ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਮੁਹੱਲਾ ਅਬਰੋਲ ਨਗਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ 6 ਲੋਕਾਂ ਦੇ ਝੁਲਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇਕ ਪਰਿਵਾਰ ਦੇ 5 ਮੈਂਬਰ ਜਦਕਿ ਇਕ ਉਨ੍ਹਾਂ ਦਾ ਗੁਆਂਢੀ ਵੀ ਸ਼ਾਮਲ ਹੈ। ਇਨ੍ਹਾਂ 'ਚੋਂ ਦੋ ਵਿਅਕਤੀਆਂ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਲੰਡਰ ਖ਼ਤਮ ਹੋਣ ਕਾਰਨ ਜਦੋਂ ਉਨ੍ਹਾਂ ਨੇ ਦੂਜਾ ਸਿਲੰਡਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਕਾਰਨ ਉਥੇ ਅੱਗ ਲੱਗ ਗਈ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਦੋ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਪੀੜਤਾਂ ਦੀਆਂ ਰਿਹਾਇਸ਼ਾਂ ਦੇ 100 ਮੀਟਰ ਘੇਰੇ ਵਾਲੇ ਇਲਾਕੇ ਕੀਤੇ ਜਾਣਗੇ ਸੀਲ
ਤਾਲਾਬੰਦੀ ਦੇ ਚੱਲਦਿਆਂ ਮਮਦੋਟ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ
NEXT STORY