ਗੁਰਦਾਸਪੁਰ (ਵਿਨੋਦ) - ਇਨੋਵਾ ਅਤੇ ਟਰੈਕਟਰ-ਟਰਾਲੀ ’ਚ ਹੋਈ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦੇ 2 ਬੇਟੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਵਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਨਡ਼ਾਂਵਾਲੀ ਨੇ ਦੱਸਿਆ ਕਿ ਰਾਤ ਨੂੰ ਉਸ ਦੀ ਮਾਂ ਚੰਪਾ ਰਾਣੀ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਅੱਜ ਤਡ਼ਕਸਾਰ ਲਗਭਗ 4-30 ਵਜੇ ਉਹ ਆਪਣੀ ਇਨੋਵਾ ਕਾਰ ’ਚ ਪਿੰਡ ਦੇ ਹੀ ਵਿਅਕਤੀ ਸੁਖਵਿੰਦਰ ਸਿੰਘ ਨਾਲ ਗੁਰਦਾਸਪੁਰ ਆਪਣੀ ਮਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਆ ਰਹੇ ਸਨ ਕਿ ਪਿੰਡ ਭਿਖਾਰੀਵਾਲ ਨੇਡ਼ੇ ਇਕ ਟਰੈਕਟਰ-ਟਰਾਲੀ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਨ੍ਹਾਂ ਦੀ ਮਾਂ ਚੰਪਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਸੀਂ ਆਪਣੇ ਰਿਸ਼ਤੇਦਾਰ ਜੋਗਿੰਦਰਪਾਲ ਨੂੰ ਮੋਬਾਇਲ ’ਤੇ ਐਕਸੀਡੈਂਟ ਦੇ ਬਾਰੇ ’ਚ ਸੂਚਨਾ ਦਿੱਤੀ। ਉਹ ਮੌਕੇ ’ਤੇ ਪਹੁੰਚਿਆ ਅਤੇ ਸਾਨੂੰ ਹਸਪਤਾਲ ਲੈ ਕੇ ਆਇਆ।
ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ’ਤੇ ਪਹੁੰਚੇ ਬਖਸ਼ੀਵਾਲ ਪੁਲਸ ਚੌਕੀ ਇੰਚਾਰਜ ਦੇਸ ਰਾਜ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।
ਬੱਬੂ ਮਾਨ ਨੇ ਚੁੱਕਿਆ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਖਰਚਾ (ਵੀਡੀਓ)
NEXT STORY