ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ) : ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਵਿਖੇ ਬੀਤੇ ਕੱਲ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਚਰਨ ਛੋਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ, ਜਿਸਦੀ ਘੋਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਜਥੇਦਾਰ ਟੇਕ ਸਿੰਘ ਧਨੌਲਾ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਕੀਤੀ ਗਈ। ਸਿੰਘ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਕੈਮਰਿਆਂ ਦੀ ਘੋਖ ਕਰਦਿਆਂ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਗ੍ਰੰਥੀ ਸਿੰਘ ਤੇ ਕਮੇਟੀ ਨੂੰ ਸਖ਼ਤ ਤਾੜਨਾ ਕੀਤੀ ਗਈ। ਘੋਖ ਵਿਚ ਸਾਹਮਣੇ ਆਇਆ ਕਿ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਹ ਸਾਰਾ ਵਰਤਾਰਾ ਸ਼ਾਰਟ ਸ਼ਰਕਟ ਨਾਲ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਲੱਕੜ ਦੀ ਪਾਲਕੀ ਵਿਚ ਪ੍ਰਕਾਸ਼ ਸਨ, ਉਸਦੇ ਵਿਚ ਚਾਨਣੀ ਸਾਹਿਬ ਦੇ ਕੋਲ ਪਲੱਗ ਤੇ ਬਿਜਲੀ ਦਾ ਬੱਲਬ ਲੱਗਾ ਹੋਣ ਕਾਰਨ ਸ਼ਾਰਟ ਸਰਕਟ ਹੋਇਆ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਰਹੀਆਂ ਧਮਕੀਆਂ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
ਇਸ ਅਣਗਹਿਲੀ ਲਈ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ 21 ਜੁਲਾਈ ਦਿਨ ਸੋਮਵਾਰ ਨੂੰ ਤਲਬ ਕੀਤਾ ਗਿਆ ਹੈ ਜਿਸ ਉਪਰੰਤ ਪੰਜ ਪਿਆਰਿਆਂ ਅਤੇ ਜਥੇਦਾਰ ਧਨੌਲਾ ਸਿੰਘ ਸਾਹਿਬ ਵੱਲੋਂ ਇਸ ਅਣਗਹਿਲੀ ਲਈ ਸਜ਼ਾ ਦਿੱਤੀ ਜਾਵੇਗੀ। ਅਗਨ ਭੇਂਟ ਹੋ ਗਏ ਪਾਵਨ ਸਰੂਪ ਜਥੇਦਾਰ ਦੀ ਅਗਵਾਈ ਵਿਚ ਪਾਲਕੀ ਸਾਹਿਬ ਰਾਹੀਂ ਸ੍ਰੀ ਗੋਇੰਦਬਾਲ ਸਾਹਿਬ ਵਿਖੇ ਭੇਜੇ ਗਏ। ਇਸ ਮੌਕੇ ਜਥੇਦਾਰ ਨੇ ਆਦੇਸ਼ ਕੀਤਾ ਕਿ ਗ੍ਰੰਥੀ ਸਿੰਘ ਕੇਵਲ ਨਿਤਨੇਮ ਹੀ ਕਰਨਗੇ ਅਤੇ ਹਰ ਇਕ ਗੁਰਦੁਆਰਾ ਸਾਹਿਬ ਵਿਖੇ ਇਕ ਸੇਵਾਦਾਰ ਹਰ ਸਮੇਂ ਦਰਬਾਰ ਸਾਹਿਬ ਵਿਚ ਰਹੇਗਾ।
ਇਹ ਵੀ ਪੜ੍ਹੋ : ਬਠਿੰਡਾ ਨੇ ਪੰਜਾਬ ਭਰ ਵਿਚੋਂ ਮਾਰੀ ਬਾਜ਼ੀ, ਕੇਂਦਰ ਨੇ ਕੀਤਾ ਵੱਡਾ ਐਲਾਨ
ਇਸ ਮੌਕੇ ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ, ਗੁਰਸੇਵ ਸਿੰਘ ਪ੍ਰਚਾਰਕ, ਗੁਰਵਿੰਦਰ ਸਿੰਘ ਭੜੋ, ਇੰਦਰਜੀਤ ਸਿੰਘ ਤੂਰ, ਜੀਵਨ ਸਿੰਘ ਘਰਾਚੋਂ, ਮਨਜੀਤ ਸਿੰਘ ਅਕਾਊਟੈਂਟ, ਮਨਦੀਪ ਸਿੰਘ ਲੱਖੇਵਾਲ, ਗੋਲਡੀ ਤੂਰ, ਮਾਲਵਿੰਦਰ ਸਿੰਘ ਐਸ.ਐਚ.ਓ ਭਵਾਨੀਗੜ੍ਹ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜਰ ਸਨ।
ਇਹ ਵੀ ਪੜ੍ਹੋ : ਕਹਿਰ ਓ ਰੱਬਾ : ਪਾਤੜਾਂ 'ਚ ਤਿੰਨ ਸਕੀਆਂ ਭੈਣਾਂ ਦੀ ਇਕੱਠਿਆਂ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
NEXT STORY