ਗੁਰਦਾਸਪੁਰ (ਹਰਮਨ) : ਕੋਰੋਨਾ ਵਾਇਰਸ ਮਰੀਜ਼ਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲੇ ਅੰਦਰ ਕੋਰੋਨਾ ਤੋਂ ਪੀੜਤ ਪਾਏ ਗਏ ਮਰੀਜ਼ਾਂ ਦੇ ਘਰਾਂ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਿਵਲ ਸਰਜਨ ਵਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਘਰ ਦੇ ਨੇੜਲੇ 100 ਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ ਜਾਵੇ। ਇਸ ਲਈ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਸ ਖੇਤਰ ਵਿਚ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਕੀਤੇ ਜਾਣ ਲਈ ਜ਼ਰੂਰੀ ਕਦਮ ਚੁੱਕਣ ਦੀ ਤੁਰੰਤ ਲੋੜ ਹੈ।
ਇਹ ਵੀ ਪੜ੍ਹੋ : 16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦਾ ਪੁਰਾਣਾ ਬਾਜ਼ਾਰ, ਪਿੰਡ ਕਾਹਨੂੰਵਾਨ, ਤਿੱਬੜ, ਡੇਅਰੀਵਾਲ ਦਰੋਗਾ, ਕਲਿਆਣਪੁਰ, ਮੱਦੇ ਖੁਰਦ, ਕੋਟ ਸੰਤੋਖ ਰਾਏ, ਤਰੀਜਾ ਨਗਰ, ਸੋਹਲ (ਸਬ-ਡਵੀਜ਼ਨ ਗੁਰਦਾਸਪੁਰ) ਪਿੰਡ ਘੁੰਮਣ, ਸ਼ਕਰੀ, ਕਾਸ਼ਤੀਵਾਲ, ਨਸੀਰਪੁਰ, ਬਾਂਗੋਵਾਣੀ, ਧਰਮਪੁਰਾ ਕਾਲੋਨੀ, ਗੁਰੂ ਦੀ ਗਲੀ, ਸ਼ਹਿਰ ਬਟਾਲਾ, ਦੱਖਣੀ ਸ਼ਹਿਰ ਬਟਾਲਾ, ਫਤਿਹਗੜ੍ਹ ਚੂੜੀਆਂ, ਗੋਬਿੰਦਨਗਰ, ਤਹਿਸੀਲ ਬਟਾਲਾ (ਸਬ-ਡਵੀਜ਼ਨ ਬਟਾਲਾ), ਪਿੰਡ ਕਲਾਨੌਰ ਅਤੇ ਮੌੜ (ਸਬ-ਡਵੀਜ਼ਨ ਕਲਾਨੌਰ), ਪਿੰਡ ਫੱਤੂਪੁਰ, ਪੱਖੋਕੇ (ਸਬ-ਡਵੀਜ਼ਨ ਡੇਰਾ ਬਾਬਾ ਨਾਨਕ) ਵਿਖੇ ਆਏ ਕੋਰੋਨਾ ਪੀੜਤਾਂ ਦੇ ਘਰਾਂ ਨੇੜਲੇ 100 ਮੀਟਰ ਦੇ ਖੇਤਰ ਨੂੰ ਸੀਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਦੀ ਵੀਡੀਓ ਵਾਇਰਲ
ਉਨ੍ਹਾਂ ਦੱਸਿਆ ਕਿ ਸਬੰਧਤ ਇਲਾਕਿਆਂ ਦੇ ਸਬ-ਡਵੀਜ਼ਨਲ ਮੈਜਿਸਟਰੇਟਾਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਕੰਟੇਨਮੈਂਟ ਜ਼ੋਨ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ। ਪੀੜਤ ਦੇ ਸੰਪਰਕ ਵਿਚ ਆਏ ਪ੍ਰਾਇਮਰੀ/ਸੈਕੰਡਰੀ ਕੰਟੈਕਟ ਦੀ ਟਰੇਸਿੰਗ ਕਰਵਾਉਣਾ ਉਹ ਯਕੀਨੀ ਬਣਾਉਣਗੇ। ਪ੍ਰਾਇਮਰੀ ਕੰਟੈਕਟ ਦੀ ਲਾਜ਼ਮੀ ਤੌਰ 'ਤੇ ਕੋਰੋਨਾ ਟੈਸਟਿੰਗ ਕਰਵਾਉਣਗੇ ਅਤੇ ਸੈਕੰਡਰੀ ਕੰਟੈਕਟ ਨੂੰ ਘਰਾਂ ਵਿਚ ਇਕਾਂਤਵਾਸ ਕਰਨਾ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤੂਆਂ ਦੀ ਸਪਲਾਈ ਜਿਵੇਂ ਫੂਡ, ਦੁੱਧ, ਸਬਜ਼ੀਆਂ, ਦਵਾਈਆਂ, ਪਸ਼ੂਆਂ ਲਈ ਚਾਰਾ, ਪੈਟਰੋਲ ਪੰਪ, ਐੱਲ. ਪੀ. ਜੀ. ਗੈਸ ਅਤੇ ਸ਼ਰਾਬ ਦੇ ਠੇਕੇ ਆਦਿ ਨਿਰਧਾਰਿਤ ਸਮੇਂ ਲਈ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਲੋਕ ਨਿਰਧਾਰਿਤ ਸਮੇਂ ਅੰਦਰ ਇਨ੍ਹਾਂ ਦੁਕਾਨਾਂ 'ਤੇ ਜਾ ਸਕਦੇ ਹਨ। ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ, ਡਾ. ਪ੍ਰਭਜੋਤ ਕੌਰ ਕਲਸੀ ਜ਼ਿਲਾ ਐਪਾਡੋਮਿਲਜਿਸਟ, ਡਾ. ਵਿਜੇ ਕੁਮਾਰ ਪਰਿਵਾਰ ਅਤੇ ਭਲਾਈ ਅਫਸਰ ਅਤੇ ਸਬੰਧਤ ਐੱਸ. ਐੱਮ ਓਜ਼. ਇਸ ਖੇਤਰ ਵਿਚ ਮਰੀਜ਼ ਦੇ ਕੰਟੈਕਟ ਟਰੇਸਿੰਗ (ਪ੍ਰਾਇਮਰੀ /ਸੈਕੰਡਰੀ) ਅਤੇ ਹੋਮ ਇਕਾਂਤਵਾਸ ਕਰਨ ਲਈ ਪਾਬੰਦ ਹੋਣਗੇ। ਚਾਰ ਦਿਨਾਂ ਦੇ ਅੰਦਰ ਇਸ ਖੇਤਰ ਵਿਚ ਦੇ ਲੋਕਾਂ ਦੀ 100 ਫੀਸਦ ਸਕਰੀਨਿੰਗ ਕਰਨਗੇ ਅਤੇ ਕੋਰੋਨਾ ਵਾਇਰਸ ਦੇ ਲੱਛਣ ਵਾਲੇ ਮਰੀਜ਼ਾਂ ਦਾ ਟੈਸਟ ਕਰਨਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਹੋਮ ਇਕਾਂਤਵਾਸ ਵਿਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ। ਇਸ ਲਈ ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ
NEXT STORY