ਗੁਰਦਾਸਪੁਰ (ਹਰਮਨ, ਜ. ਬ.) : ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਵੀਕੈਂਡ ਤਾਲਾਬੰਦੀ ਕਾਰਣ ਅੱਜ ਬਜ਼ਾਰਾਂ 'ਚ ਤਾਂ ਸੁੰਨ ਪਸਰੀ ਰਹੀ, ਪਰ ਜ਼ਰੂਰੀ ਚੀਜ਼ਾਂ ਨਾਲ ਸਬੰਧਤ ਕਈ ਦੁਕਾਨਾਂ ਅਤੇ ਅਦਾਰੇ ਖੁੱਲ੍ਹੇ ਰਹਿਣ ਕਾਰਣ ਸੜਕਾਂ 'ਤੇ ਰੌਣਕਾਂ ਲੱਗੀਆਂ ਰਹੀਆਂ। ਗੁਰਦਾਸਪੁਰ ਸ਼ਹਿਰ ਅੰਦਰ ਅੱਜ ਪੂਰਾ ਦਿਨ ਹਾਲਾਤ ਇਹ ਬਣੇ ਰਹੇ ਕਿ ਪੁਲਸ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਅਪੀਲਾਂ-ਦਲੀਲਾਂ ਦੇ ਬਾਵਜੂਦ ਲੋਕਾਂ ਨੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਣ ਇਕੱਲੇ ਗੁਰਦਾਸਪੁਰ ਸ਼ਹਿਰ ਅੰਦਰ ਪੁਲਸ ਨੇ ਚਲਾਨ ਕੱਟ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਤਾੜਨਾ ਕੀਤੀ।
ਇਹ ਵੀ ਪੜ੍ਹੋ : ਪੰਨੂ ਵਲੋਂ ਵੀਡੀਓ ਰਾਹੀਂ ਚੈਲੇਂਜ ਕਰਨ 'ਤੇ ਖੁਫ਼ੀਆਂ ਏਜੰਸੀਆਂ ਚੌਕਸ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਧਾਈ ਗਈ ਸੁਰੱਖਿਆ
ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਤਾਲਾਬੰਦੀ ਦੇ ਨਿਰਦੇਸ਼ਾਂ ਸਬੰਧੀ ਸਰਕਾਰ ਨੂੰ ਕਈ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਜੇਕਰ ਸ਼ਰਾਬ ਦੇ ਠੇਕੇ ਅਤੇ ਹੋਰ ਕਈ ਦੁਕਾਨਾਂ ਤੇ ਹੋਟਲ ਖੁੱਲ੍ਹੇ ਰਹਿ ਸਕਦੇ ਹਨ ਤਾਂ ਬਾਕੀਆਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਸਰਕਾਰ ਕੀ ਸਿੱਧ ਕਰਨਾ ਚਾਹ ਰਹੀ ਹੈ। ਸਮੂਹ ਦੁਕਾਨਦਾਰਾਂ ਨੇ ਪਿਛਲੇ ਦਿਨੀਂ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਉਸੇ ਤਰ੍ਹਾਂ ਹੈ ਅਤੇ ਸਾਰੇ ਲੋਕ ਆਪਣੇ ਕੰਮ ਕਾਜ ਕਰ ਰਹੇ ਹਨ ਪਰ ਸਰਕਾਰ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਕੇ ਉਨ੍ਹਾਂ ਦੇ ਕੰਮ ਕਿਉਂ ਬੰਦ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੇਬਰ ਸ਼ੈੱਡ ਵਿਚ ਸਵੇਰੇ ਵੇਲੇ ਸੈਂਕੜੇ ਮਜ਼ਦੂਰ ਇਕੱਠੇ ਹੁੰਦੇ ਹਨ ਅਤੇ ਇਹ ਮਜ਼ਦੂਰ ਅਗਾਂਹ ਘਰਾਂ ਵਿਚ ਜਾ ਕੇ ਕੰਮ ਕਰਦੇ ਹਨ। ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ 'ਤੇ ਵੀ ਕਈ ਲੋਕ ਬੈਠੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਆਪਣਾ ਫਾਇਦਾ ਦੇਖ ਰਹੀ ਹੈ, ਪਰ ਸਰਕਾਰ ਨੂੰ ਇਹ ਨਜ਼ਰ ਨਹੀਂ ਆ ਰਿਹਾ ਹੈ ਕਿ ਦੁਕਾਨਦਾਰਾਂ ਦੀ ਆਮਦਨ ਤਾਂ ਬੰਦ ਹੋ ਗਈ ਹੈ, ਪਰ ਬਿਜਲੀ ਬਿੱਲ, ਦੁਕਾਨਾਂ ਦੇ ਕਿਰਾਏ ਦੇ ਸਟਾਫ ਦੀਆਂ ਤਨਖਾਹਾਂ ਸਮੇਤ ਸਾਰੇ ਖਰਚੇ ਉਸੇ ਤਰ੍ਹਾਂ ਜਾਰੀ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਤਾਲਾਬੰਦੀ ਕਰਨੀ ਹੀ ਹੈ ਤਾਂ ਮੁਕੰਮਲ ਤੌਰ 'ਤੇ ਕੀਤੀ ਜਾਵੇ ਤਾਂ ਜੋ ਵਾਇਰਸ ਦੇ ਸੰਭਾਵੀ ਖਤਰੇ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਪਰ ਇਸ ਤਰ੍ਹਾਂ ਚੋਣਵੀਆਂ ਦੁਕਾਨਾਂ ਬੰਦ ਕਰਵਾ ਕੇ ਦੁਕਾਨਦਾਰਾਂ ਦੇ ਰੋਜ਼ਗਾਰ ਤਾਂ ਬੰਦ ਹੋ ਸਕਦੇ ਹਨ ਪਰ ਇਸ ਨਾਲ ਵਾਇਰਸ ਖਤਮ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਇਹ ਵੀ ਪੜ੍ਹੋ :ਅੰਮ੍ਰਿਤਸਰ 'ਚ ਗੁੰਡਾਗਰਦੀ: ਸ਼ਰੇਆਮ ਨੌਜਵਾਨ ਦੀ ਕੀਤੀ ਕੁੱਟਮਾਰ, ਟੁੱਟੀ ਨੱਕ ਦੀ ਹੱਡੀ
ਦਿਲ 'ਤੇ ਪੱਥਰ ਰੱਖ ਕੇ ਬੰਦ ਕੀਤੀਆਂ ਦੁਕਾਨਾਂ
ਅੱਜ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਦੁਕਾਨਦਾਰਾਂ ਨੇ ਸਰਕਾਰ ਦੇ ਇਸ ਫੈਸਲੇ 'ਤੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਮਾਰਚ ਮਹੀਨੇ ਤੋਂ ਹੀ ਸਰਕਾਰ ਨੂੰ ਹਰ ਸਹਿਯੋਗ ਦਿੰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀਆਂ ਦੁਕਾਨਾਂ ਤਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਪਰ ਜ਼ਰੂਰੀ ਵਸਤੂਆਂ ਦੀ ਖਰੀਦੋ ਫਰੋਖਤ ਅਤੇ ਵਿਕਰੀ ਦੀ ਆੜ ਹੇਠ ਲੋਕਾਂ ਦੀ ਆਵਾਜਾਈ ਦਾ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਸਲੇ ਇਹ ਪ੍ਰਭਾਵ ਦੇ ਰਹੇ ਹਨ ਕਿ ਜਿਵੇਂ ਇਸ ਵਾਇਰਸ ਦੇ ਫੈਲਾਅ ਸਿਰਫ ਦੁਕਾਨਦਾਰਾਂ ਹੀ ਜ਼ਿੰਮੇਵਾਰ। ਇਸੇ ਕਾਰਣ ਹੀ ਸਰਕਾਰ ਦੇ ਹੁਕਮਾਂ ਵਿਚ ਸਾਰੀ ਗਾਜ ਦੁਕਾਨਦਾਰਾਂ 'ਤੇ ਹੀ ਡਿੱਗਦੀ ਹੈ। ਉਨ੍ਹਾਂ ਕਿਹਾ ਕਿ ਦਿਲ 'ਤੇ ਪੱਥਰ ਰੱਖ ਕੇ ਉਨ੍ਹਾਂ ਨੇ ਦੁਕਾਨਾਂ ਬੰਦ ਕੀਤੀਆਂ ਹਨ ਪਰ ਉਹ ਸਰਕਾਰ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ : ਖ਼ਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਦੀ ਵੀਡੀਓ ਵਾਇਰਲ
ਸੀਲ ਕੀਤੇ ਇਲਾਕਿਆਂ ਅੰਦਰ ਵੀ ਨਹੀਂ ਬੇਫਿਕਰ ਹਨ ਲੋਕ
ਸਰਕਾਰ ਵਲੋਂ ਕੋਰੋਨਾ ਪੀੜਤਾਂ ਦੇ ਘਰਾਂ ਦੇ ਆਲੇ-ਦੁਆਲੇ 100 ਮੀਟਰ ਦਾ ਇਲਾਕਾ ਸੀਲ ਕਰ ਦਿੱਤੇ ਜਾਣ ਦੇ ਬਾਵਜੂਦ ਜ਼ਿਆਦਾਤਰ ਲੋਕ ਕੋਈ ਪ੍ਰਵਾਹ ਨਹੀਂ ਕਰ ਰਹੇ ਅਤੇ ਅਜਿਹੇ ਇਲਾਕਿਆਂ ਨੂੰ ਸੀਲ ਕਰਨ ਦਾ ਮਾਮਲਾ ਪੁਲਸ ਲਈ ਵੀ ਸਿਰਦਰਦੀ ਬਣ ਜਾਂਦਾ ਹੈ। ਇਕ ਨਾਕੇ 'ਤੇ ਤਾਇਨਾਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਲਈ ਦੋਹਰੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਜੇਕਰ ਉਹ ਲੋਕਾਂ 'ਤੇ ਸਖ਼ਤੀ ਕਰਦੇ ਹਨ ਤਾਂ ਵੀ ਲੋਕ ਨਿਰਾਸ਼ਾ ਜਾਹਿਰ ਕਰਦੇ ਹਨ ਅਤੇ ਜੇਕਰ ਉਹ ਇਸ ਮਾਮਲੇ ਵਿਚ ਲੋਕਾਂ ਨੂੰ ਢਿੱਲ ਦੇਣੀ ਸ਼ੁਰੂ ਕਰਦੇ ਹਨ ਤਾਂ ਵਾਇਰਸ ਦਾ ਫੈਲਾਅ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਖੁਦ ਹੀ ਕਰਫਿਊ ਅਤੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਵੱਡਾ ਹਾਦਸਾ : ਸਿਲੰਡਰ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ, ਅੱਧੀ ਦਰਜਨ ਲੋਕ ਝੁਲਸੇ (ਤਸਵੀਰਾਂ)
ਪੁਲਸ ਨੇ ਕੱਟੇ 15 ਚਲਾਨ, ਕੀਤੀ ਤਾੜਨਾ
ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਅੱਜ ਕਰੀਬ 15 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਜਿਹੜਾ ਵਿਅਕਤੀ ਬਿਨਾਂ ਕਿਸੇ ਠੋਸ ਕਾਰਣ ਦੇ ਬਾਹਰ ਘੁੰਮ ਰਿਹਾ ਸੀ, ਉਸ ਨੂੰ ਤਾੜਨਾ ਵੀ ਕੀਤੀ ਗਈ ਹੈ ਅਤੇ ਕਈਆਂ ਦੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ। ਥਾਣਾ ਮੁਖੀ ਨੇ ਕਿਹਾ ਕਿ ਲੋਕ ਮਾਸਕ ਦੀ ਵਰਤੋਂ ਕੀਤੇ ਬਗੈਰ ਘਰਾਂ 'ਚੋਂ ਨਾ ਨਿਕਲਣ ਅਤੇ ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕਰ ਕੇ 6.30 ਵਜੇ ਤੋਂ ਬਾਅਦ ਦੁਕਾਨ ਖੋਲ੍ਹੀ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਵੇਗੀ।
ਕੋਰੋਨਾ ਨਾਲ ਮਰੇ ਮਰੀਜ਼ਾਂ ਦਾ ਸਸਕਾਰ ਪਿੰਡ ਵਾਸੀਆਂ ਨਾ ਹੋਣ ਦਿੱਤਾ
NEXT STORY