ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਬਠਿੰਡਾ ਨੂੰ ਸਵੱਛ ਸਰਵੇਖਣ-2024 ਤਹਿਤ ਰਾਜ ਪੱਧਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕੱਲ੍ਹ ਇਸ ਸਬੰਧ ’ਚ ਨਗਰ ਨਿਗਮ ਨੂੰ ਇਕ ਪੱਤਰ ਭੇਜਿਆ ਹੈ ਅਤੇ ਪੁਰਸਕਾਰ ਪ੍ਰਾਪਤ ਕਰਨ ਲਈ ਇਕ ਵਫਦ ਨੂੰ ਨਾਮਜ਼ਦ ਕਰਨ ਲਈ ਕਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜੁਲਾਈ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਹੋਣ ਵਾਲੇ ਇਕ ਸਮਾਰੋਹ ਵਿਚ ਨਗਰ ਨਿਗਮ ਨੂੰ ਇਹ ਸਨਮਾਨ ਪ੍ਰਦਾਨ ਕਰਨਗੇ। ਬਠਿੰਡਾ ਦਾ ਨਾਂ ‘ਸਵੱਛਤਾ ਸੁਪਰ ਲੀਗ’ ’ਚ ਸ਼ਾਮਲ ਮੰਤਰਾਲੇ ਨੇ ਇਸ ਵਾਰ ਬਠਿੰਡਾ ਨੂੰ ‘ਸਵੱਛਤਾ ਸੁਪਰ ਲੀਗ’ ’ਚ ਸ਼ਾਮਲ ਕੀਤਾ ਹੈ। ਪਹਿਲਾਂ, ਇਸ ਲੀਗ ’ਚ ਉਹ ਸ਼ਹਿਰ ਸ਼ਾਮਲ ਸਨ, ਜੋ ਲਗਾਤਾਰ ਦੋ ਸਾਲਾਂ ਤੋਂ ਟਾਪ-3 ’ਚ ਸਨ ਪਰ ਹੁਣ ਇਹ ਮਿਆਦ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਲੀਗ ’ਚ ਸ਼ਾਮਲ ਸ਼ਹਿਰਾਂ ਦੀ ਕੋਈ ਵੱਖਰੀ ਦਰਜਾਬੰਦੀ ਨਹੀਂ ਹੈ ਪਰ ਉਨ੍ਹਾਂ ਨੂੰ 12,500 ਅੰਕਾਂ ਦੀ ਯੋਜਨਾ ਦੇ ਤਹਿਤ ਅੰਕ ਦਿੱਤੇ ਜਾਂਦੇ ਹਨ। ਇਸ ਬਦਲਾਅ ਦਾ ਉਦੇਸ਼ ਦੂਜੇ ਸ਼ਹਿਰਾਂ ਨੂੰ ਚੋਟੀ ਦਾ ਸਥਾਨ ਪ੍ਰਾਪਤ ਕਰਨ ਦਾ ਮੌਕਾ ਦੇਣਾ ਹੈ, ਕਿਉਂਕਿ ਕੁਝ ਸ਼ਹਿਰ ਲਗਾਤਾਰ ਚੋਟੀ ਦੇ 3 ’ਚ ਰਹਿਣ ਕਾਰਨ ਮੁਕਾਬਲਾ ਸੀਮਤ ਹੋ ਰਿਹਾ ਸੀ। ਇਸ ਸ਼੍ਰੇਣੀ ਨੂੰ ਪਿਛਲੇ ਸਾਲ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਉਦੋਂ ਸਿਰਫ 12 ਸ਼ਹਿਰ ਇਸ ’ਚ ਸਨ ਪਰ ਹੁਣ ਇਹ ਗਿਣਤੀ 15 ਹੋ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀ ਰਹੀਆਂ ਧਮਕੀਆਂ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
ਨਗਰ ਨਿਗਮ ਨੂੰ ਇਕ ਕੇਂਦਰੀ ਪੱਤਰ ਪ੍ਰਾਪਤ ਹੋਇਆ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਨਵੀਂ ਦਿੱਲੀ ਵੱਲੋਂ 11 ਜੁਲਾਈ ਨੂੰ ਨਗਰ ਨਿਗਮ ਬਠਿੰਡਾ ਨੂੰ ਇਕ ਪੱਤਰ ਭੇਜਿਆ ਗਿਆ ਸੀ। ਇਸ ’ਚ 17 ਜੁਲਾਈ, 2025 ਨੂੰ ਹੋਣ ਵਾਲੇ ਪੁਰਸਕਾਰ ਸਮਾਰੋਹ ’ਚ ਇਕ ਵਫਦ ਭੇਜਣ ਲਈ ਕਿਹਾ ਗਿਆ ਸੀ। ਨਿਗਮ ਵੱਲੋਂ 14 ਜੁਲਾਈ ਨੂੰ ਮੰਤਰਾਲੇ ਨੂੰ ਵਫਦ ਦੀ ਸੂਚੀ ਭੇਜੀ ਗਈ ਸੀ।
ਇਹ ਵੀ ਪੜ੍ਹੋ : ਕਹਿਰ ਓ ਰੱਬਾ : ਪਾਤੜਾਂ 'ਚ ਤਿੰਨ ਸਕੀਆਂ ਭੈਣਾਂ ਦੀ ਇਕੱਠਿਆਂ ਮੌਤ
ਨਗਰ ਨਿਗਮ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਵਫਦ ਦੀ ਅਗਵਾਈ ਮੇਅਰ ਕਰਨਗੇ। ਉਨ੍ਹਾਂ ਦੇ ਨਾਲ ਨਗਰ-ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀ ਹੋਣਗੇ, ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ’ਚ ਸਫਾਈ ਮਿੱਤਰਾ, ਸੈਨੀਟੇਸ਼ਨ ਇੰਸਪੈਕਟਰ, ਸੁਪਰਵਾਈਜ਼ਰ, ਸਿਟੀ ਇੰਜੀਨੀਅਰ, ਪੀ. ਐੱਮ. ਯੂ. ਅਤੇ ਸ਼ਹਿਰ ਦੀ ਟੀਮ ਦੇ ਹੋਰ ਮੈਂਬਰ ਸ਼ਾਮਲ ਹੋਣਗੇ। ਰਾਜ ਪੱਧਰ ’ਤੇ ਇਕ ਵਫਦ ਵੀ ਹੋਵੇਗਾ।
ਇਹ ਵੀ ਪੜ੍ਹੋ : ਵਿਆਹ ਤੋਂ ਕੁੱਝ ਦਿਨ ਬਾਅਦ ਹੀ ਉਜੜ ਗਈ ਦੁਨੀਆ, ਨਹੀਂ ਦੇਖ ਹੁੰਦੇ ਲਾਲ ਚੂੜੇ ਵਾਲੀ ਕੁੜੀ ਦੇ ਵੈਣ
ਰਾਜ ਪੱਧਰ ਤੋਂ ਪ੍ਰਤੀਨਿਧੀਆਂ ਦੀ ਇਕ ਟੀਮ ਵੀ ਜਾਵੇਗੀ
ਰਾਜ ਪੱਧਰ ਤੋਂ ਸ਼ਹਿਰੀ ਵਿਕਾਸ ਮੰਤਰੀ ਦੀ ਅਗਵਾਈ ’ਚ 10 ਪ੍ਰਤੀਨਿਧੀਆਂ ਦੀ ਇਕ ਟੀਮ ਸਮਾਗਮ ’ਚ ਜਾਵੇਗੀ, ਜਿਸ ’ਚ ਪ੍ਰਮੁੱਖ ਸਕੱਤਰ, ਰਾਜ ਮਿਸ਼ਨ ਡਾਇਰੈਕਟਰ ਅਤੇ ਟੀਮ ਦੇ ਹੋਰ ਮੈਂਬਰ ਸ਼ਾਮਲ ਹੋਣਗੇ। ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਸਟੇਜ ’ਤੇ ਸਿਰਫ ਤਿੰਨ ਪ੍ਰਤੀਨਿਧੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਸ਼ਹਿਰੀ ਵਿਕਾਸ ਮੰਤਰੀ, ਮੇਅਰ ਅਤੇ ਨਗਰ ਨਿਗਮ ਕਮਿਸ਼ਨਰ। ਨਗਰ ਨਿਗਮ ਬਠਿੰਡਾ ਦੀ ਇਹ ਪ੍ਰਾਪਤੀ ਸ਼ਹਿਰ ਵਾਸੀਆਂ ਅਤੇ ਸਵੱਛ ਭਾਰਤ ਮਿਸ਼ਨ ਪ੍ਰਤੀ ਨਿਗਮ ਟੀਮ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ
ਬਠਿੰਡਾ ਦਾ ਸਵੱਛਤਾ ਸਰਵੇਖਣ ’ਚ ਟਰੈਕ ਰਿਕਾਰਡ
2021 : 1 ਤੋਂ 10 ਲੱਖ ਆਬਾਦੀ ਦੀ ਸ਼੍ਰੇਣੀ ’ਚ ਤੀਜਾ ਸਥਾਨ।
2020 : ਪੰਜਾਬ ’ਚ ਪਹਿਲਾ ਸਥਾਨ, ਰਾਸ਼ਟਰੀ ਦਰਜਾ 79ਵਾਂ।
2018 : ਪੰਜਾਬ ’ਚ ਨੰਬਰ-1, ਰਾਸ਼ਟਰੀ ਦਰਜਾ 104।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਪੁਆੜਾ, ਖ਼ਬਰ ਪੜ੍ਹ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
NEXT STORY