ਗੁਰਦਾਸਪੁਰ (ਵਿਨੋਦ) : ਸਿਟੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋ 50000 ਨਸ਼ੇ ਵਾਲੇ ਕੈਪਸੂਲ ਅਤੇ 700 ਗੋਲੀਆਂ ਬਰਾਮਦ ਕੀਤੀਆ। ਪਰ ਇਨ੍ਹਾਂ ਦੋਵਾਂ ਨੂੰ ਲੰਬੇ ਸਮੇਂ ਤੋਂ ਸਾਮਾਨ ਸਪਲਾਈ ਕਰਨ ਵਾਲਾ ਇਕ ਮੈਡੀਕਲ ਸਟੋਰ ਮਾਲਕ ਦੁਕਾਨ ਬੰਦ ਕਰ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਗੁਰਦਾਸਪੁਰ 'ਚ ਤਾਇਨਾਤ ਸਬ-ਇੰਸਪੈਕਟਰ ਦਵਿੰਦਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਝੂਲਣਾ ਮਹਿਲ ਗੀਤਾ ਭਵਨ ਰੋਡ ਟੀ-ਮੋੜ 'ਤੇ ਪਹੁੰਚੇ ਤਾਂ ਉਥੇ ਇਕ ਮੋਟਰਸਾਇਕਲ ਪੀਬੀ-06 ਆਰ-5292 'ਤੇ ਸਵਾਰ 2 ਨੌਜਵਾਨ ਪੁਲਸ ਨੂੰ ਦੇਖ ਕੇ ਭੱਜਣ ਲੱਗੇ ਤਾਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਮੈਨੂੰ ਸੂਚਿਤ ਕੀਤਾ। ਜਿਸ 'ਤੇ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ ਪੁਲਸ ਪਾਰਟੀ ਨਾਲ ਮੌਕੇ 'ਤੇ ਭੇਜਿਆ ਗਿਆ ਅਤੇ ਡੀ. ਐੱਸ. ਪੀ. ਨਾਰਕੋਟਿਕ ਸੈਲ ਕੁਲਵਿੰਦਰ ਸਿੰਘ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਜਦੋਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਕ ਨੇ ਆਪਣਾ ਨਾਮ ਸੌਰਵ ਅਬਰੋਲ ਪੁੱਤਰ ਕਮਲ ਕੁਮਾਰ ਵਾਸੀ ਗੁਰਦਾਸਪੁਰ ਅਤੇ ਦੂਸਰੇ ਨੇ ਨਵਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸੇਖੂਪੁਰਾ ਦੱਸੀ। ਜਦ ਇਨ੍ਹਾਂ ਦੇ ਕੋਲ ਮੋਟਰਸਾਇਕਲ 'ਤੇ ਰੱਖੇ ਬੈਗ ਦੀ ਤਾਲਾਸ਼ੀ ਲਈ ਗਈ ਤਾਂ ਉਸ 'ਚੋਂ 50,000 ਕੈਪਸੂਲ ਬਿਨ੍ਹਾਂ ਮਾਰਕਾ, 400 ਗੋਲੀਆ ਟਰਮਾਡੋਲ ਅਤੇ 300 ਗੋਲੀਆ ਅਲਪਾਮ ਦੀਆਂ ਬਰਾਮਦ ਹੋਈਆਂ। ਮੁਲਜ਼ਮਾਂ ਵਿਰੁੱਧ ਸਿਟੀ ਪੁਲਸ ਸਟੇਸ਼ਨ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ।
ਸਪਲਾਈ ਕਰਨ ਵਾਲਾ ਮੁੱਖ ਮੁਲਜ਼ਮ ਫਰਾਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਛਗਿੱਛ 'ਚ ਕਬੂਲ ਕੀਤਾ ਕਿ ਇਹ ਸਾਰਾ ਨਸ਼ਾ ਪੂਰਤੀ ਦਾ ਸਾਮਾਨ ਉਨ੍ਹਾਂ ਨੂੰ ਕੰਵਲਜੀਤ ਸਿੰਘ ਵਾਸੀ ਗੁਰਦਾਸਪੁਰ ਸਪਲਾਈ ਕਰਦਾ ਹੈ, ਜਿਸ ਦਾ ਗੀਤਾ ਭਵਨ ਰੋਡ 'ਤੇ ਇਕ ਮੈਡੀਕਲ ਸਟੋਰ ਹੈ। ਉਸ ਕੋਲੋਂ ਇਹ ਸਾਮਾਨ ਅਸੀਂ ਇਕੱਠਾ ਖਰੀਦ ਕੇ ਅੱਗੇ ਨੌਜਵਾਨਾਂ ਨੂੰ ਸਪਲਾਈ ਕਰਦੇ ਹਾਂ। ਜਦਕਿ ਇਨ੍ਹਾਂ ਨੂੰ ਨਸ਼ਾ ਪੂਰਤੀ ਦਾ ਸਮਾਨ ਸਪਲਾਈ ਕਰਨ ਵਾਲਾ ਮੁੱਖ ਮੁਲਜ਼ਮ ਫਰਾਰ ਹੋ ਗਿਆ ਹੈ। ਜਿਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਿਜਲੀ ਖਪਤਕਾਰਾਂ ਦੇ 8606 ਕੁਨੈਕਸ਼ਨਾਂ ਦੀ ਜਾਂਚ, 458 ਵਿਰੁੱਧ ਕਾਰਵਾਈ
NEXT STORY