ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਿਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਤੋਂ ਕਟਾਣਾ ਸਾਹਿਬ ਲਈ ‘ਉੱਚ ਦਾ ਪੀਰ’ ਨਗਰ ਕੀਤਰਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ, ਇਸ ਨਗਰ ਕੀਰਤਨ ’ਚ ਅਨੇਕਾਂ ਢਾਡੀ ਜਥਿਆਂ ਅਤੇ ਕਵੀਸ਼ਰਾਂ ਨੇ ਗੁਰੂ ਜਸ ਗਾਇਨ ਨਾਲ ਨਿਹਾਲ ਕੀਤਾ। ਉੱਚ ਦਾ ਪੀਰ ਨਗਰ ਕੀਰਤਨ ਗੜ੍ਹੀ ਦਾ ਪੁਲ਼, ਜਲਾਹ ਮਾਜਰਾ, ਪਾਲ ਮਾਜਰਾ, ਢੰਡੇ, ਰੋਹਲੇ, ਚਹਿਲਾਂ, ਲੱਧੜਾਂ, ਘੁਲਾਲ, ਬਿਜਲੀਪੁਰ, ਲੱਲਾਂ, ਕੁੱਬੇ ਤੋਂ ਸ਼ਾਮ ਨੂੰ ਕਟਾਣਾ ਸਾਹਿਬ ਜਾ ਕੇ ਸਮਾਪਤ ਹੋਵੇਗਾ। ਇਸ ਸਮੇਂ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ, ਬਾਬਾ ਮਾਨ ਸਿੰਘ (ਕਾਰ ਸੇਵਾ ਵਾਲੇ), ਮੈਨੇਜਰ ਜੋਗਾ ਸਿੰਘ, ਮੈਨੇਜਰ ਮਲਕੀਤ ਸਿੰਘ, ਚੀਫ਼ ਅਫ਼ਸਰ ਸਰਬਦਿਆਲ ਸਿੰਘ, ਹੈੱਡ ਗ੍ਰੰਥੀ ਕਿੰਗੀ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਮਾਣ ਸਤਿਕਾਰ ਕੀਤਾ।
ਨਗਰ ਕੀਰਤਨ ਦੌਰਾਨ ਮਾਤਾ ਹਰਦੇਈ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ, ਢਾਡੀ ਮਾ. ਕੁਲਵੰਤ ਸਿੰਘ ਹੇਰਾਂ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਜਸ ਸੁਣਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਾਗੀ ਜਥਾ ਸ਼ਰਨਜੀਤ ਸਿੰਘ, ਸਰਬਜੀਤ ਸਿੰਘ ਤੇ ਗੁਰਮੀਤ ਸਿੰਘ (ਦੋਵੇਂ ਇੰਸਪੈਕਟਰ), ਲਖਵੀਰ ਸਿੰਘ, ਬਾਬਾ ਅਨੋਖ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਮਾਂਗਟ, ਨਾਜਰ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਕੁਲਦੀਪ ਸਿੰਘ, ਇਸ਼ਟਪਾਲ ਸਿੰਘ ਸੋਢੀ, ਅਮਨਦੀਪ ਸਿੰਘ, ਗੁਰਇਕਬਾਲ ਸਿੰਘ ਕਟਾਣੀ, ਪਰਮਜੀਤ ਸਿੰਘ ਆਲਮਗੀਰ, ਪ੍ਰਿਥੀ ਸਿੰਘ, ਹਰਸ਼ਦੀਪ ਸਿੰਘ ਆਦਿ ਵੀ ਮੌਜੂਦ ਸਨ।
ਵੱਡੀ ਦਸਤਾਰ ਵਾਲਾ ਬਾਬਾ ਸੁਖਦੇਵ ਸਿੰਘ ਰਹੇ ਖਿੱਚ ਦਾ ਕੇਂਦਰ
ਅੱਜ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ’ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਏ ਬਾਬਾ ਸੁਖਦੇਵ ਸਿੰਘ ਆਪਣੇ ਸਿਰ ’ਤੇ ਸਜਾਈ ਵੱਡੀ ਦਸਤਾਰ ਕਾਰਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਵਿਸ਼ੇਸ਼ ਦਸਤਾਰ ਸਜਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਸਿਰਾਂ ’ਤੇ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਸਿਰ ’ਤੇ ਦਸਤਾਰ ਸਜਾਉਣ ਨੂੰ ਭਾਰ ਸਮਝ ਕੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਇਹ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਰਬੰਸ ਵਾਰ ਕੇ ਦਿੱਤੀ ਹੈ ਜਿਸ ਦਾ ਸਤਿਕਾਰ ਪੂਰੀ ਦੁਨੀਆਂ ਵਿਚ ਹੈ।
ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਨਕਦੀ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
NEXT STORY