ਜਲੰਧਰ(ਵੈਬ ਡੈਸਕ): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖਿਲਾਫ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਐਨ. ਆਈ. ਏ. ਵਲੋਂ ਅੱਜ ਇਕ ਹੁਕਮ ਜਾਰੀ ਕੀਤਾ, ਜਿਸ 'ਚ ਗੁਰਪਤਵੰਤ ਪੰਨੂ ਦੀ ਜ਼ਮੀਨ 'ਤੇ ਮਾਲਿਕਾਨਾ ਹੱਕ ਸਰਕਾਰ ਦਾ ਹੋਵੇਗਾ।
ਅੰਮ੍ਰਿਤਸਰ ਦੇ 2 ਪਿੰਡਾਂ 'ਚ ਹੈ ਪੰਨੂ ਦੀ ਜ਼ਮੀਨ
ਐਨ. ਆਈ. ਏ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਖਾਨਕੋਟ 'ਚ ਪੰਨੂ ਦੀ 46 ਕਨਾਲ ਜ਼ਮੀਨ ਹੈ। ਇਸ ਦੇ ਨਾਲ ਹੀ ਸੁਲਤਾਨਵਿੰਡ ਪਿੰਡ 'ਚ ਵੀ ਉਸ ਦੀ 11 ਕਨਾਲ ਜ਼ਮੀਨ ਦੱਸੀ ਗਈ ਹੈ। ਪੰਨੂ ਦੀ ਇਸ ਜ਼ਮੀਨ ਨੂੰ ਐਨ. ਆਈ. ਏ. ਵਲੋਂ ਐਕੁਆਇਰ ਕਰਨ ਦੀ ਗੱਲ ਆਖੀ ਗਈ ਹੈ।
'ਲਿਪ' ਵਰਕਰਾਂ 'ਤੇ ਤਸ਼ੱਦਦ ਕਰ ਪੰਜਾਬ ਵਾਸੀਆਂ ਦੇ ਮੂੰਹ ਬੰਦ ਨਹੀਂ ਕਰ ਸਕਦੀ ਕੈਪਟਨ ਸਰਕਾਰ : ਬੈਂਸ
NEXT STORY