ਗੁਰਦਾਸਪੁਰ (ਵਿਨੋਦ) : ਭਾਰਤ-ਪਾਕਿ ਸਰਹੱਦ 'ਤੇ ਖੇਤ 'ਚੋਂ ਇਕ ਪਿਸਤੌਲ, ਇਕ ਮੈਗਜੀਨ ਅਤੇ ਚਾਰ ਜਿੰਦਾ ਕਾਰਤੂਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਲਾਨੌਰ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 25-54-59-ਏ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ. ਰਾਜੇਸ ਸ਼ਰਮਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸੀਮਾ 'ਤੇ ਕਮਾਲਪੁਰ ਜਟਾਂ ਦੇ ਸਾਹਮਣੇ ਕੰਡਿਆਲੀ ਤਾਰ ਦੇ ਕੋਲ ਇਕ ਕਿਸਾਨ ਪ੍ਰਦੀਪ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਕਮਾਲਪੁਰ ਆਪਣੇ ਖੇਤਾਂ 'ਚ ਖਾਦ ਪਾ ਰਿਹਾ ਸੀ ਤਾਂ ਉਸ ਨੂੰ ਖੇਤ 'ਚ ਪਿਆ ਇਕ ਪਿਸਤੌਲ, ਜਿਸ ਨੂੰ ਜੰਗ ਲੱਗਾ ਸੀ ਸਮੇਤ ਇਕ ਮੈਗਜ਼ੀਨ ਅਤੇ ਚਾਰ ਕਾਰਤੂਸ ਮਿਲੇ। ਕਿਸਾਨ ਨੇ ਇਸ ਦੀ ਜਾਣਕਾਰੀ ਕਿਸਾਨ ਗਾਰਡ ਪਾਰਟੀ ਦੇ ਇੰਚਾਰਜ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਰਾਮ ਯਾਦਵ ਨੂੰ ਦਿੱਤੀ। ਸੀਮਾ ਸੁਰੱਖਿਆ ਦੇ ਅਧਿਕਾਰੀਆ ਨੇ ਉਕਤ ਪਿਸਤੌਲ ਨੂੰ ਕਲਾਨੌਰ ਪੁਲਸ ਦੇ ਹਵਾਲੇ ਕੀਤਾ। ਜਿਸ ਤੇ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਜਿਸ ਵਿਅਕਤੀ ਦੇ ਕਤਲ 'ਚ ਹੋਈ ਉਮਰ ਕੈਦ, ਜ਼ਮਾਨਤ 'ਤੇ ਆ ਕੇ ਉਸੇ ਦੀ ਪਤਨੀ ਦਾ ਕੀਤਾ ਕਤਲ
NEXT STORY