ਚੰਡੀਗੜ੍ਹ (ਸ਼ਰਮਾ) - ਗੁਰਦਾਸਪੁਰ ਲੋਕਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਰਿਟਾਇਰਡ) ਸੁਰੇਸ਼ ਖਜੂਰੀਆ ਬੁੱਧਵਾਰ 21 ਸਤੰਬਰ 2017 ਨੂੰ ਨਾਮਜ਼ਦਗੀ ਭਰਨਗੇ। ਇਸ ਮੌਕੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਮਾਝਾ ਜ਼ੋਨ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ, ਗੁਰਦਾਸਪੁਰ ਜ਼ਿਲੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਪਠਾਨਕੋਟ ਜ਼ਿਲੇ ਦੇ ਪ੍ਰਧਾਨ ਰਵਿੰਦਰ ਭੱਲਾ, ਪਾਰਟੀ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਲਖਵੀਰ ਸਿੰਘ ਸੈਣੀ ਸਮੇਤ ਪਾਰਟੀ ਦੇ ਵਿਧਾਇਕ, ਅਹੁਦੇਦਾਰ ਅਤੇ ਹੋਰ ਸਥਾਨਕ ਨੇਤਾ ਤੇ ਵਰਕਰ-ਵਲੰਟੀਅਰ ਵੀ ਮੌਜੂਦ ਰਹਿਣਗੇ।
ਕਤਲ ਦਾ ਲੋੜੀਂਦਾ ਦੋਸ਼ੀ ਗ੍ਰਿਫਤਾਰ
NEXT STORY