ਸੰਗਰੂਰ (ਜਨੂਹਾ, ਬਾਵਾ, ਯਾਦਵਿੰਦਰ, ਹਰਜਿੰਦਰ)— ਸੰਗਰੂਰ ਦੇ ਨੇੜਲੇ ਪਿੰਡ ਰਸਾਲਦਾਰ ਛੰਨਾ ਵਿਖੇ ਬੀਤੇ ਦਿਨੀਂ ਹੋਈ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੇ ਮਾਮਲੇ ਵਿਚ ਪੁਲਸ ਵਲੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੰਗਲਵਾਰ ਨੂੰ ਪੁਲਸ ਲਾਇਨ ਵਿਖੇ ਜ਼ਿਲਾ ਪੁਲਸ ਮੁੱਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਅਗਸਤ ਦੀ ਸ਼ਾਮ ਸਾਢੇ ਪੰਜ ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਸਨ। ਜਿਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਾ ਹੋਣ ਕਾਰਨ ਇਸ ਦੀ ਜਾਂਚ ਪੜਤਾਲ ਲਈ ਐਸ. ਪੀ. ਡੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਜਿਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਹੀ ਨੌਜਵਾਨ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਨੇ ਮੁਢਲੀ ਜਾਣਕਾਰੀ ਵਿਚ ਪੁਲਸ ਨੂੰ ਦੱਸਿਆ ਕਿ ਉਹ ਗੁਰੂ ਘਰ ਦੇ ਗ੍ਰੰਥੀ ਨਾਲ ਕਰੀਬ ਇਕ ਸਾਲ ਤਪਲਾਵਾਦਕ ਵਜੋਂ ਕੰਮ ਕਰਦਾ ਰਿਹਾ ਪਰ ਗ੍ਰੰਥੀ ਉਸ ਨੂੰ ਇਸ ਕੰਮ ਬਦਲੇ ਕੋਈ ਪੈਸਾ ਨਹੀਂ ਸੀ ਦਿੰਦਾਂ ਇਸ ਲਈ ਉਸ ਨੂੰ ਢਿੱਡ ਬੰਨ੍ਹ ਕੇ ਕੰਮ ਕਰਨਾ ਔਖਾ ਹੋ ਗਿਆ ਅਤੇ ਉਸ ਦੇ ਮਨ ਵਿਚ ਗ੍ਰੰਥੀ ਪ੍ਰਤੀ ਨਫਰਤ ਵਧਦੀ ਗਈ ਅਤੇ ਇਸ ਨਫਰਤ ਕਾਰਨ ਉਹ ਗ੍ਰੰਥੀ ਨੂੰ ਜਾਨੋ ਮਾਰਨਾ ਚਾਹੁੰਦਾ ਸੀ ਪਰ ਸਿਹਤ ਪਖੋਂ ਕਮਜ਼ੋਰ ਹੋਣ ਕਾਰਨ ਉਸ ਨੇ ਆਪਣਾ ਇਰਾਦਾ ਬਦਲ ਲਿਆ ਅਤੇ ਗ੍ਰੰਥੀ ਤੋਂ ਬਦਲਾ ਲੈਣ ਲਈ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗੁਰੂ ਘਰ ਵਿਚ ਹੀ ਸੁਟ ਦਿੱਤੇ ਤਾਂ ਜੋ ਪਿੰਡ ਵਾਸੀ ਗ੍ਰੰਥੀ ਨੂੰ ਇਸ ਘਟਨਾ ਲਈ ਦੋਸ਼ੀ ਮੰਨ ਲੈਣ।
50 ਗ੍ਰਾਮ ਹੈਰੋਇਨ ਸਣੇ 2 ਨੌਜਵਾਨ ਗ੍ਰਿਫਤਾਰ
NEXT STORY