ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ ਵਿੱਕੀ ਗੌਂਡਰ ਦੀ ਅਗਵਾਈ 'ਚ ਹੋਈ ਗੈਂਗਵਾਰ ਜਿਸ 'ਚ ਤਿੰਨ ਨੌਜਵਾਨ ਮਾਰੇ ਗਏ ਸਨ, 'ਚ ਸ਼ਾਮਲ ਸੁਖਰਾਜ ਸਿੰਘ ਲਖਣਪਾਲ ਨੂੰ ਤਿੱਬੜ ਪੁਲਸ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਕਰ ਕੇ ਲੁਧਿਆਣਾ ਜੇਲ ਤੋਂ ਪੁੱਛਗਿੱਛ ਲਈ ਲੈ ਕੇ ਆਈ ਹੈ। ਇਸ ਸਬੰਧੀ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20 ਅਪ੍ਰੈਲ 2017 ਨੂੰ ਗੁਰਦਾਸਪੁਰ ਸ਼ਹਿਰ ਦੇ ਬਾਹਰੀ ਇਲਾਕੇ ਗੁਰਦਾਸਪੁਰ ਬਾਈਪਾਸ 'ਤੇ ਵਿੱਕੀ ਗੌਂਡਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀ ਕਾਂਡ ਕਰ ਕੇ ਹਰਪ੍ਰੀਤ ਸਿੰਘ ਸੂਬੇਦਾਰ ਵਾਸੀ ਮੁਸ਼ਤਫਾਬਾਦ ਸਮੇਤ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ। ਵਿੱਕੀ ਗੌਂਡਰ ਆਦਿ ਤਾਂ ਪੁਲਸ ਮੁਕਾਬਲੇ 'ਚ ਮਾਰਿਆ ਜਾ ਚੁੱਕਾ ਹੈ ਜਦਕਿ ਇਕ ਸੁਖਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲਖਣਪਾਲ ਨੂੰ ਬੀਤੇ ਦਿਨੀਂ ਲੁਧਿਆਣਾ ਐੱਸ. ਐੱਫ. ਟੀ. ਨੇ ਗ੍ਰਿਫਤਾਰ ਕੀਤਾ ਸੀ।
ਲੁਧਿਆਣਾ 'ਚ ਪੁੱਛਗਿੱਛ ਤੋਂ ਬਾਅਦ ਦੋਸ਼ੀ ਨੇ ਕਬੂਲ ਕੀਤਾ ਸੀ ਕਿ ਗੁਰਦਾਸਪੁਰ ਗੋਲੀ ਕਾਂਡ 'ਚ ਉਹ ਵੀ ਸ਼ਾਮਲ ਸੀ। ਪੁਲਸ ਅਧਿਕਾਰੀ ਅਨੁਸਾਰ ਇਸ ਸੂਚਨਾ ਦੇ ਆਧਾਰ 'ਤੇ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਮੁਲਜ਼ਮ ਨੂੰ ਲੁਧਿਆਣਾ ਜੇਲ ਤੋਂ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਅਤੇ ਮੁਲਜ਼ਮ ਹੋਰ ਕਿਹੜੇ-ਕਿਹੜੇ ਕੇਸਾਂ 'ਚ ਪੁਲਸ ਨੂੰ ਲੋਂੜੀਦਾ ਹੈ, ਇਹ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੁਰਦੁਆਰਾ ਭੋਰਾ ਸਾਹਿਬ 'ਚ ਮੁੰਡੇ ਨਾਲ ਕੁੱਟਮਾਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
NEXT STORY