ਚੰਡੀਗੜ੍ਹ : ਚੰਡੀਗੜ੍ਹ 'ਚ ਸਟੂਡੈਂਟ ਆਫ ਪੰਜਾਬ ਯੂਨੀਵਰਿਸਟੀ (ਸੋਪੂ) ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ ਫੇਸਬੁੱਕ 'ਤੇ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਹੈ। ਫੇਸਬੁਕ ’ਤੇ ਦਵਿੰਦਰ ਬੰਬੀਹਾ ਨਾਮ ਨਾਲ ਤਿਆਰ ਕੀਤੀ ਗਈ ਫੇਸਬੁਕ ਆਈ. ਡੀ. ’ਤੇ ਇਕ ਸਖਸ਼ ਨੇ ਪੋਸਟ ਕੀਤਾ ਹੈ ਕਿ ਅੱਜ ਇਸ ਪੋਸਟ ’ਚ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਕਿ ਜਿਹੜਾ ਆਹ ਗੁਰਲਾਲ ਬਰਾੜ ਦਾ ਕੰਮ ਚੰਡੀਗੜ੍ਹ ਪਾਰਾ ਕਲੱਬ ਦੇ ਬਾਹਰ ਕੀਤਾ, ਸਾਡੇ ਵੀਰ ਲੱਕੀ ਨੇ ਕੀਤਾ ਹੈ ਅਤੇ ਇਸ ਨੇ ਸਾਡੇ ਭਰਾ ਲਵੀ ਦਿਓਰਾ ਕੋਟਕਪੂਰਾ ਦਾ 3 ਸਾਲ ਪਹਿਲਾ ਕੰਮ ਕਰਾਇਆ ਸੀ ਅਤੇ ਅਸੀਂ ਅੱਜ ਆਪਣੇ ਭਰਾ ਦਾ ਬਦਲਾ ਲੈ ਲਿਆ ਹੈ।
ਇਹ ਵੀ ਪੜ੍ਹੋ : ਨਾਬਾਲਗ ਧੀ ਦੇ ਮੋਬਾਇਲ ਨੇ ਪੁਲਸ ਜੋੜੇ ਦੀ ਜ਼ਿੰਦਗੀ 'ਚ ਲਿਆਂਦਾ ਭੂਚਾਲ, ਸੱਚ ਪਤਾ ਲੱਗਣ 'ਤੇ ਘੁੰਮ ਗਿਆ ਦਿਮਾਗ
ਦੱਸ ਦੇਈਏ ਕਿ ਗੁਰਲਾਲ ਸਿੰਘ ਬਰਾੜ ਦਾ ਸ਼ਨੀਵਾਰ ਦੇਰ ਰਾਤ 3 ਅਣਪਛਾਤੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੁਰਲਾਲ (26) ਮੂਲ ਰੂਪ ਤੋਂ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਇਥੇ ਮੋਹਾਲੀ ਸਥਿਤ ਇਕ ਸੋਸਾਇਟੀ 'ਚ ਰਹਿੰਦਾ ਸੀ।
ਇਹ ਵੀ ਪੜ੍ਹੋ : ...ਤੇ ਬਿਹਾਰ 'ਚ ਇਸ ਲਈ ਕੱਟਿਆ ਗਿਆ 'ਸਿੱਧੂ' ਦਾ ਪੱਤਾ, ਨਵਾਂ ਪੰਗਾ ਲੈਣ ਦੇ ਮੂਡ 'ਚ ਨਹੀਂ ਸੀ ਪਾਰਟੀ
ਸ਼ਨੀਵਾਰ ਰਾਤ ਦੇ ਸਮੇਂ ਉਹ ਆਪਣੇ ਕੁੱਝ ਦੋਸਤਾਂ ਨਾਲ ਇੰਡਸਟ੍ਰੀਅਲ ਏਰੀਆ ਸਥਿਤ ਪਲੇਅ ਬੁਆਏ ਡਿਸਕੋਥੇਕ 'ਚ ਪਾਰਟੀ 'ਚ ਸ਼ਾਮਲ ਹੋਣ ਆਇਆ ਸੀ। ਕੁੱਝ ਦੇਰ ਬਾਅਦ ਉਹ ਪਾਰਟੀ ਤੋਂ ਨਿਕਲ ਕੇ ਉਥੇ ਹੀ ਸਥਿਤ ਇਕ ਹੋਰ ਡਿਸਕੋਥੈਕ 'ਚ ਆਪਣੇ ਕਿਸੇ ਜਾਣਕਾਰ ਨੂੰ ਮਿਲਣ ਚਲਾ ਗਿਆ ਅਤੇ ਉਥੋਂ ਮੁੜ ਪਲੇਅ ਬੁਆਏ ਡਿਸਕੋਥੇਕ ਦੇ ਬਾਹਰ ਪਹੁੰਚ ਗਿਆ।
ਇਹ ਵੀ ਪੜ੍ਹੋ : ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਆਵਾਜ਼ ਚੁੱਕਣੀ ਪਈ ਮਹਿੰਗੀ, ਹੋਇਆ ਬੁਰਾ ਹਾਲ
ਉਹ ਕਾਰ 'ਚ ਬੈਠ ਕੇ ਦੋਸਤ ਦੀ ਉਡੀਕ ਕਰ ਰਿਹਾ ਸੀ, ਜਿਨ੍ਹਾਂ ਨੇ ਗੁਰਲਾਲ ਤੋਂ ਉਸ ਦੀ ਕਾਰ ਕਿਤੇ ਜਾਣ ਲਈ ਮੰਗੀ ਹੋਈ ਸੀ। ਅਚਾਨਕ ਮੋਟਰਸਾਈਕਲ ਸਵਾਰ 3 ਨੌਜਵਾਨ ਆਏ। ਮੋਟਰਸਾਈਕਲ ’ਤੇ ਬੈਠੇ ਹੋਏ 2 ਨੌਜਵਾਨ ਉਤਰੇ ਅਤੇ ਦੋਹਾਂ ਨੇ ਕਾਰ 'ਚ ਬੈਠੇ ਗੁਰਲਾਲ ’ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਟਰੈਕਟਰ ਦੇ ਰੀਪਰ 'ਚ ਬੁਰੀ ਤਰ੍ਹਾਂ ਫਸਿਆ ਬੱਚਾ, ਪਿਤਾ ਸਾਹਮਣੇ ਤੜਫਦੇ ਨੇ ਤੋੜਿਆ ਦਮ
ਮੁਲਜ਼ਮਾਂ ਨੇ ਮੌਕੇ ’ਤੇ 8 ਤੋਂ 10 ਫਾਇਰ ਕੀਤੇ। ਇਸ ਦੌਰਾਨ ਗੁਰਲਾਲ ਦੇ ਸਿਰ, ਛਾਤੀ ਅਤੇ ਬਾਂਹ 'ਚ ਗੋਲੀਆਂ ਲੱਗੀਆਂ। ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਉਥੇ ਹੀ ਨੇੜੇ ਖੜ੍ਹੇ ਗੁਰਲਾਲ ਦੇ ਦੋਸਤ ਵੀ ਮੌਕੇ ’ਤੇ ਪਹੁੰਚੇ ਅਤੇ ਉਹ ਲਹੂ-ਲੁਹਾਨ ਹਾਲਤ ’ਚ ਉਸ ਨੂੰ ਲੈ ਕੇ ਪੀ. ਜੀ. ਆਈ. ਪਹੁੰਚੇ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਦੱਸਿਆ।
ਵੱਡੀ ਵਾਰਦਾਤ : ਪੈਟਰੋਲ ਪੰਪ ਮਾਲਕ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ
NEXT STORY