ਨਾਭਾ- ਦੇਸ਼ ਭਰ ਵਿੱਚ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਹਰ ਸ਼ਹਿਰ ਅਤੇ ਹਰ ਕਸਬੇ ਵਿੱਚ ਰਾਵਣ ਦੇ ਵੱਡੇ-ਵੱਡੇ ਪੁਤਲੇ ਬਣਾ ਕੇ ਦਹਿਨ ਕਰ ਦਿੱਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਗਰਾਉਂਡ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ 55 ਫੁੱਟ ਰਾਵਣ ਦਾ ਪੁਤਲਾ ਇੱਕ ਹਵਾ ਦੇ ਬੁੱਲੇ ਦੇ ਨਾਲ ਮੂਧੇ ਮੂੰਹ ਜ਼ਮੀਨ 'ਤੇ ਆ ਡਿੱਗਿਆ। ਗਨੀਮਤ ਇਹ ਰਹੀ ਕੀ ਜਦੋਂ ਰਾਵਣ ਦਾ ਪੁਤਲਾ ਡਿੱਗਿਆ ਤਾਂ ਬੱਚੇ ਕੁਝ ਹੀ ਦੂਰੀ 'ਤੇ ਖੇਡ ਰਹੇ ਸੀ।
ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜਿਹੜੇ ਕਾਰੀਗਰਾਂ ਨੇ ਇਹ ਪੁਤਲਾ ਬਣਾਇਆ, ਇਹ ਉਨ੍ਹਾਂ ਦੀ ਬਹੁਤ ਵੱਡੀ ਅਣਗਹਿਲੀ ਹੈ। ਇਸ ਗਰਾਊਂਡ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਵੱਡਾ ਇਕੱਠ ਹੁੰਦਾ ਹੈ, ਜੇਕਰ ਉਸ ਵਕਤ ਰਾਵਣ ਦਾ ਪੁਤਲਾ ਹੇਠਾਂ ਡਿੱਗ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਕਾਰੀਗਰਾਂ 'ਤੇ ਆਪਣੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਜੇਕਰ ਇਹ ਘਟਨਾ ਸ਼ਾਮ ਨੂੰ ਵਾਪਰ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੁਸਹਿਰਾ ਵੇਖਣ ਆਉਂਦੇ ਹਨ ਅਤੇ ਰਾਵਣ ਦੇ ਪੁਤਲੇ ਨੂੰ ਮੱਥਾ ਵੀ ਟੇਕਦੇ ਹਨ।
ਜੇਕਰ ਉਦੋਂ ਇਹ ਰਾਵਣ ਦਾ ਪੁਤਲਾ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਰਾਵਣ ਡਿੱਗਣ ਤੋਂ ਬਾਅਦ ਮੌਕੇ 'ਤੇ ਕਾਰੀਗਰਾਂ ਵੱਲੋਂ ਜੇ.ਸੀ.ਬੀ. ਮਸ਼ੀਨ ਨੂੰ ਗਰਾਉਂਡ ਵਿੱਚ ਲਿਆਂਦਾ ਗਿਆ ਅਤੇ ਰਾਵਣ ਦੇ ਪੁਤਲੇ ਨੂੰ ਚੁੱਕਣ ਦੇ ਲਈ ਵੱਖ ਵੱਖ ਹੱਥਕੰਡੇ ਅਪਣਾਏ ਗਏ।
ਇਹ ਵੀ ਪੜ੍ਹੋ- ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਰਾਵਣ ਦਾ ਦਹਿਨ
NEXT STORY