ਫਰੀਦਕੋਟ (ਜਗਤਾਰ) : ਚੋਰਾਂ ਦਾ ਨਾ ਕੋਈ ਧਰਮ ਹੁੰਦਾ ਹੈ ਤੇ ਨਾ ਕੋਈ ਜਾਤ। ਇਸ ਗੱਲ ਨੂੰ ਇਕ ਵਾਰ ਫਿਰ ਇਨ੍ਹਾਂ ਤਸਵੀਰਾਂ ਨੇ ਸਾਫ ਕਰ ਦਿੱਤਾ। ਇਹ ਦੋ ਵਿਅਕਤੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਨਹੀਂ ਸਗੋਂ ਉਸ ਮਾਇਆ ਨੂੰ ਲੁੱਟਣ ਆਏ ਹਨ, ਜਿਸ ਨੂੰ ਲੋਕਾਂ ਨੇ ਸ਼ਰਧਾ ਨਾਲ ਭੇਂਟ ਕੀਤਾ ਸੀ। ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਦੋ ਸਖਸ਼ ਜੋ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਗੁਰੂ ਘਰ ਦੀ ਗੋਲਕ ਨੂੰ ਬਿਨਾਂ ਕਿਸੇ ਦੇ ਖੌਫ ਲਿਜਾ ਰਹੇ ਹਨ। ਇਨਾਂ ਬੇਸ਼ਰਮਾਂ ਦੀ ਘਟੀਆ ਕਰਤੂਤ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ, ਜਿਸ ਦੀ ਸ਼ਿਕਾਇਤ ਪਿੰਡ ਵਾਲਿਆਂ ਨੇ ਪੁਲਸ ਨੂੰ ਦਿੱਤੀ। ਪਿੰਡ ਵਾਲਿਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਰਾਂ ਦੇ ਇਨਾਂ ਬੁਲੰਦ ਹੌਸਲਿਆਂ ਨੂੰ ਨਕੇਲ ਪਾਉਣ ਦੀ ਸਖਤ ਜ਼ਰੂਰਤ ਹੈ। ਪਿੰਡ ਵਾਸੀਆਂ ਮੁਤਾਬਿਕ ਗੋਲਕ 'ਚ ਕਰੀਬ 15 ਹਜ਼ਾਰ ਰੁਪਏ ਸਨ। ਪੁਲਸ ਇਨ੍ਹਾਂ ਚੋਰਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ, ਇਹ ਪੁਲਸ ਦੀ ਕਾਰਗੁਜ਼ਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਫੂਲਕਾ ਦੇ ਮੂੰਹੋਂ ਸੁਣੋ ਕਿਉਂ ਹੋਈ ਖਹਿਰਾ ਦੀ ਵਿਰੋਧੀ ਧਿਰ ਦੇ ਅਹੁਦੇ ਤੋਂ ਛੁੱਟੀ
NEXT STORY