ਲੁਧਿਆਣਾ (ਵਿੱਕੀ) : ਜ਼ਿਲ੍ਹਾ ਕਾਂਗਰਸ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਉਨ੍ਹਾਂ ਦੀ ਪਤਨੀ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਦਫ਼ਤਰ ਦੇ ਬਾਹਰ ਬੁੱਧਵਾਰ ਉਸ ਸਮੇਂ ਮਾਹੌਲ ਗਰਮਾ ਗਿਆ, ਜਦ ਹਲਕਾ ਸਾਊਥ ਤੋਂ ਵਿਧਾਇਕਾ ਰਜਿੰਦਰ ਕੌਰ ਛੀਨਾ ਨੇ ਡਿਪਟੀ ਮੇਅਰ ਅਤੇ ਹੋਰ ਕਾਂਗਰਸ ਵਰਕਰਾਂ ’ਤੇ ਕੇਜਰੀਵਾਲ ਦੀ 1 ਹਜ਼ਾਰ ਰੁਪਏ ਵਾਲੀ ਗਰੰਟੀ ਵਾਲੇ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ। ਇਸ ਦੌਰਾਨ ਡਿਪਟੀ ਮੇਅਰ ਦੇ ਪੁੱਤਰ ਅਤੇ ਹੋਰ ਕਾਂਗਰਸੀ ਨੇਤਾਵਾਂ ਦੀ ਵਿਧਾਇਕਾ ਛੀਨਾ ਅਤੇ ਉਨ੍ਹਾਂ ਦੇ ਸਮਰੱਥਾਂ ਦੇ ਨਾਲ ਜੰਮ ਕੇ ਤੂੰ-ਤੂੰ ਮੈਂ-ਮੈਂ ਵੀ ਹੋਈ। ਕਾਫੀ ਸਮੇਂ ਤੱਕ ਮਾਹੌਲ ਤਣਾਅ ਪੂਰਨ ਹੋਣ ਤੋਂ ਬਾਅਦ ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਦੋਸ਼ ਲਾਉਂਦੇ ਪੁਲਸ ਵਿਚ ਵੀ ਸ਼ਿਕਾਇਤ ਕਰਨ ਦੀ ਗੱਲ ਕਹੀ
ਵਿਧਾਇਕਾ ਛੀਨਾ ਨੇ ਲਾਈ ਦੋਸ਼ਾਂ ਦੀ ਝੜੀ
ਵਿਧਾਇਕਾ ਛੀਨਾ ਨੇ ਦੋਸ਼ ਲਾਇਆ ਕਿ ਕੁੱਝ ਸਵਾਰਥੀ ਹਿੱਤਾਂ ਵਾਲੇ ਲੋਕਾਂ ਵੱਲੋਂ ਆਪਣੇ ਨਿੱਜੀ ਕਾਰਜਕਾਲ ’ਚ ਜਾਅਲੀ ਕੈਂਪ ਲਗਾ ਕੇ ਇਲਾਕਾ ਵਾਸੀਆਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਕੈਂਪ ’ਚ ਕੁੱਝ ਬੈਂਕ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ, ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ। ਛੀਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਤਿਗੁਰੂ ਨਗਰ ਖੇਤਰ ’ਚ ਕਾਂਗਰਸ ਦੇ ਬਲਾਕ ਪ੍ਰਧਾਨ ਡਿਪਟੀ ਮੇਅਰ ਦਫ਼ਤਰ ’ਚ ਲਾਏ ਇਸ ਤਰ੍ਹਾਂ ਦੇ ਕੈਂਪ ਬਾਰੇ ਕੁੱਝ ਬੈਂਕ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ, ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ। ਛੀਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਨਗਰ ਖੇਤਰ ’ਚ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਡਿਪਟੀ ਮੇਅਰ ਦੇ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਆਪਣੇ ਦਫ਼ਤਰ ’ਚ ਕੈਂਪ ਲਗਾ ਕੇ ਕੇਜਰੀਵਾਲ ਵਲੋਂ ਚੋਣਾਂ ’ਚ ਔਰਤਾਂ ਨੂੰ ਦਿੱਤੀ ਗਈ 1 ਹਜ਼ਾਰ ਰੁਪਏ ਦੀ ਗਾਰੰਟੀ ਵਾਲੇ ਫਾਰਮ ਅੱਜ ਵੀ ਭਰ ਕੇ ਔਰਤਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦ ਉਹ ਮੌਕੇ ’ਤੇ ਪੁੱਜੀ ਤਾਂ ਫਾਰਮ ਭਰਨ ਵਾਲਿਆਂ ਦੇ ਹੋਸ਼ ਉੱਡ ਗਏ। ਛੀਨਾ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿਚ ਆ ਕੇ ਫਾਰਮ ਭਰਨ ਵਾਲੇ ਹੀ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਹੱਕਦਾਰ ਹੋਣਗੇ। ਉਨ੍ਹਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਸ਼ਿਕਾਇਤ ਮਿਲਦੀ ਰਹੀ ਹੈ। ਕੁੱਝ ਕਾਂਗਰਸੀ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਬਾਰੇ ਪੁਲਸ ’ਚ ਸ਼ਿਕਾਇਤ ਵੀ ਦਰਜ ਕਰਵਾਈ ਜਾ ਰਹੀ ਹੈ।
ਕੀ ਕਹਿੰਦੇ ਹਨ ਜਰਨੈਲ ਸ਼ਿਮਲਾਪੁਰੀ
ਉੱਥੇ ਦੂਜੇ ਪਾਸੇ ਬਲਾਕ ਪ੍ਰਧਾਨ ਅਤੇ ਡਿਪਟੀ ਮੇਅਰ ਦੇ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਵਿਧਾਇਕ ਛੀਨਾ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇ-ਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਕਾਂਗਰਸੀ ਨੇਤਾ ’ਤੇ ‘ਆਪ’ ਵਿਧਾਇਕਾ ਵੱਲੋਂ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਫਾਰਮ ਭਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਉਹ ਸ਼ਹਿਰ ਦੇ ਇਕ ਜ਼ਿੰਮੇਵਾਰ ਨਾਗਰਿਕ ਅਤੇ ਪਾਰਟੀ ਦੇ ਇਕ ਜ਼ਿੰਮੇਵਾਰ ਵਰਕਰ ਅਤੇ ਉਨ੍ਹਾਂ ਦੀ ਪਤਨੀ ਡਿਪਟੀ ਮੇਅਰ ਹੈ ਤਾਂ ਉਹ ਭਾਵੇਂ ‘ਆਪ’ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਕਿਉਂ ਦੱਸਣਗੇ। ਵੈਸੇ ਵੀ ਤਦ ਜਦ ਇਹ ਨਹੀਂ ਪਤਾ ਕਿ ਇਹ ਵਾਅਦਾ ਪੂਰਾ ਹੋਣਾ ਵੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਸਰਕਾਰੀ ਬੈਂਕ ’ਚ ਜ਼ੀਰੋ ਬੈਂਲੇਸ ਖਾਤੇ ਖੁੱਲ੍ਹਵਾਉਣ ਲਈ ਕੈਂਪ ਲਗਾਇਆ ਸੀ, ਜਿਸ ਦੇ ਲਈ ਉਨ੍ਹਾਂ ਨੇ ਬਾਕਾਇਦਾ ਆਪਣੇ ਦਫ਼ਤਰ ’ਚ ਲਿਖਿਆ ਵੀ ਹੋਇਆ ਅਤੇ ਬੈਂਕ ਵਾਲਿਆਂ ਨੂੰ ਵੀ ਬੁਲਾਇਆ ਸੀ ਤਾਂ ਕਿ ਲੋਕਾਂ ਨੂੰ ਖਾਤਾ ਖੁੱਲ੍ਹਵਾਉਣ ’ਚ ਕੋਈ ਸਮੱਸਿਆ ਨਾ ਆਵੇ ਪਰ ‘ਆਪ’ ਵਰਕਰਾਂ ਅਤੇ ਵਿਧਾਇਕ ਜਾਣ-ਬੁੱਝ ਕੇ ਇਸ ਨੂੰ ਗਲਤ ਰੰਗ ਦੇ ਕੇ ਮੁੱਦਾ ਬਣਾ ਰਹੇ ਹਨ ਅਤੇ ਉਨ੍ਹਾਂ ਦੇ ਦਫਤਰ ਦੇ ਬਾਹਰ ਹੰਗਾਮਾ ਕਰ ਰਹੇ ਹਨ, ਜਿਸ ਦੀ ਸ਼ਿਕਾਇਤ ’ਤੇ ਉਹ ਡੀ. ਜੀ. ਪੀ. ਅਤੇ ਪੁਲਸ ਕਮਿਸ਼ਨਰ ਨੂੰ ਕਰਨਗੇ।
ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਜਲਦ ਖਾਤਿਆਂ 'ਚ ਆਉਣਗੇ 1-1 ਹਜ਼ਾਰ ਰੁਪਏ
NEXT STORY