ਪਟਿਆਲਾ (ਬਲਜਿੰਦਰ)-ਬੱਸ ਸਟੈਂਡ ਸਨੌਰ ਵਿਖੇ ਇਕ ਦਿਨ ਪਹਿਲਾਂ ਰਾਤ ਨੂੰ ਗੋਲੀ ਮਾਰ ਕੇ ਨੌਜਵਾਨ ਦੇ ਕੀਤੇ ਗਏ ਕਤਲ ਦੀ ਥਾਣਾ ਸਨੌਰ ਦੀ ਪੁਲਸ ਨੇ ਗੁੱਥੀ ਸੁਲਝਾ ਦਿੱਤੀ ਹੈ। ਇਸ ਵਿਚ ਕਾਤਲ ਕੋਈ ਹੋਰ ਨਹੀਂ, ਸਗੋਂ ਮ੍ਰਿਤਕ ਗੁਰਪਾਲ ਸਿੰਘ ਦੀ ਭੈਣ ਚਰਨਪ੍ਰੀਤ ਕੌਰ ਦਾ ਪਤੀ ਕਰਮ ਸਿੰਘ ਹੀ ਨਿਕਲਿਆ। ਪਿੰਡ ਦੇ ਹੀ ਇਕ ਵਿਅਕਤੀ ਗੁਰਦਾਸ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਵਾਂ ਖਿਲਾਫ 302 ਅਤੇ 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਗੁਰਦਾਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਸ ਸਬੰਧੀ ਜ਼ਿਲਾ ਕਚਹਿਰੀਆਂ ਵਿਚ ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਗੁਰਦਾਸ ਸਿੰਘ ਪੁੱਤਰ ਹਰਬਖਸ਼ ਸਿੰਘ, ਕਰਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਕਰਹਾਲੀ ਸਾਹਿਬ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਕਰਮ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਮ ਸਿੰਘ ਨੇ ਮ੍ਰਿਤਕ ਗੁਰਪਾਲ ਸਿੰਘ ਦੀ ਭੈਣ ਚਰਨਪ੍ਰੀਤ ਕੌਰ ਨਾਲ ਵਿਆਹ ਕਰਾਇਆ ਸੀ। ਇਸ ਤੋਂ ਬਾਅਦ ਉਸ ਨੂੰ ਛੱਡ ਕੇ ਖੁਦ ਕਿਤੇ ਬਾਹਰ ਚਲਾ ਗਿਆ। ਹੁਣ ਜਦੋਂ ਵਾਪਸ ਆਇਆ ਤਾਂ ਰੋਜ਼ ਗੁਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਸੀ ਕਿ ਚਰਨਪ੍ਰੀਤ ਕੌਰ ਨੂੰ ਵਾਪਸ ਭੇਜੋ। ਜਦੋਂ ਪਰਿਵਾਰ ਨੇ ਨਾਂਹ ਕੀਤੀ ਤਾਂ ਕਰਮ ਸਿੰਘ ਨੇ ਇਸ ਦਾ ਬਦਲਾ ਲੈਣ ਲਈ ਗੁਰਦਾਸ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਾਲ ਮਿਲਾ ਲਿਆ।
ਸਾਜ਼ਿਸ਼ ਮੁਤਾਬਕ ਘਟਨਾ ਵਾਲੀ ਰਾਤ ਗੁਰਦਾਸ ਸਿੰਘ ਉਸ ਨੂੰ ਕੰਮ ਦਾ ਬਹਾਨਾ ਬਣਾ ਕੇ ਘਰ ਤੋਂ ਲੈ ਆਇਆ ਅਤੇ ਸਾਜ਼ਿਸ਼ ਮੁਤਾਬਕ ਸਨੌਰ ਬੱਸ ਸਟੈਂਡ ਲੈ ਗਿਆ ਅਤੇ ਨਾਲ-ਨਾਲ ਇਸ ਦੀ ਸੂਚਨਾ ਕਰਮ ਸਿੰਘ ਨੂੰ ਦਿੱਤੀ, ਜੋ ਆਪਣੇ ਮੋਟਰਸਾਈਕਲ 'ਤੇ ਪਿੱਛੇ ਆ ਗਿਆ। ਬੱਸ ਸਟੈਂਡ ਕੋਲ ਗੁਰਪਾਲ ਸਿੰਘ ਨੂੰ ਟੈਂਪੁ ਵਿਚ ਹੀ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ।
ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਗੋਲੀ ਵੀ ਨਾਜਾਇਜ਼ ਹਥਿਆਰ ਨਾਲ ਮਾਰੀ ਗਈ ਹੈ ਅਤੇ ਮੌਕੇ ਤੋਂ 12 ਬੋਰ ਦੇ ਦੋ ਖੋਲ ਵੀ ਪ੍ਰਾਪਤ ਹੋਏ ਹਨ। ਇੰਸ. ਰਣਬੀਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਕਰਮ ਸਿੰਘ ਦਾ ਲਾਇਸੈਂਸ ਵੀ ਬਰਾਮਦ ਹੋ ਗਿਆ ਸੀ। ਇਸ ਤੋਂ ਇਲਾਵਾ ਗੁਰਦਾਸ ਸਿੰਘ ਅਤੇ ਕਰਮ ਸਿੰਘ ਦੀਆਂ ਕਾਲ ਡਿਟੇਲਾਂ ਵੀ ਨਾਲ-ਨਾਲ ਮੇਲ ਖਾ ਰਹੀਆਂ ਹਨ। ਸਥਿਤੀ ਸਾਫ ਹੋਣ ਤੋਂ ਬਾਅਦ ਪੁਲਸ ਪਾਰਟੀ ਨੇ ਪਿੰਡ ਕਰਹਾਲੀ ਵਿਚ ਰੇਡ ਕਰ ਕੇ ਗੁਰਦਾਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਕਰਮ ਸਿੰਘ ਅਜੇ ਵੀ ਫਰਾਰ ਹੈ।
ਮਾਮਲਾ ਨਗਰ ਕੌਂਸਲ ਪ੍ਰਧਾਨ ਗੋਇਲ ਦੇ ਘਰ ਦੇਰ ਰਾਤ ਹੋਏ ਹਮਲੇ ਦਾ
NEXT STORY