ਲੁਧਿਆਣਾ (ਵੈੱਬ ਡੈਸਕ): ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਨੇਡ ਵਾਲੇ ਬਿਆਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਪੰਨੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ। ਇਸ ਬਾਰੇ ਪੰਨੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਹਾਲਾਂਕਿ 'ਜਗ ਬਾਣੀ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਤੇ ਇਹ ਜਾਂਚ ਦਾ ਵਿਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ 50% ਫ਼ੀਸਦੀ ਵਧੇਗਾ ਪ੍ਰਾਪਰਟੀ ਦਾ ਰੇਟ! ਜਲਦ ਲਾਗੂ ਹੋ ਸਕਦੈ ਫ਼ੈਸਲਾ
ਵਾਇਰਲ ਵੀਡੀਓ ਵਿਚ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਿਚ ਜਿੱਤੇ ਕੰਧਾਂ 'ਤੇ ਛਾਪੇ ਲਾਉਣ ਵਾਲੇ ਉਸ ਦੇ ਲੋਕ ਘੁੰਮ ਰਹੇ ਹਨ, ਉੱਥੇ ਹੀ ਧਮਾਕਾ ਕਰਨ ਵਾਲੇ ਲੋਕ ਵੀ ਉਨ੍ਹਾਂ ਦੇ ਨਾਲ-ਨਾਲ ਚੱਲ ਰਹੇ ਹਨ। ਉਸ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਗੱਲ ਬਿਲਕੁੱਲ ਸੱਚ ਹੈ ਕਿ 18 ਹੈਂਡ ਗ੍ਰਨੇਡ ਚੱਲਣੇ ਬਾਕੀ ਹਨ। ਉਸ ਨੇ ਕਿਹਾ ਕਿ ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲਾਂ ਖ਼ਾਲਿਸਤਾਨੀ ਨਾਅਰੇ ਲਿਖੇ ਜਾਂਦੇ ਹਨ ਜਾਂ ਪਹਿਲਾਂ ਧਮਾਕੇ ਹੁੰਦੇ ਹਨ।
MLA ਕੁਲਵੰਤ ਸਿੱਧੂ ਨੂੰ ਦਿੱਤੀ ਧਮਕੀ
ਵਾਇਰਲ ਵੀਡੀਓ ਵਿਚ ਅੱਤਵਾਦੀ ਪੰਨੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਕੁਲਵੰਤ ਸਿੰਘ ਸਿੱਧੂ ਨੇ ਬੰਦੂਕ ਲੈ ਕੇ ਡਾ. ਅੰਬੇਡਕਰ ਦੀ ਮੂਰਤੀ ਦੀ ਰਾਖੀ ਕੀਤੀ, ਪਰ ਹੁਣ ਉਸ ਦੀ ਰੱਖਿਆ ਕੌਣ ਕਰੇਗਾ? ਪੰਨੂ ਨੇ ਕਿਹਾ ਕਿ 14 ਅਪ੍ਰੈਲ ਤੋਂ ਡਾ. ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜਣ ਦੀ ਜੰਗ ਸ਼ੁਰੂ ਕੀਤੀ ਹੈ। ਜਲੰਧਰ ਦਾ ਅੰਬੇਡਕਰ ਨਗਰ ਖ਼ਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਹੈ। ਜਿੱਥੇ ਵੀ ਡਾ. ਅੰਬੇਡਕਰ ਦੀ ਪੂਜਾ ਕੀਤੀ ਗਈ ਹੈ, ਉੱਥੇ ਦੀਆਂ ਕੰਧਾਂ 'ਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਪੰਨੂ ਨੇ ਕਿਹਾ ਕਿ ਪੰਜਾਬ ਵਿਚ ਜਿੱਥੇ ਕੰਧਾਂ 'ਤੇ ਛਾਪੇ ਲਾਉਣ ਵਾਲੇ ਉਸ ਦੇ ਲੋਕ ਘੁੰਮ ਰਹੇ ਹਨ, ਉੱਥੇ ਹੀ ਧਮਾਕਾ ਕਰਨ ਵਾਲੇ ਲੋਕ ਵੀ ਉਨ੍ਹਾਂ ਦੇ ਨਾਲ-ਨਾਲ ਚੱਲ ਰਹੇ ਹਨ। ਪੰਨੂ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਗੱਲ ਬਿਲਕੁੱਲ ਸੱਚ ਹੈ ਕਿ 18 ਹੈਂਡ ਗ੍ਰਨੇਡ ਚਲਣੇ ਅਜੇ ਬਾਕੀ ਹਨ। ਲੁਧਿਆਣਾ ਵਿਚ ਡਾ. ਅੰਬੇਡਕਰ ਦੀ ਮੂਰਤੀ 'ਤੇ ਨਾਅਰੇ ਲਿਖੇ ਜਾਣਗੇ। ਹੁਣ ਵੇਖਣਾ ਬੱਸ ਇਹੀ ਹੈ ਕਿ ਪਹਿਲਾਂ ਨਾਅਰੇ ਲਿਖੇ ਜਾਂਦੇ ਹਨ ਜਾਂ ਧਮਾਕੇ ਹੁੰਦੇ ਹਨ।
ਪੰਨੂ ਨੇ ਵੀਡੀਓ ਵਿਚ ਇਹ ਵੀ ਕਿਹਾ ਕਿ ਦਲਿਤ ਸਮਾਜ ਜਿਸ ਅੰਬੇਡਕਰ ਦੀ ਪੂਜਾ ਕਰਦਾ ਹੈ, ਉਨ੍ਹਾਂ ਨੇ ਭਗਤ ਰਵਿਦਾਸ ਜੀ ਨੂੰ ਛੱਡ ਕੇ 16 ਅਕਤੂਬਰ 1956 ਨੂੰ ਬੁੱਧ ਧਰਮਾ ਅਪਨਾ ਲਿਆ ਸੀ। ਭਗਤ ਰਵਿਦਾਸ ਜੀ ਤੇ ਦਲਿਤ ਸਮਾਜ ਨੂੰ ਉਨ੍ਹਾਂ ਨੇ ਛੱਡ ਦਿੱਤਾ ਸੀ। ਪੰਨੂ ਨੇ ਕਿਹਾ ਕਿ 29 ਅਪ੍ਰੈਲ ਤਕ ਸਿੱਖਸ ਫ਼ਾਰ ਜਸਟਿਸ ਲੁਧਿਆਣਾ ਸਮੇਤ ਕਈ ਥਾਵਾਂ ਨੂੰ ਨਿਸ਼ਾਨਾ ਬਣਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ACP ਨਾਰਥ ਆਤਿਸ਼ ਭਾਟੀਆ ਨੇ ਸੰਭਾਲਿਆ ਅਹੁਦਾ
NEXT STORY