ਦੋਰਾਹਾ/ਪਾਇਲ (ਵਿਨਾਇਕ)– ਪ੍ਰਸਿੱਧ ਅੰਤਰਰਾਸ਼ਟਰੀ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਗਾਇਕੀ ’ਚ ਲੱਚਰਤਾ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਭਰਪੂਰ ਲੋੜ ਹੈ।
ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬੀ ਗਾਇਕੀ ਨੂੰ ਸੁਧਾਰਨ ਲਈ ਸੰਗੀਤ ਪ੍ਰੇਮੀਆਂ ਤੇ ਗਾਇਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਸਮੂਹ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਗੀਤ ਨੂੰ ਜਨਤਕ ਤੌਰ ’ਤੇ ਪੇਸ਼ ਕਰਨ ਤੋਂ ਪਹਿਲਾਂ ਉਸ ਦੇ ਪ੍ਰਭਾਵ ਤੋਂ ਜਾਣੂ ਹੋਣ। ਇਸ ਮੌਕੇ ਉੱਘੇ ਪੰਜਾਬੀ ਲੇਖਕ ਡਾ. ਨਿਰਮਲ ਸਿੰਘ ਜੌੜਾ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ
ਸੰਗੀਤਕ ਸਾਜ਼ਾਂ ਬਾਰੇ ਗੁਰਦਾਸ ਮਾਨ ਨੇ ਕਿਹਾ ਕਿ ਇੰਟਰਨੈੱਟ, ਸੋਸ਼ਲ ਮੀਡੀਆ ਤੇ ਹੋਰ ਤਕਨੀਕੀ ਸਾਧਨਾਂ ਨੇ ਲੋਕਾਂ ਦਾ ਸੱਚ ਸੁਣਨ ਦਾ ਤਰੀਕਾ ਬਦਲ ਦਿੱਤਾ ਹੈ। ਪਹਿਲਾਂ ਲੋਕ ਲਾਈਵ ਕੰਸਰਟ ’ਚ ਜਾਂਦੇ ਸਨ ਤੇ ਸੰਗੀਤ ਸੁਣਨ ਲਈ ਦੂਜਿਆਂ ਨੂੰ ਮਿਲਦੇ ਸਨ ਪਰ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰਿੰਗ ਸਾਈਟਾਂ ਰਾਹੀਂ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੇ ਵਿਚਾਰ ਤੇ ਸੱਚਾਈ ਸਾਂਝੀ ਕਰ ਰਹੇ ਹਨ।
ਗੁਰਦਾਸ ਮਾਨ ਨੇ ਕਿਹਾ ਕਿ ਲੋਕਾਂ ਦਾ ਭਾਵੇਂ ਮਨੋਰੰਜਨ ਲਈ ਉਤਸ਼ਾਹ ਬਹੁਤ ਵਧਿਆ ਹੈ ਪਰ ਇਹ ਵੀ ਸੱਚ ਹੈ ਕਿ ਸੰਗੀਤ ਅੱਗੇ ਨਹੀਂ ਵੱਧ ਰਿਹਾ। ਇਸ ਮੌਕੇ ਗੁਰਦਾਸ ਮਾਨ ਨਾਲ ਫੋਟੋ ਖਿੱਚਵਾਉਣ ਲਈ ਹਰ ਕੋਈ ਉਤਾਵਲਾ ਹੋ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਵਨੀਤ ਬਿੱਟੂ ਦਾ ਵੱਡਾ ਖ਼ੁਲਾਸਾ, ਪੀ. ਐੱਮ. ਮੋਦੀ ਦੀ ਸੁਰੱਖਿਆ ’ਚ ਕੋਤਾਹੀ ਲਈ ਚਰਨਜੀਤ ਚੰਨੀ ਨੂੰ ਦੱਸਿਆ ਜ਼ਿੰਮੇਵਾਰ
NEXT STORY