ਗੁਰਦਾਸਪੁਰ (ਵਿਨੋਦ) : ਪੰਜਾਬ ਦੇ ਭਾਰਤੀ ਪ੍ਰਵਾਸੀਆਂ ਦੇ ਸਰਪ੍ਰਸਤੀ ਵਾਲਾ ਭਾਰਤੀ-ਕੈਨੇਡਾਈ ਅਪਰਾਧ ਸਿੰਡੀਕੇਟ ਭਾਰਤ 'ਚ ਖਾਲਿਸਤਾਨ ਅੰਦੋਲਨ ਨੂੰ ਫਿਰ ਤੋਂ ਹਵਾ ਦੇਣ ਲਈ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਲਈ ਵੱਖਵਾਦੀ ਸਮੂਹਾਂ ਨੂੰ ਆਰਥਿਕ ਸਹਿਯੋਗ ਕਰਨ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਪੈਸਿਆਂ ਦਾ ਪ੍ਰਬੰਧ ਕਰਨ 'ਚ ਲੱਗਾ ਹੋਇਆ ਹੈ। ਭਾਰਤੀ ਖੂਫੀਆ ਏਜੰਸੀਆਂ ਅਨੁਸਾਰ ਇਹ ਸਿੰਡੀਕੇਟ ਐੱਸ. ਐੱਫ. ਜੇ. ਨੇਤਾ ਗੁਰਪਤਵੰਤ ਸਿੰਘ ਪਨੂੰ ਲਈ ਕੰਮ ਕਰ ਰਿਹਾ ਹੈ। ਭਾਰਤੀ ਖੂਫੀਆ ਏਜੰਸੀਆਂ ਵਲੋਂ ਤਿਆਰ ਇਕ ਗੁਪਤ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਤੋਂ ਬਾਹਰ ਸੰਚਾਲਿਤ ਹੋਣ ਵਾਲੇ ਧਾਲੀਵਾਲ ਅਤੇ ਗਰੇਵਾਲ ਗਿਰੋਹ ਵਰਗੇ ਅਪਰਾਧ ਸਿੰਡੀਕੇਟ ਐੱਸ. ਐੱਫ. ਜੇ. ਨੇਤਾ ਗੁਰਪਤਵੰਤ ਸਿੰਘ ਪਨੂੰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੇ ਹਨ। ਧਾਲੀਵਾਲ ਅਤੇ ਗਰੇਵਾਲ ਗਿਰੋਹ ਨੇ ਇਕ ਵੈਂਕੂਵਰ-ਆਧਾਰਿਤ ਪ੍ਰਸਿੱਧ ਮਾਫੀਆ ਸਿੰਡੀਕੇਟ ਬ੍ਰਦਰਸ਼ ਕੀਪਰਸ ਦੀ ਸਥਾਪਨਾ ਕੀਤੀ। ਡਰੱਗ ਸਮੱਗਲਿੰਗ, ਕਾਂਟਰੈਕਟ ਕਿਲਿੰਗ ਅਤੇ ਬੰਦੂਕ ਚਲਾਉਣ ਦੇ ਇਲਾਵਾ, ਬ੍ਰਦਰਸ਼ ਕੀਪਰਸ ਐੱਸ. ਐੱਫ. ਜੇ. ਨੇਤਾਵਾਂ ਅਤੇ ਖਾਲਿਸਤਾਨ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਵੀ ਫੰਡ ਦਿੰਦੇ ਹਨ।
ਇਹ ਵੀ ਪੜ੍ਹੋਂ : ਘੱਲੂਘਾਰਾ ਦਿਵਸ 'ਤੇ ਪੁਲਸ ਤੇ ਸਿੱਖ ਜਥੇਬੰਦੀਆਂ ਵਿਚਕਾਰ ਧੱਕਾ-ਮੁੱਕੀ, ਲਹਿਰਾਈਆਂ ਨੰਗੀਆਂ ਤਲਵਾਰਾਂ
ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਜਾਇਜ਼ ਪੈਸੇ ਦੇ ਸਮਰਥਨ ਨਾਲ ਗੁਰਪਤਵੰਤ ਸਿੰਘ ਪਨੂੰ ਇਕ ਹੀ ਛੱਤ ਦੇ ਹੇਠ ਕਈ ਖਾਲਿਸਤਾਨੀ ਧੜਿਆਂ ਨੂੰ ਲਿਆਉਣ ਦੀ ਸਾਜਿਸ਼ ਕਰ ਰਿਹਾ ਹੈ। ਇਸ ਸਬੰਧੀ ਉਹ ਇਸ ਐਤਵਾਰ (7 ਜੂਨ) ਨੂੰ ਇਕ ਵਿਸ਼ਵ ਪੱਧਰੀ ਵੀਡੀਓ ਸੰਮੇਲਨ ਨੂੰ ਸੰਬੋਧਨ ਕਰੇਗਾ। ਐੱਸ. ਐੱਫ. ਜੇ. ਸੰਗਠਨ ਜਿਸ ਦਾ ਪਾਕਿਸਤਾਨੀ ਸੰਗਠਨਾਂ ਨਾਲ ਵੀ ਸਬੰਧ ਹੈ। ਖਾਲਿਸਤਾਨ ਦੇ ਸਮਰਥਨ 'ਚ ਸਿੱਖ ਫਿਰਕੇ ਵਲੋਂ ਸਵਾਧੀਨਤਾ ਲਈ ਜਨਮਤ ਸੰਗ੍ਰਹਿ 'ਤੇ ਜ਼ੋਰ ਦੇ ਰਿਹਾ ਹੈ। ਭਾਰਤ 'ਚ ਐੱਸ. ਐੱਫ. ਜੇ. ਦੇ ਕਈ ਪ੍ਰਮੁੱਖ ਵਰਕਰਾਂ ਦੀ ਪਛਾਣ ਕੀਤੀ ਜਾ ਗਈ ਹੈ। ਹੁਣ ਤੱਕ ਉਨ੍ਹਾਂ ਖਿਲਾਫ ਇਕ ਦਰਜ਼ਨ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲਿਆਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ : ਘੱਲੂਘਾਰਾ ਦਿਵਸ ਮੌਕੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ, ਖਾਲਿਸਤਾਨ ਦੀ ਭਰੀ ਹਾਮੀ
ਆਈ. ਏ. ਐੱਨ. ਐੱਸ. ਦੀ ਖੂਫੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਸ. ਐੱਫ. ਜੇ. ਜੋ ਕੈਨੇਡਾਈ ਸਿੰਡੀਕੇਟਸ ਤੋਂ ਪੈਸੇ ਪ੍ਰਾਪਤ ਕਰ ਰਿਹਾ ਹੈ। ਹਵਾਲਾ ਦੇ ਮਧਿਅਮ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ 'ਚ ਆਪਣੇ ਵਰਕਰਾਂ ਕੋਲੋਂ ਪੈਸੇ ਹਾਸਲ ਕਰ ਰਿਹਾ ਹੈ। ਭਾਰਤੀ ਮੂਲ ਦੇ ਕਨਾਡਾਈ ਬਦਮਾਸ਼ਾਂ ਅਤੇ ਅਮਰੀਕਾ ਤੇ ਕੈਨੇਡਾ 'ਚ ਖਾਲਿਸਤਾਨ ਸਮਰਥਕ ਨੇਤਾਵਾਂ 'ਚ ਡੂੰਘੀ ਗੰਢਤੁੱਪ ਕੋਈ ਨਵੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ, ਇਕ ਸਿੱਖ ਰਾਜਨੇਤਾ ਤੇ ਡਰੱਗ ਕਿੰਗਪਿਨ ਰਣਜੀਤ ਸਿੰਘ ਚੀਮਾ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ ਗਿਆ ਸੀ। ਚੀਮਾ ਦੀ ਪਛਾਣ 2000 ਦੀ ਸ਼ੁਰੂਆਤ 'ਚ ਕੈਨੈਡਾ 'ਚ ਕੋਕੀਨ ਸਮੱਗਲਿੰਗ ਦੇ ਸਭ ਤੋਂ ਵੱਡੇ ਸੌਦਾਗਰ ਦੇ ਤੌਰ 'ਤੇ ਕੀਤੀ ਗਈ ਸੀ। ਇਸ ਦੇ ਇਲਾਵਾ 1990 ਤੋਂ ਲੈ ਕੇ 2012 ਦੌਰਾਨ ਕੈਨੇਡਾ 'ਚ ਇਕ ਦਰਜ਼ਨ ਤੋਂ ਜ਼ਿਆਦਾ ਹੱਤਿਆਵਾਂ ਲਈ ਵੀ ਚੀਮਾ ਅਤੇ ਮਾਰਿਆ ਜਾ ਚੁਕਾ ਗੈਂਗਸਟਰ ਭੁਪਿੰਦਰ ਸਿੰਘ ਸੋਹਲ ਜੁੰਮੇਵਾਰ ਰਿਹਾ ਹੈ।
ਇਹ ਵੀ ਪੜ੍ਹੋਂ : ਮੋਗਾ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, 19 ਸਾਲਾ ਲੜਕੀ ਨੂੰ ਮਿਲੀ ਖੌਫਨਾਕ ਮੌਤ
ਕੈਨੇਡਾਈ ਸੰਸਦ ਦੇ ਮੈਂਬਰ ਜਗਮੀਤ ਸਿੰਘ ਧਾਲੀਵਾਲ ਬਾਰੇ ਬਹੁ-ਚਰਚਿਤ ਗੱਲ ਇਹ ਵੀ ਹੈ ਕਿ ਉਸ ਨੂੰ ਖਾਲਿਸਤਾਨ ਲਈ ਇਕ ਪੈਸੇ ਉਗਾਹਣ ਵਾਲੀ ਸਖਸ਼ੀਅਤ ਦੇ ਤੌਰ 'ਤੇ ਵੀ ਵੇਖਿਆ ਜਾਂਦਾ ਹੈ। ਜਗਮੀਤ ਸਿੰਘ ਨੇ ਭਾਰਤੀ ਏਜੰਸੀਆਂ ਦਾ ਉਦੋਂ ਧਿਆਨ ਖਿੱਚਿਆ ਸੀ, ਜਦ ਉਸ ਨੇ 2013 'ਚ ਆਟੋਰਿਆ 'ਚ ਖਾਲਿਸਤਾਨ ਸਮਰਥਕ ਵਰਕਰਾਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਸੀ, ਜਿਸ ਦਾ ਉਦੇਸ਼ ਵਿਦੇਸ਼ਾਂ 'ਚ ਭਾਰਤ ਦੇ ਅਕਸ ਨੂੰ ਖਰਾਬ ਕਰਨਾ ਸੀ। ਇਸ ਦੇ 2 ਸਾਲ ਬਾਅਦ 2015 'ਚ ਐੱਨ. ਡੀ. ਪੀ. ਦੇ ਵਿਧਾਇਕ ਮੈਂਬਰ ਦੇ ਰੂਪ 'ਚ ਜਗਮੀਤ ਸਿੰਘ ਸੈਨ ਫਰਾਂਸਿਕੋ ਵਿਖੇ ਖਾਲਿਸਤਾਨ ਸਮਰਥਕ ਰੈਲੀ 'ਚ ਦਿਖਾਈ ਦਿੱਤਾ ਸੀ।
ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ
NEXT STORY