ਦਿੱਲੀ\ਚੰਡੀਗੜ੍ਹ (ਕਮਲ) : ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ। ਇਸ 'ਤੇ ਸਿਆਸਦਾਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਬਿਆਨਾਂ ਵਿਚਕਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪਾਰਟੀ ਵੱਲੋਂ ਵਿਰੋਧੀ ਧਿਰ ਨੇਤਾ ਬਦਲਣ 'ਤੇ ਉਨ੍ਹਾਂ ਤੋਂ ਰਾਏ ਮੰਗੀ ਜਾਣ ਦੀ ਗੱਲ ਆਖਦਿਆਂ ਪੰਜਾਬ ਪ੍ਰਧਾਨ ਵੀ ਬਦਲੇ ਜਾਣ ਵੱਲ ਇਸ਼ਾਰਾ ਕੀਤਾ ਹੈ। ਫੂਲਕਾ ਨੇ ਕਿਹਾ ਕਿ ਪਾਰਟੀ ਦਲਿਤ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ, ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।
ਜਿਵੇਂ ਕਿ ਫੂਲਕਾ ਨੇ ਕਿਹਾ ਕਿ ਪਾਰਟੀ ਨੇ ਦਲਿਤ ਚਿਹਰਿਆਂ ਨੂੰ ਅੱਗੇ ਲਿਆਉਣ ਦਾ ਆਖਦਿਆਂ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਹੈ, ਉਥੇ ਹੀ ਇਹ ਚਰਚਾਵਾਂ ਵੀ ਹਨ ਕਿ ਕਈ ਮੁੱਦਿਆਂ 'ਤੇ ਖਹਿਰਾ ਨੇ ਹਾਈਕਮਾਨ 'ਤੇ ਉਂਗਲ ਚੁੱਕੀ ਸੀ। ਖਹਿਰਾ ਦੇ ਇਸ ਬਾਗੀ ਰਵੱਈਏ ਤੋਂ 'ਆਪ' ਹਾਈਕਮਾਨ ਔਖੀ ਸੀ। ਚਰਚਾ ਇਹ ਵੀ ਹੈ ਕਿ ਕਈ ਮੁੱਦਿਆਂ 'ਤੇ ਖਹਿਰਾ ਨੇ ਹਾਈਕਮਾਨ 'ਤੇ ਉਂਗਲ ਚੁੱਕੀ ਸੀ ਜਿਸ ਤੋਂ ਬਾਅਦ ਖਹਿਰਾ ਖਿਲਾਫ ਐਕਸ਼ਨ ਲਿਆ ਗਿਆ ਹੈ।
ਅਮਰੀਕਾ 'ਚ ਸਿੱਖ ਅਟਾਰਨੀ ਜਨਰਲ 'ਤੇ ਨਸਲੀ ਟਿੱਪਣੀ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ
NEXT STORY