ਗੁਰਦਾਸਪੁਰ (ਦੀਪਕ) — ਸਵ. ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਰਹੀ ਉਪ ਚੋਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਕਿ ਲੋਕ ਸਵ. ਖੰਨਾ ਨੂੰ ਨਹੀਂ ਭੁੱਲ ਪਾਏ ਕਿਉਂਕਿ ਇਥੋਂ ਦੇ ਲੋਕ ਖੰਨਾ ਨੂੰ ਹੀ ਆਪਣੇ ਵਿਧਾਇਕ ਦੇ ਰੂਪ 'ਚ ਦੇਖਣਾ ਚਾਹੁੰਦੇ ਸਨ। ਇਸ ਦੇ ਬਾਵਜੂਦ ਇਥੇ 10 ਵਜੇ ਤਕ 14.43 ਫੀਸਦੀ ਵੋਟ ਦਰਜ ਕੀਤੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੋਟ ਪਾਇਆ।
ਜ਼ਿਕਰਯੋਗ ਹੈ ਕਿ ਅਭਿਨੇਤਾ ਬਣੇ ਭਾਜਪਾ ਸੰਸਦ ਵਿਨੋਦ ਖੰਨਾ ਦਾ ਅਪ੍ਰੈਲ 'ਚ ਦਿਹਾਂਤ ਹੋ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ 'ਤੇ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਤ੍ਰਿਕੋਣਾ ਮੁਕਾਬਲਾ ਹੋਣ ਦੀ ਉਮੀਦ ਹੈ।
ਕਾਂਗਰਸ ਨੇ ਆਪਣੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਇਆ ਹੈ, ਜਦ ਕਿ ਭਾਜਪਾ ਵਲੋਂ ਕਾਰੋਬਾਰੀ ਸਵਰਣ ਸਲਾਰੀਆ ਚੋਣ ਮੈਦਾਨ 'ਚ ਹਨ। 'ਆਪ' ਨੇ ਰਿਟਾਇਰਡ ਜਨਰਲ ਸੁਰੇਸ਼ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਇਸ ਸੀਟ 'ਤੇ ਕੁਲ 11 ਉਮੀਦਾਵਰ ਚੋਣ ਮੈਦਾਨ 'ਚ ਹਨ। ਗੁਰਦਾਸਪੁਰ ਲੋਕ ਸਭਾ ਉਪ ਚੋਣ 'ਚ ਕਰੀਬ 15.22 ਲੱਖ ਵੋਟਰ ਹਨ।
ਚੋਣਾਂ ਦੌਰਾਨ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ, ਖੇਤਰ 'ਚ ਅਰਧਸੈਨਿਕ ਬਲਾਂ ਦੀਆਂ ਕਰੀਬ 30 ਕੰਪਨੀਆਂ ਤੇ ਪੰਜਾਬ ਪੁਲਸ ਦੇ 7 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ।
ਸੀ. ਆਈ. ਏ. ਸਟਾਫ਼ ਦੇ ਨਾਂ 'ਤੇ ਬਜ਼ੁਰਗ ਤੋਂ ਮੋਬਾਇਲ ਤੇ ਨਕਦੀ ਖੋਹਣ ਵਾਲਾ ਕਾਬੂ
NEXT STORY