ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਬਟਾਲਾ ਦੇ ਹੰਸਲੀ ਨਾਲੇ 'ਚ ਮਿਲੀ ਅਣਪਛਾਤੇ ਨੌਜਵਾਨ ਦੀ ਕੱਟੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਈ ਹੈ। ਬਟਾਲਾ ਦੇ ਡੀ.ਐੱਸ.ਪੀ. ਬੀ. ਕੇ. ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਹੰਸਲੀ ਨਾਲੇ 'ਚੋਂ ਇਕ ਨੌਜਵਾਨ ਦੀ ਪਲਾਸਟਿਕ ਦੀ ਤਰਪਾਲ 'ਚ ਲਪੇਟੀ ਸਿਰ ਤੇ ਬਾਹਾਂ ਕੱਟੀ ਲਾਸ਼ ਮਿਲੀ ਸੀ, ਜਿਸ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਥੇ ਹੀ ਦੋ ਦਿਨ ਪਹਿਲਾਂ ਗਾਂਧੀ ਕੈਂਪ ਦੇ ਨੌਜਵਾਨ ਰਾਜਿੰਦਰ ਕੁਮਾਰ ਦੀ ਮਾਂ ਨੇ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਦੋਂ ਉਨ੍ਹਾਂ ਨੂੰ ਲਾਸ਼ ਦੀ ਸ਼ਨਾਖਤ ਕਰਨ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਲਾਸ਼ ਉਨ੍ਹਾਂ ਦੇ ਪੁੱਤ ਰਾਜਿੰਦਰ ਦੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਮੁਹੱਲੇ ਦਾ ਇਕ ਵਿਅਕਤੀ, ਜਿਸ ਦਾ ਨਾਂ ਅਸ਼ੋਕ ਕੁਮਾਰ ਹੈ, ਰਾਜਿੰਦਰ ਦੀ ਮਾਂ ਅਤੇ ਭੈਣ 'ਤੇ ਬੁਰੀ ਨਜ਼ਰ ਰੱਖਦਾ ਸੀ, ਜਿਸ ਕਾਰਨ ਰਾਜਿੰਦਰ ਉਸ ਦਾ ਵਿਰੋਧ ਕਰਦਾ ਸੀ। ਇਸ ਲਈ ਗੁੱਸੇ 'ਚ ਆਏ ਅਸ਼ੋਕ ਨੇ ਰਾਜਿੰਦਰ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਦੇ ਟੋਟੋ-ਟੋਟੇ ਕਰਕੇ ਨਾਲੇ 'ਚ ਸੁੱਟ ਦਿੱਤਾ। ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਪੁੱਛਗਿੱਛ ਦੌਰਾਨ ਅਸ਼ੋਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਰਾਜਿੰਦਰ ਦਾ ਸਿਰ ਅਤੇ ਬਾਂਹਾ ਕੱਟ ਕੇ ਵੀ ਉਸ ਨਾਲੇ 'ਚ ਹੀ ਸੁੱਟੀਆਂ ਸਨ। ਫਿਲਹਾਲ ਗੋਤਾਖੋਰ ਰਾਜਿੰਦਰ ਦੇ ਸਰੀਰ ਦੇ ਬਾਕੀ ਹਿੱਸੇ ਲੱਭ ਰਹੇ ਹਨ ਅਤੇ ਪੁਲਸ ਨੇ ਅਸ਼ੋਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਗਵਾਹ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ : ਦਾਦੂਵਾਲ
NEXT STORY