ਪਠਾਨਕੋਟ (ਆਦਿਤਅ, ਸ਼ਾਰਧਾ) — ਇਕ ਪਾਸੇ ਜਿਥੇ ਜੰਗ-ਏ-ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਜਸ਼ਨ ਨੂੰ ਧੂਮਧਾਮ ਨਾਲ ਰਾਸ਼ਟਰੀ ਪੱਧਰ 'ਤੇ ਮਨਾਉਣ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਆਖਰੀ ਪੜ੍ਹਾਅ 'ਤੇ ਪਹੁੰਚ ਚੁੱਕੀ ਹੈ, ਉਥੇ ਹੀ ਇਸ ਤਿਉਹਾਰ ਦੇ ਪਿੱਛੇ ਇਕ ਹਨੇਰਾ ਵੀ ਲੁੱਕਿਆ ਹੈ।
ਆਜ਼ਾਦੀ ਦਾ ਇਹ ਜਸ਼ਨ ਸ਼ਹੀਦ ਪਰਿਵਾਰਾਂ ਲਈ ਬੇਇਮਾਨੀ ਹੈ। ਕੁਝ ਇਸੇ ਤਰ੍ਹਾਂ ਦਾ ਦਰਦ ਭਰੀ ਕਹਾਣੀ ਹੈ ਨੇੜਲੇ ਪਿੰਡ ਪਠਾਨਚੱਕ ਦੇ ਕ੍ਰਿਤੀਚੱਕਰ ਵਿਜੇਤਾ ਸ਼ਹੀਦ ਨਾਇਬ ਸੂਬੇਦਾਰ ਬਲਦੇਵ ਰਾਜ ਦੇ ਪਰਿਵਾਰ ਦੀ। ਉਸ ਦੀ ਸ਼ਹਾਦਤ ਦੇ 25 ਸਾਲਾ ਬਾਅਦ ਵੀ ਸਰਕਾਰ ਦੀ ਅਣਦੇਖੀ ਦਾ ਕਹਿਰ ਝੇਲ ਰਹੇ ਹਨ ਤੇ ਗੁਮਨਾਮੀ ਦੇ ਹਨੇਰੇ 'ਚ ਜੀਵਨ ਗੁਜਾਰ ਰਿਹਾ ਹੈ।
ਸ਼ਹੀਦ ਦੀ ਪਤਨੀ ਕਮਲਾ ਰਾਣੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਸ ਦੇ ਪਤੀ 3 ਨਵੰਬਰ 1992 ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਸੈਕਟਰ 'ਚ ਪਾਕਿ ਦੇ ਅੱਤਵਾਦੀਆਂ ਨਾਲ ਲੜਾਈ 'ਚ ਸ਼ਹਾਦਤ ਦਾ ਜਾਮ ਪੀ ਗਏ ਸਨ, ਜਿਨ੍ਹਾਂ ਦੀ ਬਹਾਦੁਰੀ ਨੂੰ ਦੇਖਦੇ ਹੋਏ ਉਸ ਸਮੇਂ ਦੇ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ ਨੇ ਉਨ੍ਹਾਂ ਨੂੰ ਸ਼ਹਾਦਤ ਤੋਂ ਬਾਅਦ ਕ੍ਰਿਤੀਚੱਕਰ ਨਾਲ ਸਨਮਾਨਿਤ ਕੀਤਾ ਸੀ।

ਉਸ ਦੇ ਸਿਰ 'ਤੇ 28 ਸਾਲ ਦੀ ਘੱਟ ਉਮਰ 'ਚ ਹੀ ਵਿਧਵਾ ਦੀ ਚੁੰਨੀ ਆ ਗਈ। ਪਤੀ ਦੇ ਜਾਣ ਤੋਂ ਬਾਅਦ ਉਸ 'ਤੇ ਜੋ ਦੁੱਖਾਂ ਦਾ ਪਹਾੜ ਟੱਟਿਆ, ਉਸ ਸਦਮੇ ਤੋਂ ਉਹ ਅੱਜ ਤਕ ਨਹੀਂ ਉਭਰ ਪਾਈ। ਉਸ ਦੇ ਤਿੰਨੋਂ ਪੁੱਤਰ ਉਸ ਵਕਤ ਛੋਟੇ ਸਨ। ਲੋਕਾਂ ਦੇ ਕਪੜੇ ਸਿਉਣ ਦਾ ਕੰਮ ਕਰਕੇ ਮਾੜੇ ਹਾਲਤਾਂ 'ਚ ਉਸ ਨੇ ਆਪਣੇ ਪੁੱਤਰਾਂ ਦਾ ਪਾਲਣ-ਪੋਸ਼ਣ ਕੀਤਾ। ਪਤੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਨੂੰ ਸਿਰਫ 3 ਲੱਖ ਰੁਪਏ ਸਹਾਇਤਾ ਮਿਲੀ। ਉਸ ਸਮੇਂ ਦੀ ਸਰਕਾਰ ਵਲੋਂ ਉਸ ਵੇਲੇ ਉਸ ਦੇ ਪੁੱਤਰ ਨੂੰ ਨੌਕਰੀ ਦੇਣ, ਪਿੰਡ 'ਚ ਉਸ ਦੇ ਪਤੀ ਦੇ ਨਾਂ ਦਾ ਯਾਦਗਾਰੀ ਗੇਟ ਬਨਾਉਣ ਤੇ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ ਪਰ 25 ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਵਾਅਦੇ ਵਫਾ ਨਾ ਹੋ ਸਕੇ।
ਉਸ ਨੇ ਦੱਸਿਆ ਕਿ ਸ਼ਹੀਦ ਪਿਤਾ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਉਸ ਦਾ ਵੱਡਾ ਪੁੱਤਰ ਰਾਜਕੁਮਾਰ ਆਪਣੇ ਬਲਬੂਤੇ 'ਤੇ ਸਾਲ 2005 'ਚ ਸੀ. ਆਰ. ਪੀ. ਐੱਫ. 'ਚ ਭਰਤੀ ਹੋਇਆ, ਦੂਜਾ ਪੁੱਤਰ ਮਨਮੋਹਨ ਪ੍ਰਾਈਵੇਟ ਕੰਪਨੀ 'ਤ ਮਾਮੂਲੀ ਨੌਕਰੀ ਕਰਦਾ ਹੈ, ਜਦ ਕਿ ਤੀਜਾ ਪੁੱਤਰ ਸਤੀਸ਼ ਕੁਮਾਰ, ਜੋ ਪਿਤਾ ਦੀ ਸ਼ਹਾਦਤ ਸਮੇਂ ਸਿਰਫ ਢੇਡ ਸਾਲ ਦਾ ਸੀ, ਅੱਜ ਬੇਰੋਜ਼ਗਾਰ ਘੁੰਮ ਰਿਹਾ ੈਹ, ਇਸ ਲਈ ਉਹ ਸਰਕਾਰ ਤੋਂ ਸਿਰਫ ਇਹ ਚਾਹੁੰਦੀ ਹੈ ਕਿ ਉਸ ਦੇ ਛੋਟੇ ਬੇਟੇ ਸਤੀਸ਼ ਨੂੰ ਆਪਣੇ ਵਾਅਦੇ ਅਨੁਸਾਰ ਨੌਕਰੀ ਦਿੱਤੀ ਜਾਵੇ। ਸ਼ਹੀਦ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਖਾਸ ਤੌਰ 'ਤੇ ਪਹੁੰਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਕਾਊਂਸਲਰ ਦੇ ਜਨਰਲ ਸਕੱਤਰ ਕੁਵੰਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸਰਕਾਰ ਨੂੰ ਸ਼ਹੀਦ ਪਰਿਵਾਰਾਂ ਲਈ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਦਰ- ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਨਾ ਹੋਣ।
ਚੰਡੀਗੜ੍ਹ 'ਚ ਬਿਨਾਂ ਪਰਮਿਟ ਦੇ ਦੌੜ ਰਹੀਆਂ ਨੇ ਦੋ ਪਹੀਆ ਟੈਕਸੀਆਂ
NEXT STORY