ਗੁਰਦਾਸਪੁਰ (ਧਰਮਿੰਦਰ) — ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 'ਚ ਜਿਥੇ ਇਕ ਪਾਸੇ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ, ਉਥੇ ਭਾਜਪਾ ਦੇ ਹਾਰੇ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ। ਭਾਜਪਾ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ ਹੈ। ਇਨ੍ਹਾਂ ਸਭ ਦੇ ਬਾਵਜੂਦ ਜਾਖੜ ਨੇ ਜਿਵੇਂ ਕਿਵੇਂ ਜਿੱਤ ਹਾਸਲ ਕਰ ਲਈ ਹੈ।
ਸਵਰਨ ਸਲਾਰੀਆ ਨੇ ਜਿਥੇ ਕਾਂਗਰਸ ਖਿਲਾਫ ਦੋਸ਼ਾਂ ਦੀ ਝੜੀ ਲਗਾ ਦਿੱਤੀ ਉਥੇ ਹੀ ਜਾਖੜ ਨੂੰ ਜਿੱਤ ਲਈ ਮੁਬਾਰਕਬਾਦ ਵੀ ਦਿੱਤੀ। ਸਵਰਨ ਸਲਾਰੀਆ ਨੇ ਜਾਖੜ ਨੂੰ ਗੁਰਦਾਸਪੁਰ ਦੇ ਵਿਕਾਸ ਕੰਮਾਂ ਨੂੰ ਚਲਦਾ ਰੱਖਣ ਦੀ ਅਪੀਲ ਕੀਤੀ।
ਸੈਰ ਕਰ ਰਹੀ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਨਾਹ, ਪੁਲਸ ਜਾਂਚ ਜਾਰੀ
NEXT STORY