ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਜ਼ਹਿਰੀਲੀ ਸ਼ਰਾਬ ਪੀਣ ਨਾਲ ਗੁਰਦਾਸਪੁਰ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਬਟਾਲਾ ਦੇ ਹਾਥੀ ਗੇਟ ਦੇ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਇਕ ਵਿਅਕਤੀ ਨੇ ਮੀਡੀਆ ਅੱਗੇ ਕਈ ਵੱਡੇ ਖੁਲਾਸੇ ਕੀਤੇ ਹਨ। ਹਸਪਤਾਲ ਤੋਂ ਵਾਪਸ ਘਰ ਪਰਤੇ ਤਿਲਕ ਰਾਜ ਨੇ ਦੱਸਿਆ ਕਿ ਬੀਤੇ ਬੁੱਧਵਾਰ ਉਸ ਨੇ 50 ਰੁਪਏ ਦਾ ਸ਼ਰਾਬ ਦਾ ਪੈਕਟ ਮੰਗਵਾਇਆ ਸੀ। ਉਸ ਨੇ ਜਦੋਂ ਇਹ ਸ਼ਰਾਬ ਪੀਤੀ ਤਾਂ ਇਕੋ ਪੈੱਗ ਪੀਣ ਬਾਅਦ ਹੀ ਉਸ ਦਾ ਮਾੜਾ ਪ੍ਰਭਾਵ ਸਰੀਰ 'ਤੇ ਪੀਣ ਲੱਗ ਗਿਆ। ਉਸ ਦੀ ਅੱਖਾਂ ਦੀ ਰੋਸ਼ਨੀ ਜਾਣੀ ਸ਼ੁਰੂ ਹੋ ਗਈ। ਉਸ ਨੇ ਦੱਸਿਆ ਕਿ ਇਸੇ ਦੌਰਾਨ ਤੁਰੰਤ ਉਸ ਦੀ ਪਤਨੀ ਨੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਸਮੇਂ ਪੂਰੇ ਮੁਹੱਲੇ 'ਚ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਨੇ ਦੱਸਿਆ ਕਿ ਜਿਸ ਤੋਂ ਇਹ ਸ਼ਰਾਬ ਖਰੀਦੀ ਸੀ ਸਭ ਤੋਂ ਪਹਿਲਾਂ ਉਸੇ ਦੇ ਭਰਾ ਦੀ ਇਸ ਨਾਲ ਮੌਤ ਹੋਈ ਸੀ।
ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਸ਼ਰਾਬ ਵੇਚਣ ਦੇ ਮਾਮਲੇ 'ਚ ਦੋ ਜਨਾਨੀਆਂ ਨੂੰ ਵੀ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਸ਼ਰਾਬ ਵੱਚਣ ਦਾ ਧੰਦਾ ਕਰਦੀਆਂ ਆ ਰਹੀਆਂ ਸਨ। ਇਹ ਦੋਵੇਂ ਰਿਸ਼ਤੇ 'ਚ ਨਨਾਣ-ਭਰਜਾਈ ਲੱਗਦੀਆਂ, ਜਿਨ੍ਹਾਂ ਨੂੰ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋਂ : WWE ਦੀ ਰੈਸਲਰ ਨਿੱਕੀ ਬੇਲਾ ਦੇ ਘਰ ਗੂੰਜੀਆ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ
ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਮਾਰੂ ਹੋਇਆ 'ਕੋਰੋਨਾ', ਤੀਜੇ ਵਿਅਕਤੀ ਨੇ ਤੋੜਿਆ ਦਮ
NEXT STORY