ਗੁਰਦਾਸਪੁਰ (ਵਿਨੋਦ) : ਕੁੜੀ ਨੇ ਇਕ ਨੌਜਵਾਨ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਵਿਆਹ ਕਰਵਾਇਆ ਅਤੇ ਬਾਅਦ ਵਿਚ ਪਤੀ ਦੇ ਖਰਚੇ 'ਤੇ ਕੈਨੇਡਾ ਇਹ ਕਹਿ ਕੇ ਗਈ ਕਿ ਉਹ ਉਸ ਨੂੰ ਵੀ ਕੈਨੇਡਾ ਬੁਲਾ ਲਵੇਗੀ ਪਰ ਕੈਨੇਡਾ ਪਹੁੰਚਣ ਤੋਂ ਬਾਅਦ ਲੜਕੀ ਨੇ ਪਤੀ ਨਾਲ ਸਬੰਧ ਹੀ ਤੋੜ ਲਏ। ਇਸ ਸਬੰਧੀ ਐੱਨ. ਆਰ. ਆਈ. ਪੁਲਸ ਨੇ ਜਾਂਚ ਪੜਤਾਲ ਕਰ ਕੇ ਕੈਨੇਡਾ ਵਾਸੀ ਕੁੜੀ ਅਤੇ ਉਸ ਦੇ ਪਿਤਾ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਸ਼੍ਰੋਮਣੀ ਅਕਾਲੀ ਦਲ ਅਤੇ ਰਾਮ ਰਹੀਮ ਦੀ ਨੇੜਤਾ ਦਾ ਖੁਲਾਸਾ ਕਰਦੀ ਪੁਰਾਣੀ ਵੀਡੀਓ ਵਾਇਰਲ
ਇਸ ਸਬੰਧੀ ਪੀੜਤ ਅੰਮ੍ਰਿਤਪਾਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਲੌਂਗੋਵਾਲ ਕਲਾਂ ਨੇ ਐੱਨ. ਆਰ. ਆਈ. ਪੁਲਸ ਸਟੇਸ਼ਨ ਗੁਰਦਾਸਪੁਰ ਵਿਖੇ 29. 1. 2020 ਨੂੰ ਸ਼ਿਕਾਇਤ ਦਿੱਤੀ ਸੀ ਕਿ ਪ੍ਰਭਜੋਤ ਕੌਰ ਪੁੱਤਰੀ ਦਿਲਬਾਗ ਸਿੰਘ ਨਿਵਾਸੀ ਬਟਾਲਾ ਨੇ ਉਸ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾ ਕੇ ਉਸ ਨਾਲ 5. 4. 2015 ਨੂੰ ਵਿਆਹ ਕਰਵਾਇਆ। ਉਸ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਮਿਲੀਭੁਗਤ ਕਰ ਕੇ ਸਾਡੇ ਪਰਿਵਾਰ 'ਤੇ ਦਬਾਅ ਪਾ ਕੇ ਆਈਲਟਸ ਕੀਤੀ ਅਤੇ ਕੈਨੇਡਾ ਜਾਣ ਦੀ ਇੱਛਾ ਪ੍ਰਗਟ ਕੀਤੀ। ਉਦੋਂ ਪ੍ਰਭਜੋਤ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਕੈਨੇਡਾ ਪਹੁੰਚਦਿਆਂ ਹੀ ਉਸ ਨੂੰ ਵੀ ਉੱਥੇ ਬੁਲਾ ਲਵੇਗੀ। ਸ਼ਿਕਾਇਤਕਰਤਾ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਜਾਣ ਦਾ ਸਾਰਾ ਖਰਚਾ ਵੀ ਕੀਤਾ ਪਰ ਪ੍ਰਭਜੋਤ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨਾਲ ਗੱਲ ਤੱਕ ਕਰਨੀ ਬੰਦ ਕਰ ਦਿੱਤੀ। ਐੱਨ. ਆਰ. ਆਈ. ਪੁਲਸ ਸਟੇਸਨ ਵਿਚ ਤਾਇਨਾਤ ਸਬ-ਇੰਸਪੈਕਟਰ ਪ੍ਰਭਦਿਆਲ ਸਿੰਘ ਨੇ ਪ੍ਰਭਜੋਤ ਕੌਰ ਅਤੇ ਉਸ ਦੇ ਪਿਤਾ ਦਿਲਬਾਗ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋਂ : ਜੇਕਰ ਮਜ਼ੇ ਦੇ ਨਾਂ 'ਤੇ ਗਰੁੱਪਾਂ 'ਚ ਦੇਖ ਦੇ ਹੋ ਅਸ਼ਲੀਲ ਵੀਡੀਓ ਤਾਂ ਹੋ ਜਾਓ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮ
ਕਤਲ ਜਾਂ ਹਾਦਸਾ, ਖਾਲੀ ਪਲਾਟ 'ਚ ਪਈ ਨੌਜਵਾਨ ਦੀ ਲਾਸ਼
NEXT STORY