ਭਵਾਨੀਗੜ੍ਹ (ਕਾਂਸਲ)- ਸੰਗਰੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐੱਫ.ਸੀ.ਆਈ. ਦੇ ਡਾਇਰੈਕਟਰ ਸੀਨੀਅਰ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤ ਭਰੇ ਹਾਲਾਤਾਂ ’ਚ ਉਸ ਦੀ ਨਿੱਜੀ ਗੱਡੀ ’ਚ ਲਾਸ਼ ਪ੍ਰਾਪਤ ਹੋਈ ਹੈ। ਗੰਨਮੈਨ ਦੇ ਮੱਥੇ ‘ਚ ਗੋਲ਼ੀ ਲੱਗੀ ਹੋਈ ਸੀ ਤੇ ਉਸ ਦੀ ਲਾਸ਼ ਉਸ ਦੀ ਨਿੱਜੀ ਗੱਡੀ ਦੀ ਡਰਾਇਵਰ ਸੀਟ ਤੋਂ ਮਿਲੀ ਹੈ ਤੇ ਉਸ ਦੀ ਸਰਕਾਰੀ ਕਾਰਬਾਈਨ ਵੀ ਉਸ ਦੇ ਕੋਲ ਮੌਜੂਦ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਗਰਗ ਨੇ ਦੱਸਿਆ ਕਿ ਉਸ ਦਾ ਸਰਕਾਰੀ ਗੰਨਮੈਨ ਪੰਜਾਬ ਪੁਲਸ ਦਾ ਕਾਂਸਟੇਬਲ ਨਵਜੋਤ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਗੰਨਮੈਨ ਆਪਣੀ ਨਿੱਜੀ ਕਾਰ ਰਹੀ ਆਪਣੀ ਡਿਊਟੀ ਤੇ ਉਸ ਦੀ ਸੁਰੱਖਿਆ ਲਈ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਰਸਤੇ ’ਚ ਹੀ ਪਟਿਆਲਾ ਨੇੜੇ ਪਿੰਡ ਜਾਅਲਾਂ ਨਜ਼ਦੀਕ ਨਵਜੋਤ ਸਿੰਘ ਦੀ ਲਾਸ਼ ਉਸ ਦੀ ਨਿੱਜੀ ਕਾਰ ’ਚੋਂ ਭੇਦ ਭਰੇ ਹਾਲਾਤਾਂ ’ਚ ਬਰਾਮਦ ਹੋਈ ਹੈ। ਉਸ ਦੇ ਮੱਥੇ ’ਚ ਗੋਲ਼ੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨਵਜੋਤ ਸਿੰਘ ਉਸ ਕੋਲ ਜੁਲਾਈ ਮਹੀਨੇ ਤੋਂ ਬਤੌਰ ਗੰਨਮੈਨ ਡਿਊਟੀ ਕਰਦਾ ਸੀ।
ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'
ਜੀਵਨ ਗਰਗ ਨੇ ਦੱਸਿਆ ਕਿ ਕਰੀਬ 11 ਵਜੇ ਕਾਂਸਟੇਬਲ ਨਵਜੋਤ ਸਿੰਘ ਨੇ ਡਿਊਟੀ 'ਤੇ ਆਉਣ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਆਪਣੇ ਆਉਣ ਬਾਰੇ ਦੱਸਿਆ ਅਤੇ ਜਦੋਂ ਕਈ ਘੰਟੇ ਬੀਤੀ ਜਾਣ ਦੇ ਬਾਅਦ ਵੀ ਉਹ ਨਾ ਪਹੁੰਚਿਆਂ ਤਾਂ ਜੀਵਨ ਗਰਗ ਨੇ ਉਸ ਨੂੰ ਦੁਬਾਰਾ ਫੋਨ ਕੀਤਾ, ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਜੀਵਨ ਗਰਗ ਨੇ ਉਸ ਦੇ ਘਰ ਫੋਨ ਕੀਤਾ। ਇਸ ਮਗਰੋਂ ਕਾਂਸਟੇਬਲ ਨਵਜੋਤ ਸਿੰਘ ਦੀ ਮਾਤਾ ਨੇ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਸ ਸੰਬਧੀ ਥਾਣਾ ਪਸਿਆਣਾ ਦੇ ਮੁਖੀ ਤਰਨਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਮਾਮਲਾ ਹੈ ਤੇ ਪੁਲਸ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਉਪਰੰਤ ਹੀ ਇਸ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਚ ਭਖਦੀ ਸਿਆਸਤ ਤੋਂ ਲੈ ਕੇ ਦੇਸ਼-ਵਿਦੇਸ਼ ਅਤੇ ਖੇਡ ਜਗਤ ਦੀਆਂ ਟੌਪ-10 ਖਬਰਾਂ
NEXT STORY