ਗੁਰਦਾਸਪੁਰ (ਗੁਰਪ੍ਰੀਤ) : ਮਤਰੇਈਆਂ ਮਾਵਾਂ ਵਲੋਂ ਬੱਚਿਆਂ 'ਤੇ ਕੀਤੇ ਜਾਂਦੇ ਜ਼ੁਲਮਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਇਕ ਸਕੀ ਮਾਂ ਦੀ ਵੀ ਅਜਿਹੀ ਕਰਤੂਤ ਸਾਹਮਣੇ ਆਈ ਹੈ, ਜਿਸ ਗੱਲ ਨੂੰ ਰੌਂਗਟੇ ਖੜ੍ਹੇ ਹੋ ਜਾਣਗੇ। ਮਾਮਲਾ ਗੁਰਦਾਸਪੁਰ ਦੇ ਕਾਦੀਆਂ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸਕੀ ਮਾਂ ਨੇ ਆਪਣੇ 5 ਸਾਲਾ ਪੁੱਤ ਦੇ ਹੱਥਾਂ ਅਤੇ ਲੱਤਾਂ 'ਤੇ ਤੇਜ਼ਾਬ ਪਾ ਦਿੱਤਾ।
ਇਹ ਵੀ ਪੜ੍ਹੋ : ਸ਼ਿਕਾਇਤ ਦੇਣ ਥਾਣੇ ਪੁੱਜੀ ਭੂਆ ਸਮੇਤ ਬੱਚੀ 'ਤੇ ਪੁਲਸ ਨੇ ਢਾਹੇ ਤਸ਼ੱਦਦ, ਲਗਾਇਆ ਕਰੰਟ
ਬੱਚੇ ਦੀ ਮਾਸੀ ਨੇ ਦੱਸਿਆ ਕਿ ਮੇਰੀ ਭੈਣ ਮੇਰੇ ਦਿਓਰ ਨਾਲ ਵਿਆਹੀ ਹੋਈ ਸੀ, ਜਿਸ ਦੇ ਤਿੰਨ ਬੱਚੇ ਸਨ। ਕੁਝ ਦੇਰ ਪਹਿਲਾਂ ਮੇਰੇ ਦਿਓਰ ਦੀ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਮੇਰੀ ਭੈਣ ਦੇ ਬਾਹਰ ਕਿਸੇ ਹੋਰ ਬੰਦੇ ਨਾਲ ਨਾਜਾਇਜ਼ ਸਬੰਧ ਸਨ। ਕੁਝ ਦੇਰ ਪਹਿਲਾਂ ਉਹ ਉਸ ਬੰਦੇ ਨਾਲ ਚਲੀ ਗਈ ਅਤੇ ਆਪਣੀਆਂ ਦੋਵਾਂ ਕੁੜੀਆਂ ਨੂੰ ਸਾਡੇ ਕੋਲ ਛੱਡ ਗਈ ਅਤੇ ਮੁੰਡੇ ਨੂੰ ਨਾਲ ਲੈ ਗਈ। ਸਾਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਹ ਆਪਣੇ ਮੁੰਡੇ ਨਾਲ ਬਹੁਤ ਹੀ ਗਲਤ ਵਤੀਰਾ ਕਰ ਰਹੀ ਹੈ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਬੇਟੇ ਦੇ ਹੱਥ ਅਤੇ ਲੱਤਾਂ ਸੜੀਆਂ ਹੋਈਆਂ ਸਨ ਅਤੇ ਉਸ ਦੀ ਇਕ ਬਾਂਹ ਵੀ ਟੁੱਟੀ ਹੋਈ ਸੀ। ਪਤਾ ਲੱਗਾ ਸੀ ਕਿ ਮੇਰੀ ਭੈਣ ਨੇ ਹੀ ਆਪਣੇ 5 ਸਾਲਾ ਪੁੱਤਰ ਨੂੰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦੱਸਿਆ ਕਿ ਮੈਂ ਵੀ ਘਰੋਂ ਬਹੁਤ ਗਰੀਬ ਹਾਂ ਤੇ ਮੈਂ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੀ, ਜਿਸ ਲਈ ਅੱਜ ਮੈਂ ਖ਼ਾਲਸਾ ਏਡ ਫੈਡਰੇਸ਼ਨ ਸੰਸਥਾ ਕੋਲ ਆਈ ਹਾਂ, ਜਿਨ੍ਹਾਂ ਨੇ ਇਸ ਬੱਚੇ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ ਹੈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਿ ਮੇਰੀ ਭੈਣ ਉੱਤੇ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਹੈ ਇਹ ਕੁੜੀ, ਅਵਾਰਾਂ ਕੁੱਤਿਆਂ ਨੂੰ ਬਣਾਇਆ ਪਰਿਵਾਰ ਦਾ ਹਿੱਸਾ (ਵੀਡੀਓ)
ਖਾਲਸਾ ਏਡ ਫਾਊਂਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਕਲਯੁਗੀ ਮਾਂ ਨੇ ਆਪਣੇ 5 ਸਾਲ ਬੱਚੇ ਦੇ ਹੱਥਾਂ-ਪੈਰਾਂ 'ਤੇ ਤੇਜ਼ਾਬ ਪਾ ਦਿੱਤਾ ਹੈ। ਅੱਜ ਅਸੀਂ ਉਸ ਬੱਚੇ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਬਟਾਲਾ ਗਏ ਅਤੇ ਉਸ ਦਾ ਡਾਕਟਰਾਂ ਕੋਲੋਂ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਅਸੀਂ ਬੱਚੇ ਦੇ ਪੂਰੇ ਇਲਾਜ਼ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਕਿ ਅਜਿਹੇ ਘਿਨਾਉਣੇ ਜੁਰਮ ਕਰਨ ਵਾਲੀਆਂ ਮਾਵਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
'ਲੂ' ਦੇ ਕਹਿਰ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ, ਪਾਰਾ 42 ਡਿਗਰੀ ਤੋਂ ਪਾਰ
NEXT STORY