ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਸਬਜੀ ਮੰਡੀ ਵਿਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਦਰਅਸਲ ਇਕ ਸ਼ਖਸ ਜਦੋਂ ਇੱਥੋਂ ਜਾ ਰਿਹਾ ਸੀ ਤਾਂ ਦੂਸਰੀ ਧਿਰ ਨੇ ਉਸ 'ਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇੱਥੇ ਗੋਲੀ ਵੀ ਚੱਲੀ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਸਬਜੀ ਮੰਡੀ ਜਿੱਥੇ ਇਕ ਵਪਾਰਕ ਇਲਾਕਾ ਹੈ, ਦੂਸਰੇ ਪਾਸੇ ਇਹ ਇਕ ਰਿਹਾਇਸ਼ੀ ਇਲਾਕਾ ਵੀ ਹੈ ਅਤੇ ਇਥੇ ਸੰਗਤ ਦੀ ਆਮਦੀ ਵੀ ਰਹਿੰਦੀ ਹੈ, ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ।
ਫਿਲਹਾਲ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਮਾਮਲੇ ਵਿਚ ਇਨਸਾਫ ਚਾਹੀਦਾ ਹੈ। ਉਸ ਦਾ ਕੁਝ ਦਿਨ ਪਹਿਲਾਂ ਐਕਟੀਵਾ ਅਤੇ ਟਰਾਲੀ ਵਿਚਾਲੇ ਟੱਕਰ ਹੋਣ ਕਾਰਨ ਝਗੜਾ ਹੋਇਆ ਸੀ ਪਰ ਅੱਜ ਟਾਈਮ ਪਾ ਕੇ ਉਨ੍ਹਾਂ ਨੇ ਇੱਥੇ ਬੁਲਾਇਆ ਅਤੇ ਉਸ ਤੋਂ ਬਾਅਦ ਇੱਥੇ ਝਗੜਾ ਹੋਇਆ ਹੈ। ਦੂਜੇ ਪਾਸੇ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਮਲਕਪੁਰ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਜ਼ਿੰਮੇਵਾਰੀ ਲਈ ਕੀਤਾ ਧੰਨਵਾਦ
NEXT STORY