ਗੁਰਦਾਸਪੁਰ (ਦੀਪਕ) : ਖੁਦਕੁਸ਼ੀ ਕਰਨ ਗਈ ਮਹਿਲਾ ਨੂੰ ਜਵਾਨਾਂ ਵਲੋਂ ਬਚਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਫੌਜ ਕੁਝ ਜਵਾਨ ਕਿਸ਼ਤੀ 'ਚ ਸਵਾਰ ਹੋ ਕੇ ਦਰਿਆ 'ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਇਕ ਡੁੱਬਦੀ ਹੋਈ ਮਹਿਲਾ 'ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਮਹਿਲਾ ਨੂੰ ਡੁੱਬਣ ਤੋਂ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ।
ਬ੍ਰਹਮਪੁਰਾ ਨੇ ਬੀਰਦਵਿੰਦਰ ਸਿੰਘ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ
NEXT STORY