ਗੁਰਦਾਸਪੁਰ (ਹਰਮਨਪ੍ਰੀਤ) : ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਅੱਜ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਰਜਿੰਦਰ ਧੀਮਾਨ ਅਤੇ ਗੁਰਦਿਆਲ ਸਿੰਘ ਸੋਹਲ ਨੇ ਸਾਂਝੇ ਤੌਰ 'ਤੇ ਕੀਤੀ। ਮੀਟਿੰਗ 'ਚ ਇਕੱਤਰ ਹੋਏ ਆਗੂਆਂ ਨੇ ਜਿਥੇ ਵਰਕਰਾਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਵਿਚਾਰ-ਵਟਾਂਦਰਾ ਕੀਤਾ, ਉਸਦੇ ਨਾਲ ਹੀ ਗੁਰਦਿਆਲ ਸਿੰਘ ਸੋਹਲ ਦੀ ਅਗਵਾਈ ਵਾਲੀ ਯੂਨੀਅਨ ਦੇ ਆਗੂਆਂ ਨੇ ਸਾਥੀਆਂ ਸਮੇਤ ਇਸ ਯੂਨੀਅਨ 'ਚ ਸ਼ਾਮਲ ਹੋ ਕੇ ਮੁਲਾਜ਼ਮਾਂ ਦੀ ਲੜਾਈ ਇਕਮੁੱਠ ਹੋ ਕੇ ਲੜਨ ਦਾ ਐਲਾਨ ਕੀਤਾ।
ਇਸ ਮੌਕੇ ਮੁਲਾਜ਼ਮ ਆਗੂ ਠਾਕੁਰ ਧਿਆਨ ਸਿੰਘ ਦੀ ਪ੍ਰੇਰਣਾ ਸਦਕਾ ਪੀ. ਡਬਲਯੂ. ਡੀ. ਫੀਲਡ ਐਂਡ ਵਰਕਰਸ਼ਾਪ ਵਰਕਰਜ਼ ਯੂਨੀਅਨ 'ਚ ਸ਼ਾਮਲ ਹੋਏ ਗੁਰਦਿਆਲ ਸਿੰਘ ਸੋਹਲ, ਗੁਰਦਿਆਲ ਸਿੰਘ ਬਾਜਵਾ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਤੇਜਬੀਰ ਸਿੰਘ, ਸਲਵਿੰਦਰ ਸਿੰਘ ਦਾ ਸੂਬਾ ਪ੍ਰਧਾਨ ਸਤੀਸ਼ ਰਾਣਾ, ਮਨਜੀਤ ਸਿੰਘ ਸੈਣੀ, ਮੱਖਣ ਸਿੰਘ ਵਾਹਿਦਪੁਰੀ, ਪ੍ਰੇਮ ਕੁਮਾਰ, ਕੁਲਦੀਪ ਪੁਰੋਵਾਲ, ਰਜਿੰਦਰ ਧੀਮਾਨ, ਨੇਕ ਰਾਜ ਸਰੰਗਲ, ਅਨਿਲ ਕੁਮਾਰ, ਰਾਜ ਕੁਮਾਰ ਅਤੇ ਰਜਿੰਦਰ ਮਹਿਰਾ ਨੇ ਸਵਾਗਤ ਕੀਤਾ।
ਇਸ ਦੌਰਾਨ ਮੱਖਣ ਕੋਹਾੜ ਅਤੇ ਠਾਕੁਰ ਧਿਆਨ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਸਾਰੀਆਂ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ, ਜਿਸ ਤਹਿਤ ਅੱਜ ਇਹ ਦੋਵੇਂ ਜਥੇਬੰਦੀਆਂ ਦੇ ਆਗੂ ਇਕੱਠੋ ਹੋ ਗਏ ਹਨ।
ਦਿਲ ਨੂੰ ਹਿਲਾ ਦੇਣਗੇ ਫਤਿਹਵੀਰ 'ਤੇ ਲੋਪੋਕੇ ਭਰਾਵਾਂ ਦੇ ਬੋਲ (ਵੀਡੀਓ)
NEXT STORY