ਨੱਥੂਵਾਲਾ ਗਰਬੀ (ਰਾਜਵੀਰ) : ਇਥੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਭਲੂਰ ਦੇ ਇਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੁਰਦੁਆਰਾ ਸਾਹਿਬ ਵਿਚ ਹੀ ਮੀਟ ਖਾਂਦਾ ਸੀ ਅਤੇ ਸ਼ਰਾਬ ਦਾ ਸੇਵਨ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਚ ਇਕ ਧਰਮ ਸਿੰਘ ਨਾਂ ਦਾ ਗ੍ਰੰਥੀ ਸੇਵਾ ਨਿਭਾਅ ਰਿਹਾ ਸੀ। ਪਿੰਡ ਵਾਸੀਆਂ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਗੁਰੂ ਘਰ ਦਾ ਗ੍ਰੰਥੀ ਸ਼ਰਾਬ ਅਤੇ ਨਸ਼ੇ ਦਾ ਸੇਵਨ ਕਰਦਾ ਹੈ ਅਤੇ ਗੁਰੂ ਘਰ ਵਿਚ ਹੀ ਮੀਟ ਆਂਡਾ ਵੀ ਖਾਂਦਾ ਹੈ। ਇਸ 'ਤੇ ਕਮੇਟੀ ਮੈਂਬਰਾਂ ਨੇ ਗ੍ਰੰਥੀ ਸਿੰਘ 'ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੂੰ ਅਹਿਮ ਸਬੂਤ ਮਿਲੇ ਜਿਸ ਦੀ ਉਨ੍ਹਾਂ ਨੇ ਸਬੂਤ ਦੇ ਤੌਰ 'ਤੇ ਵੀਡੀਓ ਵੀ ਬਣਾ ਕੇ ਆਪਣੇ ਕੋਲ ਰੱਖ ਲਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ, ਸਕੂਲ ਨੂੰ ਨੋਟਿਸ ਜਾਰੀ, ਐੱਫ. ਆਈ. ਆਰ. ਵੀ ਦਰਜ
ਬੀਤੇ ਕੱਲ ਪਿੰਡ ਦੇ ਮੋਹਤਵਰ ਵਿਅਕਤੀਆਂ ਸਰਪੰਚ ਤੇ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਵਿਚ ਇਕੱਠ ਕਰਕੇ ਜਦੋਂ ਇਹ ਸਬੂਤ ਗ੍ਰੰਥੀ ਦੇ ਸਾਹਮਣੇ ਪੇਸ਼ ਕੀਤੇ ਤਾਂ ਗ੍ਰੰਥੀ ਨੇ ਆਪਣੀ ਗਲਤੀ ਮੰਨੀ ਅਤੇ ਇਹ ਮੰਨਿਆ ਕਿ ਉਹ ਗੁਰੂ ਘਰ ਵਿਚ ਹੀ ਮੀਟ ਬਣਾ ਕੇ ਖਾਂਦਾ ਸੀ ਆਂਡੇ ਦਾ ਸੇਵਨ ਕਰਦਾ ਸੀ ਅਤੇ ਸ਼ਰਾਬ ਵੀ ਪੀਂਦਾ ਸੀ। ਇਸ 'ਤੇ ਕਮੇਟੀ ਵਾਲਿਆਂ ਨੇ ਉਸ ਨੂੰ ਫੜ ਕੇ ਪਹਿਲਾਂ ਖੁਦ ਸਜ਼ਾ ਦਿੱਤੀ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਗੱਲ ਦੀ ਪੜਤਾਲ ਕਰਨ ਲਈ ਥਾਣਾ ਸਮਾਲਸਰ ਦੇ ਐੱਸ.ਐੱਚ.ਓ ਜਨਕ ਰਾਜ ਖੁਦ ਪਿੰਡ ਭਲੂਰ ਪਹੁੰਚੇ ਅਤੇ ਉਨ੍ਹਾਂ ਨੇ ਸੰਗਤ ਦੇ ਨਾਲ ਵਿਚਾਰ ਚਰਚਾ ਕੀਤੀ ਤਾਂ ਇਸ ਮੌਕੇ ਗ੍ਰੰਥੀ ਨੇ ਪਿੰਡ ਭਲੂਰ ਦੀ ਸੰਗਤ ਦੇ ਸਾਹਮਣੇ ਲਿਖਤੀ ਮੁਆਫੀ ਮੰਗੀ ਅਤੇ ਭਵਿੱਖ ਵਿਚ ਫਿਰ ਕਦੇ ਵੀ ਗਲਤੀ ਨਾ ਕਰਨ ਦਾ ਪ੍ਰਣ ਕੀਤਾ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਡਰਾਉਣੀ ਖ਼ਬਰ, ਹੋਸ਼ ਉੱਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਇਸ 'ਤੇ ਪਿੰਡ ਭਲੂਰ ਦੀ ਕਮੇਟੀ ਅਤੇ ਸੰਗਤਾਂ ਨੇ ਉਸ ਦੀ ਗੁਰਦੁਆਰਾ ਸਾਹਿਬ 'ਚੋਂ ਤੁਰੰਤ ਛੁੱਟੀ ਕਰ ਦਿੱਤੀ ਅਤੇ ਅੱਗੇ ਤੋਂ ਕਿਸੇ ਵੀ ਹੋਰ ਗੁਰੂ ਘਰ ਵਿਚ ਡਿਊਟੀ ਨਾ ਕਰਨ ਲਈ ਵਰਜਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਦੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਜ਼ਮੀਨਾਂ ਦੇ ਨਕਸ਼ਿਆਂ ਨੂੰ ਲੈ ਕੇ ਸਰਕਾਰ ਦਾ ਨਵਾਂ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ
NEXT STORY