ਗੁਰਦਾਸਪੁਰ (ਵਿਨੋਦ) : ਪੰਜਾਬ ਨੈਸ਼ਨਲ ਬੈਂਕ ਨਰੋਟ ਮਹਿਰਾ ਦੀ ਬ੍ਰਾਂਚ 'ਚੋਂ ਨਕਾਬਪੋਸ਼ ਲੁਟੇਰਿਆਂ ਵਲੋਂ ਦਿਨ-ਦਿਹਾੜੇ 1 ਲੱਖ 52 ਹਜ਼ਾਰ 141 ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀ ਜਦ ਖਾਣਾ ਖਾ ਰਹੇ ਸਨ ਤਾਂ 4 ਲੁਟੇਰੇ ਜਿੰਨਾਂ 'ਚੋਂ ਇਕ ਦੇ ਕੋਲ ਪਿਸਤੌਲ ਤੇ ਬਾਕੀਆ ਦੇ ਕੋਲ ਹਥਿਆਰ ਸਨ, ਬੈਂਕ 'ਚ ਦਾਖਲ ਹੋਏ ਤੇ ਉਨ੍ਹਾਂ ਨੇ ਹਥਿਆਰਾਂ ਦੀ ਨੌਕ 'ਤੇ ਬੈਂਕ 'ਚੋਂ 1 ਲੱਖ 52 ਹਜ਼ਾਰ ਰੁਪਏ ਲੁੱਟ ਲਏ। ਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਵਿੱਤ ਮੰਤਰੀ ਸਿੰਗਲਾ ਦੀ ਮੌਤ 'ਤੇ ਕੈਪਟਨ ਵੱਲੋਂ 29 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ
NEXT STORY