ਗੁਰਦਾਸਪੁਰ (ਦੀਪਕ) : ਪੁਲਵਾਮਾ ਹਮਲੇ 'ਚ ਦੇਸ਼ ਲਈ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਨੂੰ ਜੇਕਰ ਅੱਜ ਵੀ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹੋਣ ਤਾਂ ਇਹ ਸਾਡੇ ਸਮਾਜ ਲਈ ਨਹੀਂ ਸਗੋਂ ਲੀਡਰਾਂ ਲਈ ਵੀ ਸ਼ਰਮਨਾਕ ਹੈ। ਦੱਸ ਦੇਈਏ ਕਿ 14 ਫਰਵਰੀ ਨੂੰ ਸ਼੍ਰੀਨਗਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚ ਗੁਰਦਾਸਪੁਰ ਦੇ ਮਨਜਿੰਦਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਸ਼ਹੀਦ ਮਨਜਿੰਦਰ ਦਾ ਪਰਿਵਾਰ ਤਾਂ ਉਸ ਦੇ ਅੰਤਿਮ ਦਰਸ਼ਨ ਤੱਕ ਸਹੀ ਤਰ੍ਹਾਂ ਨਹੀਂ ਸੀ ਕਰ ਪਾਇਆ। ਸ਼ਹੀਦ ਦੇ ਪਿਤਾ ਸਤਪਾਲ ਅੱਤਰੀ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਬੁਢਾਪੇ 'ਚ ਆਪਣੇ ਛੋਟੇ ਪੁੱਤ ਨੂੰ ਨੌਕਰੀ ਦਿਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਢਣ ਲਈ ਮਜ਼ਬੂਰ ਹੈ।
ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਨੇਤਾ ਜਦੋਂ ਦੇਸ਼ ਅਤੇ ਸਮਾਜ ਦੀ ਗੱਲ ਕਰਦੇ ਹਨ ਤਾਂ ਸ਼ਹੀਦਾਂ ਦਾ ਦਰਜਾਂ ਸਭ ਤੋਂ ਉੱਪਰ ਰੱਖਦੇ ਹਨ। ਪਰ ਜਦੋਂ ਉਨ੍ਹਾਂ ਦੇ ਬੁਢਾਪੇ ਦੇ ਸਹਾਰੇ ਨੂੰ ਆਪਣੇ ਹੱਕ ਦੇ ਲਈ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਹੋਣ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਦੇਖ ਕੇ ਸਰਹੱਦ 'ਤੇ ਤਾਇਨਾਤ ਜਵਾਨਾਂ ਦਾ ਮਨੋਬਲ ਕਿਥੇ ਜਾਵੇਗਾ। ਪਿਤਾ ਨੇ ਮੰਗ ਕੀਤੀ ਕਿ ਸਰਕਾਰ ਸ਼ਹੀਦ ਮਨਜਿੰਦਰ ਸਿੰਘ ਦੇ ਨਾਮ 'ਤੇ ਸਰਕਾਰੀ ਸਕੂਲ ਦਾ ਨਾਂ ਰੱਖੇ ਅਤੇ ਉਨ੍ਹਾਂ ਦੇ ਛੋਟੇ ਪੁੱਤ ਨੂੰ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ।
ਦੱਸ ਦੇਈਏ ਕਿ ਸ਼ਹੀਦ ਮਨਜਿੰਦਰ ਸਿੰਘ ਦਾ ਭਰਾ ਸੀ.ਆਰ.ਪੀ. ਐੱਫ 'ਚ ਤਾਇਨਾਤ ਸੀ ਪਰ ਭਰਾ ਦੀ ਸ਼ਹਾਦਤ ਤੋਂ ਬਾਅਦ ਤੇ ਮਾਂ ਦੀ ਮੌਤ ਕਾਰਨ ਪਿਤਾ ਦਾ ਕੋਈ ਸਹਾਰਾ ਨਾ ਹੋਣ 'ਤੇ ਉਸ ਨੇ ਪੰਜਾਬ ਸਰਕਾਰ ਵਲੋਂ ਪੰਜਾਬ 'ਚ ਹੀ ਉਸ ਨੂੰ ਨੌਕਰੀ ਦੇਣ ਦਾ ਭਰੋਸੇ 'ਤੇ ਨੌਕਰੀ ਛੱਡ ਦਿੱਤੀ ਸੀ। ਇਕ ਸਾਲ
ਸ਼ਰਮਨਾਕ: ਪਟਿਆਲਾ 'ਚ ਮਿਲੀ ਮਾਸੂਮ ਬੱਚੀ ਦੀ 2 ਟੋਟੇ ਹੋਈ ਲਾਸ਼
NEXT STORY