ਲੁਧਿਆਣਾ (ਰਾਜ) : ਲੋਹਾਰਾ ਦੀ ਸਟਾਰ ਰੋਡ 'ਤੇ ਇਕ ਖਾਲੀ ਪਲਾਟ 'ਚ ਨੌਜਵਾਨ ਦੀ ਲਾਸ਼ ਮਿਲੀ ਨਾਲ ਹੀ ਉਸ ਦਾ ਮੋਟਰਸਾਈਕਲ ਡਿੱਗਿਆ ਪਿਆ ਸੀ। ਨੌਜਵਾਨ ਦੇ ਮੂੰਹ, ਹੱਥ ਪੈਰ ਅਤੇ ਹੋਰ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਦੇ ਨਾਲ ਉਸ ਦੇ ਗਲ 'ਚ ਕੱਪੜਾ ਬੰਨ੍ਹਿਆ ਹੋਇਆ ਸੀ। ਮ੍ਰਿਤਕ ਆਜ਼ਾਦ ਨਗਰ ਦਾ ਮਨੀਸ਼ ਕੁਮਾਰ (35) ਹੈ। ਭਾਵੇਂ ਕਿ ਪੁਲਸ ਦਾ ਕਹਿਣਾ ਹੈ ਕਿ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਮਨੀਸ਼ ਕੁਮਾ ਰਡਿੱਗਿਆ ਹੋਵੇਗਾ, ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਤੇ ਉਸ਼ ਦੀ ਮੌਤ ਹੋਈ ਹੋਵੇਗੀ ਪਰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਹੁਣ ਹਾਦਸਾ ਹੈ ਜਾਂ ਕਤਲ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਫਿਲਹਾਲ ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਕਰੋੜਾਂ ਦਾ ਵਪਾਰ ਕਰਨ ਵਾਲੀਆਂ ਇਹਨਾਂ ਫਰਮਾਂ ਨੇ ਟੈਕਸ ਦੇ ਰੂਪ ਚ ਨਹੀਂ ਦਿੱਤਾ 'ਖੋਟਾ ਪੈਸਾ'
ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਮਨੀਸ਼ ਬਿਜਲੀ ਮੋਟਰਾਂ ਦੀ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਉਹ ਵੀਰਵਾਰ ਰਾਤ ਨੂੰ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਪੁੱਜਾ। ਉਸ ਦੇ ਪਰਿਵਾਰ ਵਾਲੇ ਉਸ ਨੂੰ ਲੱਭਦੇ ਰਹੇ ਪਰ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਸਵੇਰੇ ਉਸ ਦੀ ਲਾਸ਼ ਸਟਾਰ ਰੋਡ 'ਤੇ ਖਾਲੀ ਪਲਾਟ 'ਚੋਂ ਮਿਲੀ। ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਹਾਲਤ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਿਆ ਹੋਵੇਗਾ। ਘਟਨਾ ਸਥਾਨ 'ਤੇ ਕਾਫੀ ਇੱਟਾਂ ਪੱਥਰ ਪਏ ਸੀ। ਮਨੀਸ਼ ਉਨ੍ਹਾਂ 'ਤੇ ਮੂੰਹ ਦੇ ਬਲ ਡਿੱਗਿਆ ਹੋਵੇਗਾ। ਜਿਸ ਕਾਰਨ ਉਸ ਦੇ ਸਰੀਰ 'ਤੇ ਸੱਟਾਂ ਲੱਗੀਆਂ ਅਤੇ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਸਵੇਰੇ ਲੋਕਾਂ ਨੇ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਸੀ। ਇਸ ਤੋਂ ਇਲਾਵਾ ਪਰਿਵਾਰ ਨੇ ਵੀ ਕੋਈ ਸ਼ੱਕ ਜਾਹਿਰ ਨਹੀਂ ਕੀਤਾ ਹੈ। ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਮੌਕੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : ਤਰਨਤਾਰਨ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਤਿੰਨ ਪਰਿਵਾਰ, ਇਕ ਨੇ ਗਵਾਈ ਅੱਖਾਂ ਦੀ ਰੌਸ਼ਨੀ
ਸ੍ਰੀ ਮੁਕਤਸਰ ਸਾਹਿਬ 'ਚ ਇਕ ਹੋਰ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY