ਬਟਾਲਾ (ਸੈਂਡੀ, ਕਲਸੀ) - ਗੁਰਦਾਸਪੁਰ ਰੋਡ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ 2 ਵਿਅਕਤੀ ਜ਼ਖਮੀਂ ਹੋ ਗਏ।
ਜਾਣਕਾਰੀ ਅਨੁਸਾਰ ਅਰਜਨ ਪੁੱਤਰ ਰਾਜ ਨਾਥ ਵਾਸੀ ਧਾਰਕਲਾਂ ਜੋ ਆਪਣੇ ਸਾਥੀ ਨਾਲ ਅੰਮ੍ਰਿਤਸਰ ਤੋਂ ਇੰਡੀਆ ਕਾਰ 'ਚ ਸਵਾਰ ਹੋ ਕੇ ਪਠਾਨਕੋਟ ਜਾ ਰਿਹਾ ਸੀ ਕਿ ਜਦੋ ਉਹ ਮੱਲੂਦੁਆਰਾ ਕੋਲ ਪੁੱਜਾ ਤਾਂ ਇਕ ਟਰੱਕ ਨੇ ਉਸਦੀ ਕਾਰ ਨੂੰ ਸਾਈਡ ਮਾਰ ਦਿੱਤੀ। ਜਿਸ ਨਾਲ ਕਾਰ ਹਾਦਸਾਗ੍ਰਸਤ ਹੁੰਦੀ ਹੋਈ ਖੇਤਾਂ 'ਚ ਲੱਗੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਅਰਜਨ ਅਤੇ ਉਸਦਾ ਸਾਥੀ ਜ਼ਖਮੀਂ ਹੋ ਗਏ। ਜਿਸਨੂੰ ਤੁਰੰਤ 108 ਨੰ ਐਬੂਲੈਂਸ ਕਰਮਚਾਰੀਆਂ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ੰਾਂਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਇੰਝ ਮਨਾਈਏ ਆਜ਼ਾਦੀ : 28 ਸਾਲਾ ਦੀ ਉਮਰ 'ਚ ਪਤੀ ਦੇ ਕਫਨ ਦੀ ਤਰ੍ਹਾਂ ਸਫੇਦ ਹੋਇਆ ਇਸ ਵਿਧਵਾ ਦਾ ਜੀਵਨ
NEXT STORY