੈ। ਰਾਜ ਜੀ. ਐੱਸ. ਟੀ. ਵਿਭਾਗ ਨੇ ਦੋਹਰਾਇਆ ਕਿ ਟੈਕਸ ਚੋਰੀ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਕਿਸੇ ਵੀ ਤਰ੍ਹਾਂ ਦੀ ਫਰਜ਼ੀ ਬਿਲਿੰਗ ਜਾਂ ਆਈ.ਆਈ .ਸੀ. ਦੀ ਦੁਰਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ 13 ਅਫ਼ਸਰਾਂ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
NEXT STORY