ਲੁਧਿਆਣਾ (ਪੰਕਜ) : ਸਿੰਚਾਈ ਵਿਭਾਗ 'ਚ ਹੋਏ 2 ਹਜ਼ਾਰ ਕਰੋੜ ਦੇ ਘਪਲੇ ਵਿਚ ਸ਼ਾਮਲ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਦੇ ਆਤਮ ਸਮਰਪਣ ਉਪਰੰਤ ਜਿਥੇ ਵਿਜੀਲੈਂਸ ਅਧਿਕਾਰੀ ਲੁਧਿਆਣਾ, ਚੰਡੀਗੜ੍ਹ ਸਮੇਤ ਕਈ ਹੋਰਨਾਂ ਸ਼ਹਿਰਾਂ ਵਿਚ ਉਸ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਭਾਲ ਵਿਚ ਜੁੱਟ ਗਏ ਹਨ, ਉਥੇ ਮੁਲਜ਼ਮ ਨੂੰ ਕਰੋੜਾਂ ਦੇ ਟੈਂਡਰ ਅਲਾਟ ਕਰਨ ਸਮੇਂ ਕਾਇਦੇ ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਅਧਿਕਾਰੀਆਂ ਅਤੇ ਕਥਿਤ ਆਗੂਆਂ, ਜਿਨ੍ਹਾਂ ਨੇ ਉਸ ਤੋਂ ਲਗਜ਼ਰੀ ਗੱਡੀਆਂ ਅਤੇ ਵਿਦੇਸ਼ਾਂ ਵਿਚ ਯਾਤਰਾਵਾਂ ਦਾ ਆਨੰਦ ਲਿਆ ਸੀ, ਦੀ ਨੀਂਦ ਉੱਡ ਚੁੱਕੀ ਹੈ।
ਪਿਛਲੇ 4 ਮਹੀਨਿਆਂ ਤੋਂ ਵਿਜੀਲੈਂਸ ਨਾਲ ਲੁਕਣ-ਮੀਟੀ ਖੇਡ ਰਹੇ ਮੁਲਜ਼ਮ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਲਾਏ ਸਾਰੇ ਜੁਗਾੜ ਫੇਲ ਹੋਣ 'ਤੇ ਬੀਤੇ ਦਿਨ ਮੋਹਾਲੀ ਦੀ ਅਦਾਲਤ 'ਚ ਆਤਮ ਸਮਰਪਣ ਕੀਤਾ ਗਿਆ ਸੀ, ਜਿਸ ਨੂੰ ਵਿਜੀਲੈਂਸ ਵਿਭਾਗ ਨੇ 16 ਦਸੰਬਰ ਤੱਕ ਰਿਮਾਂਡ 'ਤੇ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਸਿਰਫ ਸੱਤ ਸਾਲਾਂ ਤੋਂ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਤੈਅ ਕਰਨ ਵਾਲੇ ਗੁਰਿੰਦਰ ਵੱਲੋਂ ਪਿਛਲੀ ਸਰਕਾਰ ਵਿਚ ਅਸਰ ਰਸੂਖ ਰੱਖਣ ਵਾਲੇ ਆਗੂਆਂ ਅਤੇ ਅਧਿਕਾਰੀਆਂ ਨਾਲ ਜੁਗਲਬੰਦੀ ਕਰ ਕੇ ਕਰੋੜਾਂ ਰੁਪਏ ਦਾ ਜਿਥੇ ਆਪ ਸਮਰਾਜ ਖੜ੍ਹਾ ਕੀਤਾ ਗਿਆ ਸੀ ਬਲਕਿ ਆਪਣੇ ਨਾਲ ਜੁੜੇ ਅਧਿਕਾਰੀਆਂ ਅਤੇ ਆਗੂਆਂ ਨੂੰ ਖੁਸ਼ ਕਰਨ ਲਈ ਉਸ ਨੇ ਗਿਫਟ ਵਜੋਂ ਨਾ ਸਿਰਫ ਲਗਜ਼ਰੀ ਗੱਡੀਆਂ ਦਿੱਤੀਆਂ ਬਲਕਿ ਵਿਦੇਸ਼ਾਂ ਦੇ ਮਹਿੰਗੇ ਸਫਰਾਂ ਦਾ ਵੀ ਬੰਦੋਬਸਤ ਕੀਤਾ ਸੀ। ਮੁਲਜ਼ਮ ਗੁਰਿੰਦਰ ਵੱਲੋਂ ਕੁਝ ਸਾਲਾਂ ਦੇ ਅੰਦਰ ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ਦੇ ਪਾਸ਼ ਇਲਾਕਿਆਂ ਵਿਚ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਵੀ ਖਰੀਦੀਆਂ ਗਈਆਂ ਸਨ। ਹਾਲਾਂਕਿ ਵਿਜੀਲੈਂਸ ਵਿਭਾਗ ਨੇ ਉਸ ਦੇ ਫਰਾਰ ਹੋਣ ਦੌਰਾਨ ਅਜਿਹੀਆਂ ਕਈ ਜਾਇਦਾਦਾਂ ਨੂੰ ਲੱਭ ਲਿਆ ਪਰ ਮੁਲਜ਼ਮ ਤੋਂ ਪੁੱਛਗਿੱਛ ਉਪਰੰਤ ਕਈ ਖੁਲਾਸੇ ਹੋਣਾ ਤੈਅ ਹੈ।
ਸ਼ਹਿਰ ਦੇ ਅੱਧੀ ਦਰਜਨ ਵਾਰਡ ਜਿਮਖਾਨਾ ਕਲੱਬ ਨਾਲੋਂ ਵੀ ਛੋਟੇ
NEXT STORY